ਗੁਰੂ ਤੇਗ ਬਹਾਦਰ ਸਾਹਿਬ ਜੀ
ਦੇ ਇਹ ਸਲੋਕ ਹਨ।
ਗੁਨ ਗੋਬਿੰਦ ਗਾਇਓ ਨਹੀ
ਜਨਮੁ ਅਕਾਰਥ ਕੀਨੁ।।
ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ ਤਾਂ ਤੂੰ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ।।
ਕਹੁ ਨਾਨਕ ਹਰਿ ਭਜੁ ਮਨਾ
ਜਿਸ ਬਿਧਿ ਜਲ ਕੳ ਮੀਨ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਪਰਮਾਤਮਾ ਦਾ ਭਜਨ ਕਰਿਆ ਕਰ ਤੇ ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ । ਜਿਵੇਂ ਪਾਣੀ ਨੂੰ ਮੱਛੀ ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ।।
ਬਿਖਿਅਨ ਸਿਉ ਕਾਹੇ ਰਚਿਓ
ਨਿਮਖ ਨ ਹੋਹਿ ਉਦਾਸੁ।।
ਤੂੰ ਵਿਸ਼ਿਆਂ ਨਾਲ ਕਿਉਂ ਇਤਨਾ ਮਸਤ ਰਹਿੰਦਾ ਹੈ। ਤੂੰ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਉਂਦਾ।
ਕਹੁ ਨਾਨਕ ਭਜੁ ਹਰਿ ਮਨਾਂ
ਪਰੈ ਨ ਜਮ ਕੀ ਫਾਸ।।
ਗੁਰੂ ਤੇਗ ਬਹਾਦਰ ਜੀ ਫੁਰਮਾਉਂਦੇ ਹਨ ਹੇ ਮਨ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਗੱਲ ਵਿਚ ਨਹੀਂ ਪੈਂਦੀ।।
ਤਰਨਾਪੋ ਇਕ ਹੀ ਗੲਓ ਲੀਓ ਜਰਾ ਤਨੁ ਜੀਤਿਆ।।
ਤੇਰੀ ਜਵਾਨੀ ਬੇ ਪਰਵਾਹੀ ਵਿਚ ਹੀ ਲੰਘ ਗਈ ਹੁਣ ਬੁਢਾਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ਕਹੁ ਨਾਨਕ ਭਜੁ ਹਰਿ ਮਨਾਂ ਅਉਧ ਧਾਤੁ ਹੈ ਭੀਤਿ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਤੂੰ ਭਜਨ ਕਰਿਆ ਕਰ।
ਉਮਰ ਲੰਘਦੀ ਜਾ ਰਹੀ ਹੈ
ਬਿਰਧਿ ਭਇਓ ਸੂਝੈ ਨਹੀ ਹਾਲੁ
ਪਹੂਚਿਓ ਆਨਿ।।
ਵੇਖ ਤੂੰ ਹੁਣ ਬੁੱਢਾ ਹੋ ਗਿਆ ਹੈ ਪਰ ਤੈਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ ਕਿ ਮੌਤ ਸਿਰ ਤੇ ਆ ਪਹੁੰਚੀ ਹੈ।
ਕਹੁ ਨਾਨਕ ਨਰ ਬਾਵਰੇ ਕਿਉਂ ਨ ਭਜੈ ਭਗਵਾਨੁ।।
ਗੁਰੂ ਜੀ ਆਖਦੇ ਹਨ ਹੇ ਝੱਲੇ ਮਨੁੱਖ ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ।।
ਧਨੁ ਦਾਰਾ ਸੰਪਤਿ ਸਗਲ ਜਿਨਿ ਆਪੁਨੀ ਕਰਿ ਮਾਨੁ।।
ਹੇ ਭਾਈ ਧਨ ਇਸਤਰੀ ਸਾਰੀ ਜਾਇਦਾਦ ਜਿਸ ਨੂੰ ਤੂੰ ਆਪਣੀ ਕਰਕੇ ਮੰਨਿਆ ਹੈ।
ਇਨ ਮੈਂ ਕਛੁ ਸੰਗੀ ਨਹੀ ਨਾਨਕ ਸੲਚੀ ਜਾਨਿ।।
ਹੇ ਨਾਨਕ ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇਕ ਵੀ ਤੇਰਾ ਸਾਥੀ ਨਹੀਂ ਬਣ ਸਕਦਾ।
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ।।
ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ। ਸਾਰੇ ਡਰ ਦੂਰ ਕਰਨ ਵਾਲੇ ਹਨ ਅਤੇ ਨਿਖਸਮਿਆਂ ਦੇ ਖਸਮ ਹਨ।
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ।।
ਗੁਰੂ ਜੀ ਫੁਰਮਾਉਂਦੇ ਹਨ ਉਸ ਪ੍ਰਭੂ ਨੂੰ ਇਉਂ ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ।
ਤਨੁ ਧਨੁ ਜਿਹ ਤੋਂ ਕੳ ਦੀਓ ਤਾਂ ਸਿਉ ਨੇਹੁੰ ਨ ਕੀਨ।।
ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਧਨ ਦਿੱਤਾ ਤੂੰ ਉਸ ਨਾਲ ਪਿਆਰ ਨਹੀਂ ਪਾਇਆ।
ਕਹੁ ਨਾਨਕ ਪਰ ਬਾਵਰੇ ਅਬ ਕਿਉ ਰੋਵਤ ਦੀਨ।।
ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ।ਹੇ ਝੱਲੇ ਮਨੁੱਖ ਹੁਣ ਆਤੁਰ ਹੋ ਕੇ ਪ੍ਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਘਬਰਾਇਆ ਕਿਉਂ ਫਿਰਦਾ ਹੈ।।
ਤਨ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ।।
ਜਿਸ ਪਰਮਾਤਮਾ ਨੇ ਸਰੀਰ ਦਿੱਤਾ ਧਨ ਦਿੱਤਾ, ਜਾਇਦਾਦ ਦਿੱਤੀ ਸੁੱਖ ਦਿੱਤਾ ਅਤੇ ਸੋਹਣੇ ਘਰ ਦਿੱਤੇ।।
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਸੁਣ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ।
ਸਭ ਸੁਖ ਦਾਤਾ ਰਾਮੁ ਹੈ ਦੂਸਰੇ ਨਾਹਿਨ ਕੋਈ।।
ਪਰਮਾਤਮਾ ਹੀ ਸਾਰੇ ਸੁਖ ਦੇਣ ਵਾਲਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ।
ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ।।
ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ ਹੇ ਮਨ ਉਸ ਦਾ ਸਿਮਰਨ ਨਾਮ ਸਿਮਰਿਆ ਉੱਚੀ ਅਵਸਥਾ ਆਤਮਕ ਪ੍ਰਾਪਤ ਹੁੰਦੀ ਹੈ।
ਜਿਸ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ।।
ਪਰਮਾਤਮਾ ਦਾ ਭਜਨ ਕਰਿਆ ਕਰ ਜਿਸ ਦਾ ਨਾਮ ਸਿਮਰਦਿਆ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ।
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ।।
ਗੁਰੂ ਤੇਗ ਬਹਾਦਰ ਜੀ ਆਖਦੇ ਹਨ ਹੇ ਮਨ ਸੁਣ ਉਮਰ ਸਦਾ ਘਟਦੀ ਜਾ ਰਹੀ ਹੈ ਪਰਮਾਤਮਾ ਦਾ ਸਿਮਰਨ ਕਰਿਆ ਕਰ।
ਪਾਂਚ ਤਖ਼ਤ ਹੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ।।
ਹੇ ਚਤੁਰ ਮਨੁੱਖ ਹੇ ਸਿਆਣੇ ਮਨੁੱਖ ਤੂੰ ਜਾਣਦਾ ਹੈ ਕਿ ਤੇਰਾ ਇਹ ਸਰੀਰ ਪਰਮਾਤਮਾ ਨੇ ਪੰਜ ਤੱਤਾਂ ਤੋਂ ਬਣਾਇਆ ਹੈ।
ਜਿਸ ਤੇ ਉਪਜਿਆ ਨਾਨਕਾ ਲੀਨ ਤਾਹਿ ਮੈਂ ਮਾਨੁ।।
ਹੇ ਨਾਨਕ ਇਹ ਵੀ ਯਕੀਨ ਜਾਣ ਕਿ ਜਿਨ੍ਹਾਂ ਤੱਤਾਂ ਤੋਂ ਇਹ ਸਰੀਰ ਬਣਿਆ ਹੈ ਮੁੜ ਉਹਨਾਂ ਵਿਚ ਹੀ ਲੀਨ ਹੋ ਜਾਏਗਾ ਫਿਰ ਇਸ ਸਰੀਰ ਦੇ ਝੂਠੇ ਮੋਹ ਵਿਚ ਫਸ ਕੇ ਪ੍ਰਮਾਤਮਾ ਦਾ ਸਿਮਰਨ ਕਿਉਂ ਭੁਲਾ ਦਿੱਤਾ ਹੈ।
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।
ਸੰਤਾ ਜਨਾਂ ਨੇ ਉੱਚੀ ਕੂਕ ਕੇ ਦੱਸ ਦਿੱਤਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ।
ਕਹੁ ਨਾਨਕ ਤਿਹ ਭਜੁ ਮਨਾ ਭੳ ਨਿਧਿ ਉਤਰਹਿ ਪਾਰਿ।।
ਗੁਰੂ ਤੇਗ ਬਹਾਦਰ ਜੀ ਫੁਰਮਾਉਂਦੇ ਹਨ ਹੇ ਮਨ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਤੂੰ ਸੰਸਾਰ ਸਮੁੰਦਰ ਤੋਂ ਤੂੰ ਪਾਰ ਲੰਘ ਜਾਵੇਗਾ।।
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ।।
ਜਿਸ ਮਨੁੱਖ ਦੇ ਹਿਰਦੇ ਨੂੰ ਸੁਖ ਦੁਖ ਨਹੀਂ ਪੋਹ ਸਕਦਾ ਲੋਭ ਮੋਹ ਹੰਕਾਰ ਨਹੀਂ ਪੋਹ ਸਕਦਾ ਭਾਵ ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ ਜਿਸ ਉਤੇ ਮੋਹ ਲੋਭ ਅਹੰਕਾਰ ਆਪਣਾ ਜ਼ੋਰ ਨਹੀਂ ਨਾ ਸਕਦਾ।
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ।।
ਗੁਰੂ ਜੀ ਆਖਦੇ ਹਨ ਹੇ ਮਨ ਸੁਣ ਉਸ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ।।
ਜਿਸ ਮਨੁੱਖ ਦੇ ਮਨ ਨੂੰ ਉਸਤਤਿ ਨਹੀਂ ਡੁਲਾ ਸਕਦੀ ਨਿੰਦਿਆ ਨਹੀਂ ਡੁਲਾ ਸਕਦੀ ਜਿਸ ਨੂੰ। ਸੋਨਾ ਅਤੇ ਲੋਕਾਂ ਇਕੋ ਜਿਹੇ ਦਿੱਸਦੇ ਹਨ ਭਾਵ ਜੋਂ ਲਾਲਚ ਵਿਚ ਨਹੀਂ ਫਸਦਾ।
ਕਹੁ ਨਾਨਕ ਸੁਨੁ ਰੇ ਮਨਾ ਮੁਕਤਿ ਤਾਹਿ ਤੈ ਜਾਨਿ।।
ਗੁਰੂ ਜੀ ਫੁਰਮਾਉਂਦੇ ਹਨ ਹੇ ਮਨ ਸੁਣ ਇਹ ਗੱਲ ਪੱਕੀ ਜਾਣ ਕਿ ਉਸ ਨੂੰ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ।
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ।।
ਜਿਸ ਮਨੁੱਖ ਦੇ ਹਿਰਦੇ ਵਿੱਚ ਖੁਸ਼ੀ ਗਮੀ ਆਪਣਾ ਜ਼ੋਰ ਨਹੀ ਪਾ ਸਕਦੀ ਜ ਸ ਨੂੰ ਵੈਰੀ ਤੇ ਮਿੱਤਰ ਵੀ ਜਾਪਦੇ ਹਨ।
ਭੈ ਕਾਹੂ ਕੳ ਦੇਤ ਨਹਿ ਨਹਿ ਭੈ ਮਾਨਤ ਆਨ।।
ਜਿਹੜਾ ਮਨੁੱਖ ਕਿਸੇ ਨੂੰ ਕੋਈ ਡਰਾਵੇ ਨਹੀਂ ਦੇਂਦਾ ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ ਡਰਾਵਿਆਂ ਤੋਂ ਘਬਰਾਂਦਾ ਨਹੀਂ।
ਕਹੁ ਨਾਨਕ ਸੁਨੁ ਰੇ ਮਨਾ ਗਿਆਨੀ ਤਾਹਿ ਬਖਾਨਿ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਸੁਣ ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।।
ਜਿਹਿ ਬਿਖਿਆ ਸ਼ੈਲੀ ਤਜੀ ਲੀਓ ਭੇਖ ਬੈਰਾਗ।।
ਜਿਸ ਮਨੁੱਖ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਈਰਖਾ ਆਦਿਕ ਅਨੇਕਾਂ ਰੂਪਾਂ ਵਾਲੀ ਸਾਰੀ ਹੀ ਸੳਰੀ ਮਾਇਆ ਤਿਆਗ ਦਿੱਤੀ ਉਸ ਨੇ ਹੀ ਵੈਰਾਗ ਦਾ ਸਹੀ ਭੇਖ ਧਾਰਨ ਕੀਤਾ ਸਮਝੋ।
ਕਹੁ ਨਾਨਕ ਸੁਨੁ ਰੇ ਮਨਾ ਤਿਹ ਪਰ ਮਾਥੈ ਭਾਗੁ।।
ਗੁਰੂ ਤੇਗ ਬਹਾਦਰ ਜੀ ਫੁਰਮਾਉਂਦੇ ਹਨ ਹੇ ਮਨ ਸੁਣ ਉਸ ਮਨੁੱਖ ਦੇ ਮੱਥੇ ਉਤੇ ਚੰਗਾ ਭਾਗ ਜਾਗਿਆ ਸਮਝ।
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ।।
ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ ਜਿਹੜਾ ਮਨੁੱਖ ਮਾਇਆ ਦੇ ਕਾਮਾਦਿਕ ਸਾਰੇ ਵਿਕਾਰਾਂ ਵਲੋਂ ਉਪਰਾਮ ਹੋ ਗਿਆ
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਸੁਣ ਉਸ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
ਜਿਹਿ ਪ੍ਰਾਨੀ ਹੳਮੈ ਤਜੀ ਕਰਤਾ ਰਾਮੁ ਪਛਾਨਿ।।
ਜਿਸ ਮਨੁੱਖ ਨੇ ਕਰਤਾਰ ਸਿਰਜਨਹਾਰ ਨਾਲ ਡੂੰਘੀ ਸਾਂਝ ਪਾਈ ਕੇ ਆਪਣੇ ਅੰਦਰੋਂ ਹੳਮੈ ਤਿਆਗ ਦਿੱਤੀ।
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ।।
ਗੁਰੂ ਤੇਗ ਬਹਾਦਰ ਜੀ ਆਖਦੇ ਹਨ ਹੇ ਮਨ ਇਹ ਗੱਲ ਸੱਚੀ ਸਮਝ ਕਿ ਉਹ ਮਨੁੱਖ ਹੀ ਮੁਕਤ ਹੈ।
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ।।
ਇਸ ਕਲੇਸ਼ਾਂ ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ ਹੀ ਸਾਡੇ ਡਰ ਨਾਸ ਕਰਨ ਵਾਲਾ ਹੈ ਖੋਟੀ ਮੱਤ ਦੂਰ ਕਰਨ ਵਾਲਾ ਹੈ।
ਨਿਸਿ ਦਿੜੁ ਜੋਂ ਨਾਨਕ ਭਜਹੁ ਕਰਨ ਸੁੰਨਹੁ ਹਰਿ ਨਾਮੁ।।
ਹੇ ਨਾਨਕ ਜਿਹੜਾ ਰਾਤ ਦਿਨ ਪ੍ਰਭੂ ਦਾ ਨਾਮ ਜਪਦਾ ਹੈ ਉਸ ਦੇ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ।
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁੰਨਹੁ ਹਰਿ ਨਾਮੁ।
ਆਪਣੀ ਜੀਭ ਤੋਂ ਪਰਮਾਤਮਾ ਦਾ ਨਾਮ ਗੁਣਾਂ ਦਾ ਜਾਪ ਕਰਦਿਆਂ ਕਰ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
ਕਹੁ ਨਾਨਕ ਸੁਨੁ ਰੇ ਮਨਾ ਪਰਹਿ ਨ ਜਮ ਕੈ ਨਾਮ।।
ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ ਹੇ ਮਨ ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਜਮਾਂ ਦੇ ਵੱਸ ਨਹੀਂ ਪੈਂਦੇ।
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ।।
ਜਿਹੜਾ ਮਨੁੱਖ ਆਪਣੇ ਅੰਦਰੋਂ ਮਾਇਆ ਦੀ ਮਮਤਾ ਤਾਆਗਦਾ ਹੈ ਲੋਭ ਮੋਹ ਅਹੰਕਾਰ ਦੂਰ ਕਰਦਾ ਹੈ।
ਕਹੁ ਨਾਨਕ ਆਪਨ ਤਰੈ ਅਉਰਨ ਰੇਤ ਉਧਾਰ।।
ਗੁਰੂ ਜੀ ਫੁਰਮਾਉਂਦੇ ਹਨ ਉਹ ਆਪ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।ਅਤੇ ਹੋਰਨਾਂ ਨੂੰ ਵੀ ਵਿਕਾਰਾਂ ਤੋਂ ਬਚਾ ਲੈਂਦਾ ਹੈ।
ਜਿਉਂ ਸੁਪਨਾ ਅਰੁ ਫੇਂਕਨਾ ਐਸੇ ਜਗ ਕੳ ਜਾਨਿ।।
ਜਿਵੇਂ ਸੁਤਿਆਂ ਪਿਆ ਸੁਪਨਾ ਆਉਂਦਾ ਹੈ।ਅਤੇ ਉਸ ਸੁਪਨੇ ਵਿਚ ਕੋਈ ਪਦਾਰਥ ਵੇਖੀਦੇ ਹਨ ਤਿਵੇਂ ਇਸ ਜਗਤ ਨੂੰ ਸਮਝ ਲੈ।
ਇਨ ਮੈਂ ਕਛੁ ਸਾਚੋ ਨਹੀਂ ਨਾਨਕ ਬਿਨੁ ਭਗਵਾਨੁ।।
ਹੇ ਨਾਨਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਗਤ ਵਿਚ ਦਿੱਸ ਰਹੇ ਇਹਨਾਂ ਪਦਾਰਥਾਂ ਵਿਚ ਕੋਈ ਵੀ ਪਦਾਰਥ ਸਦਾ ਸਾਥ ਨਿਭਾਉਣ ਵਾਲਾ ਨਹੀਂ ਹੈ।
ਨਿਸਿ ਦਿੜੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ।।
ਹੇ ਭਾਈ ਮਾਇਆ ਇਕੱਠੀ ਕਰਨ ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ।
ਕੋਟਨ ਮੈਂ ਨਾਨਕ ਕੋਊ ਨਾਰਾਇਨੁ ਜਿਸ ਚੀਤਿ।।
ਹੇ ਨਾਨਕ ਕਰੋੜਾਂ ਬੰਦਿਆਂ ਵਿਚ ਕੋਈ ਵਿਰਲਾ ਅਜਿਹਾ ਹੁੰਦਾ ਹੈ ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ।।
ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਹੈ ਅਤੇ ਨਾਸ ਹੁੰਦਾ ਰਹਿੰਦਾ ਹੈ।
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤਾ।।
ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ ਹੇ ਮਿੱਤਰ ਸੁਣ ਤਿਵੇਂ ਹੀ ਪਰਮਾਤਮਾ ਨੇ ਜਗਤ ਦੀ ਇਹ ਖੇਡ ਬਣਾਈ ਹੋਈ ਹੈ।
ਪ੍ਰਨੀਤ ਕਛੁ ਨ ਚੇਤੲ,ਹੈ ਮਦਿ ਮਾਇਆ ਕੇ ਅੰਧ।।
ਪਰ ਮਾਇਆ ਦੇ ਨਸ਼ੇ ਵਿਚ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਮਨੁੱਖ ਆਤਮਕ ਜੀਵਨ ਬਾਰੇ ਕੁਝ ਵੀ ਨਹੀਂ ਸੋਚਦਾ।
ਕਹੁ ਨਾਨਕ ਬਿਨੁ ਹਰਿ ਭਜਨ ਪਰਥ ਤਾਹਿ ਸਮੈ ਬੰਦ।।
ਗੁਰੂ ਜੀ ਫੁਰਮਾਉਂਦੇ ਹਨ ਪਰਮਾਤਮਾ ਦੇ ਭਜਨ ਤੋਂ ਬਿਨਾਂ ਅਜਿਹੇ ਮਨੁੱਖ ਨੂੰ ਜਮਾਂ ਦੀਆਂ ਬਾਹੀਆਂ ਪੲ,ਹਾਂ ਰਹਿੰਦੀਆਂ ਹਨ।
ਜੳ ਸੁਖ ਕੳ ਚਾਹੈ ਸਦਾ ਸਰਨਿ ਰਾਮ ਕੀ ਲੇਹ।।
ਹੇ ਮਨੁੱਖ ਆਤਮਕ ਅਨੰਦ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਕਰ।
ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਦਾ ਹੈ ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿਚ ਹੀ ਨਹੀਂ ਰੋਲ ਦੇਣਾ ਚਾਹੀਦਾ।
ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ।।
ਮੂਰਖ ਬੇ ਸਮਝ ਬੰਦੇ ਨਿਰੀ ਮਾਇਆ ਇਕੱਠੀ ਕਰਨ ਵਾਸਤੇ ਭਟਕਦੇ ਰਹਿੰਦੇ ਹਨ।
ਕਹੁ ਨਾਨਕ ਬਿਨੁ ਹਰਿ ਭੋਜਨੁ ਬਿਰਥਾ ਜਨਮੁ ਸਿਰਾਨ।।
ਗੁਰੂ ਤੇਗ ਬਹਾਦਰ ਜੀ ਆਖਦੇ ਹਨ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਹਨਾਂ ਦਾ ਇਹ ਮਨੁੱਖਾ ਜਨਮ ਅਜਾਈਂ ਬੀਤ ਜਾਂਦਾ ਹੈ।
ਜੋਂ ਪ੍ਰਾਨੀ ਨਿਹਿਤ ਦਿੜੁ ਭਜੈ ਰੂਪ ਰਾਮ ਤਿਹ ਜਾਨੁ।।
ਜਿਹੜਾ ਮਨੁੱਖ ਰਾਤ ਦਿਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਨੂੰ ਪ੍ਰਮਾਤਮਾ ਦਾ ਰੂਪ ਹੀ ਸਮਝੋ।
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ।।
ਹੇ ਨਾਨਕ ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ।
ਮਨੁ ਮਾਇਆ ਮੈ ਫਧਿ ਰਹਿਓਂ ਬਿਸਰਿਓ ਗੋਬਿੰਦ ਨਾਮੁ।। ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਫ਼ਸਿਆ ਰਹਿੰਦਾ ਹੈ ਜਿਸ ਨੂੰ ਪਰਮਾਤਮਾ ਦਾ ਨਾਮ ਸਦਾ ਭੁੱਲਾਂ ਰਹਿੰਦਾ ਹੈ
ਕਹੁ ਨਾਨਕ ਬਿਨੁ ਹਰਿ ਭਜਨ ਬਿਨੁ ਪਰਤ ਤਾਹਿ ਸਮੈ ਬੰਧ ।।
ਗੁਰੂ ਸਾਹਿਬ ਫੁਰਮਾਉਂਦੇ ਹਨ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਸ ਨੂੰ ਉਸ ਦੇ ਗਲ ਵਿਚ ਜਮਾਂ ਦੀਆਂ ਫਾਹੀਆ ਪੲਈਆਂ ਰਹਿੰਦੀਆਂ ਹਨ।
ਸੁਖ ਮੈ ਬਹੁ ਸੰਗੀ ਭੲ,ਏ ਦੁਖ ਮੈਂ ਸੰਗਿ ਨ ਕੋਈ।।
ਦੁਨੀਆਂ ਵਿਚ ਤਾਂ ਸੁਖ ਵੇਲੇ ਅਨੇਕਾਂ ਮੇਰੀ ਗੇਲੀ ਬਣ ਜਾਂਦੇ ਹਨ ਪਰ ਦੁੱਖ ਵਿਚ ਕੋਈ ਵੀ ਨਾਲ ਨਹੀਂ ਹੁੰਦਾ।
ਕਹੁ ਨਾਨਕ ਹਰਿ ਭਜਨ ਮਨਾ ਅੰਤਿ ਸਹਾਈ ਹੋਇ।।
ਗੁਰੂ ਸਾਹਿਬ ਆਖਦੇ ਹਨ ਹੇ ਮਨ ਪਰਮਾਤਮਾ ਦਾ ਭਜਨ ਕਰਿਆ ਕਰ। ਪਰਮਾਤਮਾ ਅੰਤ ਸਮੇਂ ਵੀ ਮਦਦਗਾਰ ਬਣਦਾ ਹੈ।
ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ।।
ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ ਅਨੇਕਾਂ ਜਨਮਾਂ ਵਿੱਚ ਭਟਕਦਾ ਫਿਰਦਾ ਹੈ ਜਮਾਂ ਦਾ ਡਰ ਇਸ ਦੇ ਅੰਦਰੋਂ ਮੁੱਕਦਾ ਨਹੀਂ।
ਕਹੁ ਨਾਨਕ ਹਰਿ ਭਜਹੁ ਮਨਾਂ ਨਿਰਭੈ ਪਾਵਹਿ ਬਾਸੁ।।
ਗੁਰੂ ਤੇਗ ਬਹਾਦਰ ਜੀ ਆਖਦੇ ਹਨ ਹੇ ਮਨ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਭਜਨ ਦੀ ਬਰਕਤ ਨਾਲ ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਵੇਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।।
ਜਤਨ ਬਹੁਤੁ ਮੈਂ ਕਰਿ ਰਹਿਓਂ ਮਿਟਿਓ ਨ ਮਨ ਕੋ ਮਾਨੁ।।
ਹੇ ਭਗਵਾਨ ਮੈਂ ਅਨੇਕਾਂ ਹੋਰ ਹੋਰ ਜਤਨ ਕਰ ਚੁੱਕਾ ਹਾਂ ਉਹਨਾਂ ਨਾਲ ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ।
ਦੁਰਮਿਤ ਸਿਉ ਨਾਨਕ ਬਾਧਿਓ ਰਾਖਿ ਲੇਹੁ ਭਗਵਾਨ।।
ਗੁਰੂ ਸਾਹਿਬ ਆਖਦੇ ਹਨ ਇਹ ਮਨ ਖੋਟੀ ਮੱਤ ਨਾਲ ਚੰਬੜਿਆ ਰਹਿੰਦਾ ਹੈ।ਹੇ ਭਗਵਾਨ ਤੂੰ ਹੀ ਆਪ ਰਖਿਆ ਕਰ।
ਬਾਲ ਜੁਆਨੀ ਅਰੁ ਬਿਰਧਿ ਤੀਨਿ ਅਵਸਥਾ ਜਾਨਿ।।
ਬਾਲ ਜਵਾਨੀ ਅਤੇ ਬੁਢਾਪਾ ਦੀ ਅਵਸਥਾ ਇਹ ਤਿੰਨ ਹੀ ਹਨ ਇਹਨਾਂ ਦੀ ਅਵਸਥਾ ਸਮਝਣ ਦੀ ਲੋੜ ਹੈ। ਜੋਂ ਮਨੁੱਖ ਤੇ ਆਪਣੀ ਹੀ ਹੈ।
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ।।
ਗੁਰੂ ਤੇਗ ਬਹਾਦਰ ਜੀ ਆਖਦੇ ਹਨ ਚੇਤੇ ਰੱਖ ਪਰਮਾਤਮਾ ਦੇ ਭਜਨ ਤੋਂ ਬਿਨਾਂ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ।
ਕਰਣੋ ਹੁਤੋ ਸੁ ਨਾਨਕੀਂ ਪਰਿਓ ਲੋਭ ਕੇ ਪੰਧ।।
ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਰਹੇ ਹੇ ਮਨੁੱਖ ਜੋਂ ਕੁਝ ਤੂੰ ਕਰਨਾ ਸੀ ਉਹ ਤੂੰ ਨਹੀਂ ੍ਰਕੀਤਾ ਸਾਰੀ ਉਮਰ ਤੂੰ ਲੋਭ ਦੁ ਫਾਹੀ ਵਿਚ ਹੀ ਫਸਿਆ ਰਿਹਾ।
ਨਾਨਕ ਸਮਿਓ ਰਮਿ ਰਹਿਓਂ ਅਬ ਕਿਉ ਰੋਵਤ ਅੰਧ।
ਹੇ ਨਾਨਕ ਜ਼ਿੰਦਗੀ ਦਾ ਸਾਰਾ ਸਮਾਂ ਇਸ ਤਰ੍ਹਾਂ ਹੀ ਗੁਜ਼ਰ ਗਿਆ ਹੁਣ ਕਿਉਂ ਰੋਂਦਾ ਹੈ। ਹੁਣ ਪਛਤਾਉਣ ਦਾ ਕੀ ਲਾਭ ਹੈ।
ਨਾਨਕ ਮੂਰਤਿ ਚਿਤ੍ਰ ਜਿਉਂ ਸਾਬਿਤ ਪਹਿਨ ਭੀਤਿ।। ਹੇ ਨਾਨਕ ਜਿਵੇਂ ਕੰਧ ਉੱਤੇ ਕਿਸੇ ਮੂਰਤੀ ਨੂੰ ਉਲੀਕੀਆਂ ਹੋਇਆ ਰੂਪ ਰੂਪ ਕੰਧ ਨੂੰ ਨਹੀਂ ਛਢਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ।
ਪਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭੲ,ਹੈ।।
ਮਾਇਆ ਦੇ ਚੱਕਰ ਵਿਚ ਮਨੁੱਖ ਭੁੱਲ ਕੇ ਹੋਰ ਦਾ ਹੋਰ ਮੰਗੀ ਜਾਂਦਾ ਹੈ ਪ੍ਰਭੂ ਦੇ ਸਿਮਰਨ ਦੀ ਥਾਂ ਮਾਇਆ ਮਾਇਆ ਹੀ ਭੋਗੀ ਜਾਂਦਾ ਹੈ ਪਰ ਉਸ ਕਰਤਾਰ ਦੀ ਰਜ਼ਾ ਵਿਚ ਕੁਝ ਹੋਰ ਹੀ ਹੋ ਜਾਂਦਾ ਹੈ।
ਚਿਤਵਤ ਰਹਿਓਂ ਠਗੳਰ ਨਾਨਕ ਫਾਂਸੀ ਗਲ ਪਰੀ।।
ਹੇ ਨਾਨਕ ਮਨੁੱਖ ਹੋਰਨਾਂ ਨੂੰ ਠੱਗਣ ਦੀ ਸੋਚਦਾ ਹੈ ਇਹ ਨਹੀਂ ਪਤਾ ਲੱਗਦਾ ਕਦੋਂ ਮੌਤ ਦੀ ਫਾਹੀ ਗੱਲੇ ਵਿਚ ਪੈ ਜਾਂਦੀ ਹੈ।
ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਈ।।
ਜੀਵ ਭਾਵੇਂ ਸੁਖਾਂ ਦੀ ਪ੍ਰਾਪਤੀ ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ ਅਤੇ ਦੁਖਾਂ ਵਾਸਤੇ ਨਹੀਂ ਕਰਦਾ ਪਰ ਫਿਰ ਵੀ ਰਜ਼ਾ ਅਨੁਸਾਰ ਦੁਖ ਵੀ ਆ ਹੈ ਜਾਂਦੇ ਹਨ ਸੁਖ ਵੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ।
ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ।।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ ਹੇ ਮਨ ਜੋਂ ਕੁਝ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਹ ਹੀ ਹੁੰਦਾ ਹੈ।
ਜੇਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ।ਇਹ ਚੇਤਾ ਰੱਖ ਨਹ ਰਖਦਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੀ ਹੈ।
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ।।
ਗੁਰੂ ਸਾਹਿਬ ਫੁਰਮਾਉਂਦੇ ਹਨ ਹੇ ਮਨ ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ।
ਝੂਠੇ ਮਾਨੁ ਕਹਾ ਕਰੈ ਜਗੁ ਸੁਪਨੇ ਜਿਉਂ ਜਾਨੁ।।
ਪਤਾ ਨਹੀਂ ਮਨੁੱਖ ਨਾਸਵੰਤ ਦੁਨੀਆਂ ਦਾ ਮਾਨ ਕਿਉਂ ਕਰਦਾ ਰਹਿੰਦਾ ਹੈ। ਜਗਤ ਨੂੰ ਸੁਪਨੇ। ਵਿਚ ਵੇਖੇ ਪਦਾਰਥਾਂ ਵਾਂਗ ਹੀ ਸਮਝ ਰੱਖਣ।
ਇਨ ਮੈਂ ਕਛੁ ਤੇਰੇ ਨਹੀਂ ਨਾਨਕ ਕਹਿਓ ਬਖਾਨਿ।।
ਹੇ ਭਾਈ ਨਾਨਕ ਜੀ ਤੈਨੂੰ ਠੀਕ ਦੱਸ ਰਹੇ ਹਨ ਇਹਨਾਂ ਦਿੱਸਦੇ ਪਦਾਰਥਾਂ ਨਹੀਂ ਤੇਰਾ ਅਸਲੀ ਸਾਥੀ।
ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ।।
ਹੇ ਭਾਈ ਮਿੱਤਰ ਜਿਸ ਸਰੀਰ ਦਾ ਤੂੰ ਮਾਣ ਕਰਦਾ ਹੈ ਇਹ ਮੇਰਾ ਆਪਣਾ ਹੈ ਉਹ ਸਰੀਰ ਇਕ ਛਿਨ ਵਿਚ ਪਾਸ ਹੋ ਜਾਣਾ ਹੈ ਹੋਰ ਪਦਾਰਥ ਦਾ ਮੋਹ ਕਿਥੇ ਰਿਹਾ ਆਪਣੇ ਇਸ ਸਰੀਰ ਦਾ ਮੋਹ ਵੀ ਝੂਠਾ ਹੈ। ਇਸ ਨੇ ਇਕ ਛਿਨ ਵੀ ਸਾਥ ਨਹੀਂ ਦੇਣਾ।
ਜਿਸ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਸਿ ਜਗੁ ਜੀਤਿਆ।।
ਹੇ ਨਾਨਕ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਜਗਤ ਦੇ ਮੋਹ ਨੂੰ ਜਿੱਤ ਲਿਆ।
ਜਿਸ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ।।
ਹੇ ਨਾਨਕ ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ
ਏਕ ਭਗਤਿ ਭਗਵਾਨ ਜਿਸ ਪ੍ਰਾਨੀ ਕੋ ਨਾਹ ਮਨਿ।।
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ।
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ।। ਹੇ ਨਾਨਕ ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ ਕਿਸੇ ਸੂਰ ਦਾ ਸਰੀਰ ਹੈ ਜਾਂ ਕਿਸੇ ਕੁੱਤੇ ਦਾ ਸਰੀਰ ਹੈ।
ਸੁਆਮੀ ਕੋ ਗ੍ਰਿਹੁ ਜਿਉਂ ਸਦਾ ਸੁਆਨ ਤਜਤ ਨਹੀਂ ਨਿਤ।।
ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਦਾ ਬੂਹਾ ਸਦਾ ਮੱਲੀ ਰੱਖਦਾ ਹੈ ਕਦੇ ਵੀ ਛੱਡਦਾ ਨਹੀਂ ਹੈ।
ਨਾਨਕ ਇਹ ਬਿਧਿ ਕਰਿ ਭਜੳ ਇਕ ਮਨਿ ਹੋਇ ਇਕ ਚਿਤਿ।।
ਹੇ ਨਾਨਕ ਇਸੇ ਤਰੀਕੇ ਨਾਲ ਇਕ ਮਨ ਹੋ ਕੇ ਇਕ ਚਿੱਤ ਹੋ ਕੇ ਪ੍ਰਮਾਤਮਾ ਦਾ ਭਜਨ ਕਰਿਆ ਕਰੋ ਉਸ ਦਾ ਦਰ ਕਦੇ ਛੱਡਿਆ ਹੀ ਨਾ ਜਾਵੇ।
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ।।
ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ ਤੀਰਥ ਇਸ਼ਨਾਨ ਕਰ ਕੇ ਵਰਤਰੱਖ ਕੇ ਦਾਨ ਪੁੰਨ ਕਰ ਕੇ। ਆਪਣੇ ਮਨ ਵਿਚ ਅਹੰਕਾਰ ਕਰਦਾ ਹੈ ਕਿ ਮੈਂ ਧਰਮੀ ਬਣ ਗਿਆ ਹਾਂ।
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਰ ਇਸ਼ਨਾਨ।।
ਉਸ ਦੇ ਇਹ ਸਾਰੇ ਕੀਤੇ ਹੋਏ ਕਰਮ ਵਿੳਰਥ ਚੱਲੇ ਜਾਂਦੇ ਹਨ। ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ।ਨੋਟ ਹਾਥੀ ਨਹਾ ਕੇ ਸੁਆਹ ਮਿੱਟੀ ਆਪਣੇ ਉਤੇ ਨਾ ਲੈਂਦਾ ਹੈ।
ਸਿਰੁ ਕੰਪਿਓ ਪਗ ਡਗਮਗੋ ਨੈਨ ਜੋਤਿ ਤੇ ਹੀਨ। ਬੁਢੇਪਾ ਆ ਜਾਣ ਤੇ ਮਨੁੱਖ ਦਾ ਸਿਰ ਕੰਬਣ ਲੱਗ ਪੈਂਦਾ ਹੈ। ਤੁਰਦਿਆਂ ਪੈਰ ਥਿੜਕਦੇ ਹਨ ਅੱਖਾਂ ਦੀ ਜੋਤਿ ਚਲੀ ਜਾਂਦੀ ਹੈ
ਕਹੁ ਨਾਨਕ ਇਹ ਬਿਧਿ ਭੲ,ਹੈ ਤੳ ਨ ਹਰਿ ਰਸਿ ਲੀਨ।। ਗੁਰੂ ਤੇਗ ਬਹਾਦਰ ਜੀ ਆਖਦੇ ਹਨ ਬੁਢਾਪੇ ਕਰਕੇ ਜ਼ਰੁਰ ਦੀ ਇਹ ਹਾਲਤ ਹੋ ਗਈ ਹੈ। ਫਿਰ ਵੀ ਮਿਲਾ ਦਾ ਮੋਹ ਇਤਨਾ ਪ੍ਰਬਲ ਹੈ ਕਿ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਵਿਚ ਮਗਨ ਨਹੀਂ ਹੁੰਦਾ।
ਨਿਜ ਕਰਿ ਦੇਖਿਓ ਜਗਤ ਮੋ ਹੋ ਕਾਹੂ ਕੋ ਨਾਹਿ।।
ਮੈਂ ਜਗਤ ਨੂੰ ਆਪਣਾ ਸਮਝ ਕੇ ਹੀ ਹੁਣ ਤਕ ਵੇਖਦਾ ਰਿਹਾ ਪਰ ਇਥੇ ਤਾਂ ਕੋਈ ਕਿਸੇ ਦਾ ਵੀ ਨਹੀਂ।
ਨਾਨਕ ਥਾਲੁ ਹਰਿ ਭਗਤਿ ਹੈ ਤਿਹ ਰਾਖੇ ਮਨ ਮਾਹਿ।।
ਹੇ ਨਾਨਕ ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ ਹੀ ਹੈ। ਇਸ ਭਗਤੀ ਨੂੰ ਆਪਣੇ ਮਨ ਵਿਚ ਵਸਾ ਕੇ ਰੱਖ।
ਜਗ ਰਚਨੲ ਸਭ ਝੂਠ ਹੈ ਜਾਨਿ ਵੇਸੁ ਰੇ ਮੀਚੁ।।
ਹੇ ਮਿੱਤਰ ਮੇਰੇ ਪਿਆਰੇ ਇਕ ਗੱਲ ਜਾਣ ਲੈ। ਜਗਤ ਦੀ ਹਰ ਰਚਨਾ ਝਠ ਹੈ ਨਾਸਵੰਤ ਹੈ। ਕਹਿ ਨਾਨਕ ਥਿਰੁ ਨਾ ਰਹੈਂ ਜਿਉਂ ਬਾਲੂ ਕੀ ਭੀਤਿ ।।
ਗੁਰੂ ਸਾਹਿਬ ਫੁਰਮਾਉਂਦੇ ਹਨ। ਰੇਤ ਦੀ ਕੰਧ ਵਾਂਗ ਜਗਤ ਵਿਚ ਕੋਈ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ।
ਰਾਮ ਗੲਇਓ ਰਾਵਨੁ ਗੲ,ਸੋ ਜਾ ਕੳ ਬਹੁਤ ਪਰਵਾਰੁ।। ਦੇਖੋ ਸ੍ਰੀ ਰਾਮ ਚੰਦਰ ਕੂਚ ਕਰ ਗਿਆ ਰਾਵਨ ਵੀ ਚਲ ਵਸਿਆ ਜਿਸ ਨੂੰ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ ਹੈ।
ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉਂ ਸੰਸਾਰ।।
ਗੁਰੂ ਸਾਹਿਬ ਫੁਰਮਾਉਂਦੇ ਹਨ ਇੱਥੇ ਕੁਝ ਵੀ ਸਦਾ ਰਹਿਣ ਵਾਲਾ ਨਹੀਂ ਹੈ ਇਹ ਜਗਤ ਸੁਪਨੇ ਵਰਗਾ ਹੈ।
ਚਿੰਤਾ ਤਾਂ ਕੀਜੀਐ ਜੋਂ ਅਨਹੋਨੀ ਹੋਇ।।
ਮੌਤ ਜਾਂ ਵਾਧੇ ਘਾਟੇ ਵੇਲੇ ਦੀ ਚਿੰਤਾ ਛੱਡ ਕਿ ਉਸ ਦੀ ਚਿੰਤਾਂ ਕਰੋ ਜੋਂ ਘਟਨਾ ਕਦੇ ਵਾਪਸ ਵਾਪਰਨ ਵਾਲੀ ਨਾ ਹੋਵੇ।
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨੀ ਕੋਇ ।। ਹੇ ਨਾਨਕ ਜਗਤ ਦੀ ਤਾਂ ਚਾਲ ਹੀ ਇਹੋ ਹੈ ਕਿ ਇਥੇ ਕੋਈ ਜੀਵ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।
ਜੋਂ ਉਪਜਿਆ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।
ਜਗਤ ਵਿਚ ਤਾਂ ਜਿਹੜਾ ਵੀ ਜੰਮਿਆ ਹੈ ਉਹ ਜ਼ਰੂਰ ਖਤਮ ਹੋ ਜਾਏਗਾ ਹਰ ਕੋਈ ਇਥੋਂ ਅੱਜ ਜਾਂ ਕੱਲ ਕੂਚ ਕਰ ਜਾਣ ਵਾਲੇ ਹਨ।
ਨਾਨਕ ਹਰਿ ਗੁਨ ਗਾਇ ਦੇ ਛਾਡਿ ਸਗਲ ਜੰਜਾਲ।। ਹੇ ਨਾਨਕ ਇਹ ਵਾਸਤੇ ਮਾਇਆ ਦੇ ਮੋਹ ਦੀਆਂ ਸਾਰੀਆਂ ਬਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ।
ਦੋਹਰਾ।।ਬਲੁ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਇ।।
ਪ੍ਰਭੂ ਦੇ ਨਾਮ ਤੈਨੂੰ ਵਿਛੁੱੜ ਕੇ ਜਦੋਂ ਮਾਇਆ ਦੇ ਮੋਹ ਦੀਆਂ ਬਾਹੀਆਂ ਮਨੁੱਖ ਨੂੰ ਆ ਪੈਂਦੀਆਂ ਹਨ ਉਹਨਾਂ ਬਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ ਤਾਕਤ ਮੁੱਕ ਜਾਂਦੀ ਹੈ। ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ ਕੋਈ ਵੀ ਹੀਲਾ ਨਹੀਂ ਕੀਤਾ ਜਾ ਸਕਦਾ।
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।।
ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾਉਂਦੇ ਹਨ ਹੇ ਹਰੀ ਇਹੋ ਜਿਹੇ ਵੇਲੇ ਹੁਣ ਤੇਰਾ ਹੀ ਆਸਰਾ ਹੈ। ਜਿਵੇਂ ਤੂੰ ਤੇਂਦੂਏ ਤੋਂ ਛੁਡਾਉਣ ਲਈ। ਹਾਥੀ ਦਾ ਸਹਾਈ ਬਣਿਆ ਤਿਵੇਂ ਸਹਾਈ ਬਣ। ਭਾਵ ਮਾਇਆ ਦੇ ਲੋਭ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ।
ਬਲ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ।।
ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ ਬਲ ਪੈਦਾ ਹੋ ਜਾਂਦਾ ਹੈ। ਮਾਇਆ ਮੋਹ ਦੇ ਬੰਧਨ ਟੁੱਟ ਜਾਂਦੇ ਹਨ। ਮੋਹ ਦਾ ਟਾਕਰਾ ਕਰਨ ਲਈ ਹਰੇਕ ਹੀਲਾ ਸਫਲ ਹੋ ਸਕਦਾ ਹੈ।
ਨਾਨਕ ਸਭੁ ਕਿਛੁ ਤੁਮਾਰੈ ਹਾਥ ਮੈਂ ਤੁਮ ਹੀ ਹੋਤ ਸਹਾਇ।।
ਸੋ ਗੁਰੂ ਜੀ ਫੁਰਮਾਉਂਦੇ ਹਨ ਹੇ ਪ੍ਰਭੂ ਸਭ ਕੁਝ ਤੇਰੇ ਹੱਥ ਵਿਚ ਹੈ। ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ। ਇਸ ਤੋਂ ਬਚਣ ਲਈ ਤੂੰ ਹੀ ਮਦਦਗਾਰ ਹੋ ਸਕਦਾ ਹੈ।
ਸੰਗ ਸਖਾ ਸਭਿ ਤਹਿ ਗੲ,ਏ ਕੋਊ ਨ ਨਿਬਹਿਓ ਸਾਥਿ।।
ਜਦੋਂ ਅੰਤ ਵੇਲੇ ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ ਜਦੋਂ ਕੈਦੀ ਵੀ ਸਾਥ ਨਹੀਂ ਨਿਬਾਹ ਸਕਦਾ।
ਕਹੁ ਨਾਨਕ ਇਹ ਬਿਪਤਿ ਮੈਂ ਟੇਕ ਕੇ ਰਘੁਨਾਥ।।
ਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ ਉਸ ਇਕੱਲੇ ਪਨ ਦੀ ਮੁਸੀਬਤ ਵੇਲੇ ਵੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ। ਸੋ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
ਨਾਮੁ ਰਹਿਓਂ ਸਾਧੂ ਰਹਿਓਂ ਗੁਰੁ ਗੋਬਿੰਦੁ।।
ਅੰ ਵੇਲੇ ਪਰਮਾਤਮਾ ਦਾ ਨਾਮ ਹੀ ਜੀਵ ਦੇ ਨਾਲ ਰਹਿੰਦਾ ਹੈ। ਬਾਣੀ ਦੇ ਰੂਪ ਵਿਚ ਗੁਰੂ ਉਸ ਦੇ ਨਾਲ ਰਹਿੰਦਾ ਹੈ ਅਕਾਲ ਪੁਰਖ ਉਸ ਦੇ ਨਾਲ ਹੈ।
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤ੍ਰੁ।।
ਗੁਰੂ ਜੀ ਆਖਦੇ ਹਨ ਇਸ ਦੁਨੀਆਂ ਵਿਚ ਜਿਸ ਕਿਸੇ ਮਨੁੱਖ ਨੇ ਹਰਿ ਨਾਮ ਸਿਮਰਨ ਵਾਲਾ ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ ਤੇ ਨਾਮ ਜਪਿਆ ਹੈ। ਉਸ ਦੇ ਅੰਤ ਵੇਲੇ ਇਹ ਸਹਾਈ ਬਣਦੇ ਹਨ।
ਰਾਮ ਨਾਮੁ ਕਰ ਮੈਂ ਗਹਿਓ ਜਾ ਕੈ ਸਮ ਨਹੀ ਕੋਇ।।
ਹੇ ਪ੍ਰਭੂ ਜਿਸ ਮਨੁੱਖ ਨੇ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
ਜਿਸ ਸਿਮਰਤ ਸੰਕਟ ਮਿਟੈ ਦਰਸੁ ਤੁਹਾਥੋਂ ਹੋਇ।।
ਜਿਸ ਨੂੰ ਸਿਮਰਿਆ ਹਰੇਕ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਉਸ ਮਨੁੱਖ ਨੂੰ ਤੇਰਾ ਦਰਸ਼ਨ ਵੀ ਹੋ ਜਾਂਦਾ ਹੈ।
ਇਹ ਨਾਵੇਂ ਮਹਲੇ ਦੇ ਸਲੋਕਾਂ ਦੇ ਅਰਥ ਕੀਤੇ ਹਨ।
੩੫੦ਸਾਲਾਂ ਸ਼ਤਾਬਦੀ ਨੂੰ ਮੇਰਾ ਕੋਟੀ ਕੋਟਾਨ ਪ੍ਰਣਾਮ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18
