ਉਸ ਦੀ ਹੱਥ ਵਿੱਚ ਫੜ ਤਸਵੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਪਿੱਟ-ਪਿੱਟ ਕੇ ਮੱਥੇ ਦੀ ਲਕੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਚੰਗੀ ਤਰ੍ਹਾਂ ਬੰਨ੍ਹੀਂ ਜਾਂਦੀ ਪੱਗ ਵੀ ਨਾਂ, ਢੰਗ ਕਿਸੇ ਦੀ ਹੁਣ,
ਲਗਦਾ ਹਾਂ ਜਿਵੇਂ ਕੋਈ ਫ਼ਕੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਸੀਨੇਂ ਵਿੱਚੋਂ ਉੱਠਦੀ ਹੋਈ ਪੀੜ ਜਿਹੀ ਨਾਂ ਸਹਾਰੀ ਜਾਵੇ,
ਮਾਰੇ ਲੋਕਾਂ ਨੇ ਜਿਵੇਂ ਹੋਣ ਤਾਅਨਿਆਂ ਦੇ ਤੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਹੋ ਕੇ ਰਹਿ ਜਾਂਦਾ ਹਾਂ ਜਜ਼ਬਾਤੀ, ਉਸ ਦੇ ਲਿਖੇ ਹੋਏ ਖਤ ਪੜ੍ਹ,
ਡੋਲ੍ਹ ਅੱਖਾਂ ‘ਚੋਂ ਮੁਹੱਬਤਾਂ ਦਾ ਨੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਰਹਿ ਗਈਆਂ ਮੇਰੇ ਕੋਲ਼ ਬਸ,ਉੱਜੜਨ ਤੇ ਬਰਬਾਦ ਹੋਣ ਦੀਆਂ ਗੱਲਾਂ,ਕਹਾਣੀਆਂ,
ਹਾਸੇ, ਖੁਸ਼ੀਆਂ ਦੀ ਕਰਕੇ ਅਖੀਰ, ਮੈਂ ਉਦਾਸ ਹੋਇਆ ਬੈਠਾ ਹਾਂ,
ਹੋ ਜਾਣ ਦੂਰ ਦੁੱਖ,ਦਰਦ ਆਵੇ ਨਾਂ ਕੋਈ ਗ਼ਮ ਨੇੜੇ ਮੇਰੇ,
‘ਦਿਲਸ਼ਾਨ’ ਸੋਚਦਾ ਹੈ ਧਿਆਵਾਂ ਕਿਹੜਾ ਪੀਰ, ਮੈਂ ਉਦਾਸ ਹੋਇਆ ਬੈਠਾ ਹਾਂ।
ਦਿਲਸ਼ਾਨ, ਮੋਬਾਈਲ -9914304172
