ਵਿਸ਼ਵ ਪ੍ਰਸਿੱਧ ਹਿੰਦੀ ਸਿਨੇਮਾ ਦੀ ਖ਼ੂਬਸੂਰਤ ਆਕਰਸ਼ਕ, ਮਿਲਣਸਾਰ, ਪੰਜਾਬ ਨਾਲ ਮੋਹ ਰੱਖਣ ਵਾਲੇ ਰੁਮਾਂਟਿਕ ਸੁਭਾਅ ਦੇ ਮਾਲਿਕ, ਹੱਸਮੁਖ, ਯਾਰਾਂ ਦੇ ਯਾਰ, ਖੁੱਲ੍ਹੇ ਡੱਲੇ ਸੁਭਾਅ ਵਾਲੇ ਧਰਮੇਂਦਰ ਭਾਅ ਜੀ ਅੱਜ ਸਾਡੇ ਦਰਮਿਆਨ ਨਹੀਂ ਰਹੇ। ਪਰ ਉਨ੍ਹਾਂ ਦੇ ਸੁੰਦਰ ਅਭਿੰਨ ਕਾਰਜਾਂ ਕਰਕੇ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆਂ ਤਕ ਰਵੇਗਾ। ਜਨੂੰਨ ਦੀ ਹੱਦ ਤਕ ਅਭਿਨੈ ਵਿਚ ਉਤਰਨ ਵਾਲੇ ਧਰਮੇਂਦਰ ਭਾਅ ਜੀ ਦੇ ਵਿਲਖਣ ਅਤੇ ਯਾਦ ਮਈ ਕਾਰਜਾਂ ਕਰਕੇ ਉਨ੍ਹਾਂ ਨੂੰ ਯਾਦ ਰੱਖਿਆ ਜਾਵੇਗਾ।
ਧਰਮ ਸਿੰਘ ਦਿਓੁਲ, ਫ਼ਿਲਮੀ ਪ੍ਰਸਿੱਧ ਨਾਂਅ ਧਰਮੇਂਦਰ। ਜਿਨ੍ਹਾਂ ਨੇ ਅਨੇਕਾਂ ਹੀ ਫਿਲਮਾਂ ਵਿਚ ਸਰਵੋਤਮ ਅਭਿਨੈਕਰ ਕੇ ਦੁਨੀਆਂ ਭਰ ਦੇ ਲੋਕਾਂ ਦਾ ਮਨ ਜਿੱਤਿਆ ਅਤੇ ਮਨੋਰੰਜਨ ਦੇ ਨਾਲ ਸਿੱਖਿਆ ਦਾਇਕ ਅਤੇ ਉਪਦੇਸ਼ਤਮਿਕ ਪ੍ਰਸਿੱਧ ਫ਼ਿਲਮਾਂ ਦਿੱਤੀਆਂ। ਉਨ੍ਹਾਂ ਨੇ ਵਿਅੰਗਾਤਮਿਕ, ਹਾਸ ਰੰਗ ਅਤੇ ਹਰ ਕਿਰਦਾਰ ਦੀ ਭੂਮਿਕਾ ਨਿਭਾ ਕੇ ਅਪਣੀ ਕਲਾ ਦਾ ਲੋਹਾ ਮਨਵਾਇਆ ਰੁਮਾਟਿਕਤਾ ਅਤੇ ਜਨੂੰਨ ਦੀ ਹੱਦ ਤਕ ਅਭਿਨੈ ਵਿਚ ਉਤਸਕ ਵਾਲੇ ਧਰਮੇਂਦਰ ਭਾਅ ਜੀ ਦੇ ਵਿਲੱਖਣ ਅਤੇ ਯਾਦ ਮਈ ਕਾਰਜਾਂ ਕਰਕੇ ਉਨ੍ਹਾਂ ਨੇ ਵੀ ਧਨ ਦੌਲਤ, ਸ਼ੁਹਰਤ, ਪਰਿਵਾਰਿਕ, ਸ਼ਰੀਰਕ, ਭੋਤਿਕ, ਦੈਹਿਕ ਸੁੱਖਾਂ ਨੂੰ ਖ਼ੂਬ ਮਾਣਿਆ।
ਉਨ੍ਹਾਂ ਦੀ ਆਕਰਸ਼ਣ ਮਈ ਆਵਾਜ਼, ਮਿਕਨਾਤੀਸੀ ਪ੍ਰਭਾਵਸ਼ਾਲੀ ਸ਼ਖ਼ਸੀਅਤ, ਅਲਬੇਲੇ, ਭਾਵੁਕ, ਰੰਗ ਰੰਗੀਲੇ, ਛੈਲ ਛਬੀਲੇ, ਮਿਲਾਪੜੇ, ਸਾਂਵਾਂ ਦੇ ਰਹਿਬਰ, ਸਹਿਯੋਗੀ, ਖੁੱਲ੍ਹੇ ਡੁੱਲੇ ਸੁਭਾਅ ਦੇ ਮਾਲਿਕ, ਵਿਅੰਗ ਕਲਾ ਵਿਚ ਨਿਪੁੰਨ, ਰੁਮਾਂਟਿਕ, ਨਿਡਰ, ਦਲੇਰ, ਖਾਣ ਪੀਣ ਦੇ ਸ਼ੌਕੀਨ, ਸਰੀਰ ਦੇ ਮਾਲਿਕ, ਅਤੇ ਵਿਸ਼ਵ ਦੇ ਖ਼ੂਬਸੂਰਤ, ਆਕਰਸ਼ਕ ਦਿੱਖ ਵਾਲੇ ਵਿਅਕਤੀਆਂ ਕਲਾਕਾਰਾਂ ਵਿਚ ਉਨ੍ਹਾਂ ਦਾ ਨਾਮ ਸ਼ਾਮਿਲ ਹੈ। ਫਿਲਮ ਜਗਤ ਵਿਚ ਧਰੂ ਤਾਰੇ ਵਾਂਗ ਉਨ੍ਹਾਂ ਦਾ ਨਾਮ ਚਮਕਦਾ ਰਵੇਗਾ।
ਉਨ੍ਹਾਂ ਇਕ ਰੇਡੀਓੁ ਮੁਲਾਕਾਤ ਵਿਚ ਕਿਹਾ ਸੀ ਕਿ ਫਿਲਮ ਜਾਂ ਕੈਮਰੇ ਦਾ ਨਾਮ ਆਉਂਦਿਆਂ ਹੀ ਮੈਂ ਸ਼ੇਰ ਹੋ ਜਾਂਦਾਂ, ਕੈਮਰਾ ਮੈਨੂੰ ਤੇ ਮੈਂ ਕੈਮਰੇ ਨੂੰ ਮੁਹੱਬਤ ਕਰਦਾ ਹੈ। ਫ਼ਿਲਮ ਇੰਡਸਟਰੀ ਮੇਰੀ ਫੈਮਿਲੀ ਹੈ।
ਧਰਮ ਸਿੰਘ ਦਿਓੁਲ, ਜਿੰਨ੍ਹਾਂ ਨੂੰ ਧਰਮੇਂਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਕ ਭਾਰਤੀਏ ਅਭਿਨੇਤਾ, ਨਿਰਮਾਤਾ ਅਤੇ ਰਾਜਨੀਤਕ ਵੀ ਸਨ, ਉਹ ਲੋਕ ਸਭਾ ਹਲਕੇ ਬੀਕਾਨੇਰ ਦੇ ਸਾਂਸੰਦ ਰਹੇ। ਧਰਮੇਂਦਰ ਹਿੰਦੀ ਫ਼ਿਲਮਾਂ ਵਿਚ ਅਪਣੇ ਆਕਰਸ਼, ਮਰਮਸ਼ਪਰਸ਼ੀ ਕੰਮ ਲਈ ਜਾਣੇ ਜਾਂਦੇ ਸਨ।
ਧਰਮੇਂਦਰ ਦਾ ਜਨਮ 9 ਦਿਸੰਬਰ 1935 ਨੂੰ ਪਿੰਡ ਨਸਰਾਲੀ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂਅ ਕੇਵਲ ਕ੍ਰਿਸ਼ਨ ਸਿੰਘ ਦਿਓੁਲ ਅਤੇ ਮਾਤਾ ਦਾ ਨਾਂਅ ਸਤਵੰਤ ਕੌਰ ਹੈ। ਉਨ੍ਹਾਂ ਨੇ ਦੋ ਵਿਆਹ ਕੀਤੇ। ਪਹਿਲੀ ਪਤਨੀ ਪ੍ਰਕਾਸ਼ ਕੌਰ ਅਤੇ ਦੂਸਰੀ ਪਤਨੀ ਪ੍ਰਸਿੱਧ ਅਭਿਨੇਤਰੀ ਹੇਮਾ ਮਾਲਿਨੀ ਹੈ।
ਉਨ੍ਹਾਂ ਦੇ ਬੱਚੇ ਪ੍ਰਸਿੱਧ ਅਭਿਨੇਤਾ ਸੰਨੀ ਦਿਓਲ, ਬੌਬੀ ਦਿਓਲ, ਈਸ਼ਾ ਦਿਓਲ, ਵਿਜੇਤਾ ਦਿਓਲ, ਅਹਾਨਾ ਦਿਓਲ ਅਤੇ ਅਜੇਤਾ ਦਿਓਲ ਹਨ।
ਧਰਮੇਂਦਰ ਨੂੰ ਭਾਰਤੀਏ ਸਿਨੇਮਾ ਵਿਚ ਸਭ ਤੋਂ ਮਹਾਨ ਸਭ ਤੋਂ ਸੁੰਦਰ ਅਤੇ ਵਿਉਪਾਰਿਕ ਰੂਪ ਵਿਚ ਸਫ਼ਲ ਫਿਲਮ ਸਿਤਾਰਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ ਅਤੇ ਬਾਲੀਵੁਡ ਦਾ ‘ਹੀ ਮੈਨ ਉਪਨਾਮ ਦਿੱਤਾ ਗਿਆ। ਛੇ ਦਹਾਕਿਆਂ ਤੋਂ ਵੱਧ ਦੇ ਸਿਨੇਮਾਈ ਕੈਰੀਅਰ ਨਾਲ, ਉਨ੍ਹਾਂ ਨੇ 300 ਤੋਂ ਜਿਆਦਾ ਫਿਲਮਾਂ ਵਿਚ ਖ਼ੂਬਸੂਰਤ ਅਭਿਨੈ ਕਰਕੇ ਅਪਣੀ ਕਲਾਂ ਦਾ ਲੋਹਾ ਮੰਨਵਾਇਆ।
ਧਰਮੇਂਦਰ ਦੇ ਨਾਮ ਹਿੰਦੀ ਸਿਨੇਮਾ ਵਿਚ ਸਭ ਤੋਂ ਜਿਆਦਾ ਹਿੱਟ ਫ਼ਿਲਮਾਂ ਵਿਚ ਅਭਿਨੈ ਕਰਨ ਦਾ ਰਿਕਾਰਡ 1973 ਵਿਚ, ਉਨ੍ਹਾਂ ਨੇ ਅੱਠ ਹਿੰਦੀ ਫ਼ਿਲਮਾਂ ਦਿੱਤੀਆਂ ਅਤੇ 1987 ਵਿਚ ਇਕ ਹੀ ਸਾਲ ਵਿਚ ਸੱਤ ਲਗਾਤਾਰ ਹਿੰਦੀ ਫ਼ਿਲਮਾਂ ਦਿੱਤੀਆਂ।
2012 ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਅਲੰਕਾਰਿਤ ਹੋਏ। ਉਨ੍ਹਾਂ ਨੂੰ ਉਪਨਾਮ ਕਰਕੇ ਹੀਮੈਨ, ਗਰਮ ਧਰਮ ਦੀ ਸੰਘਿਆ ਵੀ ਦਿੱਤੀ ਜਾਂਦੀ ਸੀ।
ਧਰਮੇਂਦਰ ਨੇ 1960 ਵਿਚ ਦਿਲ ਵੀ ਤੇਰਾ ਹਮ ਭੀ ਤੇਰੇ ਨਾਲ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਪਹਿਲੀ ਵਾਰ 1960 ਦੇ ਦਸ਼ਕ ਦੇ ਅੱਧ ਵਿਚ ਆਈ ਮਿਲਣ ਦੀ ਬੇਲਾ, ਫੂਲ ਔਰ ਪੱਥਰ ਅਤੇ ਆਏ ਦਿਨ ਬਹਾਰ ਕੇ ਵਰਗੀਆਂ ਪ੍ਰਸਿੱਧ ਫਿਲਮਾਂ ਦੇ ਲਈ ਬਹੁਤ ਪ੍ਰਸਿੱਧੀ ਹਾਸਲ ਕੀਤੀ।
ਉਨ੍ਹਾਂ ਨੇ 1960 ਦੇ ਦਸ਼ਕ ਤੋਂ ਲੈ ਕੇ 1980 ਦੇ ਦਸ਼ਕ ਤਕ ਲਗਾਤਾਰ ਕਈ ਸਫ਼ਲ ਹਿੰਦੀ ਫਿਲਮਾਂ ਵਿਚ ਅਭਿਨੈ ਕੀਤਾ ਜਿਸ ਤਰ੍ਹਾਂ ਆਪੇਂ ਸ਼ਿਕਾਰ, ਆਇਆ ਸਾਵਣ ਝੂਮ ਕੇ, ਜੀਵਨ ਮ੍ਰਿਤੂ, ਮੇਰਾ ਗਾਂਵ ਮੇਰਾ ਦੇਸ, ਸੀਤਾ ਔਰ ਗੀਤਾ, ਰਾਜਾਜਾਨੀ, ਯਾਦੋਂ ਕੀ ਬਾਰਾਤ, ਦੋਸਤ, ਸ਼ੋਹਲੇ, ਪ੍ਰਤਿਗਿਆ, ਚਰਸ, ਧਰਮਵੀਰ, ਚਾਚਾ ਭਤੀਜਾ, ਗੁਲਾਮੀ, ਹੁਕੂਮਤ, ਆਗ ਹੀ ਆਗ, ਐਲਾਨ ਏ ਜੰਗ, ਤਹਿਲਕਾ, ਅਨਪੜ, ਬੰਦਿਨੀ, ਹਕੀਕਤ, ਅਨੁਪਮਾ, ਮਮਤਾ, ਮਝਲੀ ਦੀਦੀ, ਸਤਿਏਕਾਮ, ਨਿਆਂ ਜ਼ਮਾਨਾ, ਸਮਾਧੀ, ਰੇਸ਼ਮ ਦੀ ਡੋਰੀ, ਚੁਪਕੇ-ਚੁਪਕੇ ਦਿਲ ਲਗੀ, ਦ ਬਰਨਿੰਗ ਟਰੇਨ, ਗ਼ਜ਼ਬ, ਦੋ ਦਿਸਾਏਂ ਅਤੇ ਹਥਿਆਰ ਵਿਚ ਅਭਿਨੈ ਕੀਤਾ।
1990 ਦੇ ਦਸ਼ਕ ਦੇ ਅੰਤ ਵਿਚ ਉਨ੍ਹਾਂ ਕਈ ਸਫਲ ਅਤੇ ਸ਼ਲਾਘਾਯੋਗ ਫਿਲਮਾਂ ਵਿਚ ਚਰਿਤਰ ਭੁਮਿਕਾਵਾਂ ਨਿਭਾਈਆਂ। ਇਸ ਤਰ੍ਹਾਂ ਪਿਆਰ ਕੀਆਂ ਤੋਂ ਡਰਨਾ ਕਿਆ, ਲਾਈਫ ਇਨ ਏ ਮੈਟਰੋ, ਅਪਣੇ, ਜਾਨੀ ਗੱਦਾਰ, ਯਮਲਾ ਦੀਵਾਨਾ, ਰਾਕੀ ਅਤੇ ਰਾਣੀ ਕੀ ਪ੍ਰੇਮ ਕਹਾਣੀ, ਤੇਰੀ ਬਾਤੋਂ ਨੇ ਐਸਾ ਉਲਝਾ ਦੀਆ ਆਦਿ।
1997 ਵਿਚ ਉਨ੍ਹਾਂ ਨੂੰ ਬਾਲੀਵੁਡ ਵਿਚ ਉਘੇ ਸਮੁੱਚੇ ਯੋਗਦਾਨ ਦੇ ਲਈ ਫ਼ਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਮਿੱਲਿਆ। ਉਹ ਭਾਰਤ ਦੀ 15ਵੀਂ ਲੋਕ ਸਭਾ ਦੇ ਮੈਂਬਰ ਵੀ ਰਹੇ। ਅਤੇ ਭਾਰਤੀਏ ਜਨਤਾ ਪਾਰਟੀ ਭਾਜਪਾ ਤੋਂ ਰਾਜਸਥਾਨ ਦੇ ਬੀਕਾਨੇਰ ਨਿਰਵਾਰਿਤ ਖੇਤਰ ਦਾ ਪ੍ਰਤੀਨਿਧੀਤਕ ਕਰਦੇ ਰਹੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409

