ਤੇਗ ਬਹਾਦਰ ਸੀ ਉਹ ਅਖਵਾਏ
ਜਦ ਯੁੱਧ ‘ਚ ਚਲਾ ਤਲਵਾਰ ਗਏ
ਸੱਚੇ ਗੁਰੂ ਬਣਕੇ ਉਹ ਸੱਚੇ ਮਨ ਦੇ
ਮੱਖਣ ਸ਼ਾਹ ਦਾ ਬੇੜਾ ਵੀ ਤਾਰ ਗਏ
ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਹੋਏ
ਕਸ਼ਮੀਰੀ ਪੰਡਿਤ ਗੁਰੂ ਦਰਬਾਰ ਗਏ
ਕਹਿੰਦੇ ਸੱਚੇ ਪਾਤਸ਼ਾਹ ਅਰਜ਼ ਸੁਣੋ
ਅਸੀਂ ਤਾਂ ਹੁਣ ਥੱਕ ਗਏ ਹਾਰ ਗਏ
ਵੇਲਾ ਹੁਣ ਤਾਂ ਬਲੀਦਾਨ ਦਾ ਹੈ
ਇਹ ਗੁਰੂ ਜੀ ਕਰ ਵਿਚਾਰ ਗਏ
ਤਿਲਕ ਜੰਝੂ ਦੇ ਰਾਖੇ ਉਹ ਬਣਕੇ
ਕਰ ਦੁਨੀਆਂ ‘ਤੇ ਉਪਕਾਰ ਗਏ
ਦੇਸ਼ ਕੌਮ ਦੀ ਰਾਖੀ ਦੀ ਖ਼ਾਤਿਰ
ਗੁਰੂ ਜੀ ਸੀਸ ਵੀ ਆਪਣਾ ਵਾਰ ਗਏ
ਹਿੰਦ ਦੀ ਚਾਦਰ ਬਣਕੇ ਉਹ ਤਾਂ
ਕਰ ਮਨੁੱਖਤਾ ਦਾ ਬੇੜਾ ਪਾਰ ਗਏ
-ਪ੍ਰੋ. ਬੀਰ ਇੰਦਰ (ਫ਼ਰੀਦਕੋਟ)
ਸੰਪਰਕ: 97805-50466

