ਜਵਾਨੀ ਵਿੱਚ ਬੈਂਜਾਮਿਨ ਫਰੈਂਕਲਿਨ ਬਹੁਤ ਬੁੱਧੀਮਾਨ ਸੀ। ਪਰ ਉਸ ਵਿੱਚ ਥੋੜ੍ਹਾ ਜਿਹਾ ਹੰਕਾਰ ਵੀ ਸੀ। ਇੱਕ ਦਿਨ ਇੱਕ ਤਜਰਬੇਕਾਰ ਦੋਸਤ ਨੇ ਉਹਨੂੰ ਕਿਹਾ, “ਬੈਂਜਾਮਿਨ, ਤੇਰੇ ਬੋਲਾਂ ਵਿੱਚ ਅੱਗ ਹੈ, ਪਰ ਦੀਵੇ ਦੀ ਰੌਸ਼ਨੀ ਨਹੀਂ।”
ਫਰੈਂਕਲਿਨ ਨੇ ਹੈਰਾਨੀ ਨਾਲ ਪੁੱਛਿਆ, “ਇਸਦਾ ਕੀ ਮਤਲਬ ਹੈ?”
ਦੋਸਤ ਨੇ ਮੁਸਕਰਾਉਂਦੇ ਹੋਏ ਕਿਹਾ, “ਜਿਹੜਾ ਵਿਅਕਤੀ ਹਮੇਸ਼ਾ ਜਿੱਤਣ ਦੀ ਇੱਛਾ ਕਰਦਾ ਹੈ, ਉਹ ਹਾਰ ਜਾਂਦਾ ਹੈ। ਗਿਆਨ ਉਦੋਂ ਤੱਕ ਅਧੂਰਾ ਹੈ ਜਦੋਂ ਤੱਕ ਇਸ ਵਿੱਚ ਨਿਮਰਤਾ ਦਾ ਰੰਗ ਨਾ ਹੋਵੇ।”
ਫਰੈਂਕਲਿਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਫੈਸਲਾ ਕੀਤਾ ਕਿ ਉਸਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਹੈ। ਉਸਨੇ ਆਪਣੀ ਡਾਇਰੀ ਵਿੱਚ ਇੱਕ ਜੀਵਨ ਸਿਧਾਂਤ ਲਿਖਿਆ: “ਮੈਂ ਬੋਲਣ ਨਾਲੋਂ ਜ਼ਿਆਦਾ ਸੁਣਾਂਗਾ।” ਕੁਝ ਮਹੀਨਿਆਂ ਬਾਅਦ ਸੰਸਦ ਵਿੱਚ ਇੱਕ ਮਹੱਤਵਪੂਰਨ ਬੈਠਕ ਹੋ ਰਹੀ ਸੀ। ਬਹੁਤ ਸਾਰੇ ਆਗੂ ਉੱਚੀ-ਉੱਚੀ ਬੋਲ ਰਹੇ ਸਨ ਅਤੇ ਇੱਕ ਦੂਜੇ ਦੀ ਗੱਲ ਕੱਟ ਰਹੇ ਸਨ, ਪਰ ਕੋਈ ਵੀ ਹੱਲ ਨਹੀਂ ਲੱਭ ਸਕਿਆ। ਫਰੈਂਕਲਿਨ ਸਭ ਨੂੰ ਚੁੱਪਚਾਪ ਸੁਣਦਾ ਰਿਹਾ, ਫਿਰ ਬਹੁਤ ਸ਼ਾਂਤੀ ਨਾਲ ਬੋਲਿਆ, “ਜੇ ਅਸੀਂ ਸਾਰੇ ਇੱਕ ਦੂਜੇ ਦੀ ਗੱਲ ਸੁਣੀਏ, ਤਾਂ ਕੋਈ ਨਾ ਕੋਈ ਹੱਲ ਲੱਭ ਪਵੇਗਾ।” ਕਮਰੇ ਵਿੱਚ ਅਚਾਨਕ ਖਾਮੋਸ਼ੀ ਛਾ ਗਈ। ਪਹਿਲੀ ਵਾਰ ਲੋਕਾਂ ਨੇ ਉਸਦੇ ਸ਼ਬਦਾਂ ਵਿੱਚ ਡੂੰਘਾਈ ਨੂੰ ਮਹਿਸੂਸ ਕੀਤਾ।
ਬੈਠਕ ਤੋਂ ਬਾਅਦ ਇੱਕ ਨੇਤਾ ਉਸ ਕੋਲ ਆਇਆ ਅਤੇ ਕਿਹਾ, “ਅੱਜ ਮੈਨੂੰ ਸਮਝ ਆਇਆ ਕਿ ਸਭ ਤੋਂ ਮਜ਼ਬੂਤ ਆਵਾਜ਼ ਉਹ ਨਹੀਂ ਹੈ ਜੋ ਚੀਕਦੀ ਹੈ, ਸਗੋਂ ਉਹ ਹੈ ਜੋ ਸਮਝਾਉਂਦੀ ਹੈ।”
ਫਰੈਂਕਲਿਨ ਨੇ ਜਵਾਬ ਦਿੱਤਾ, “ਨਿਮਰਤਾ ਬੁੱਧੀ ਦਾ ਦਰਵਾਜ਼ਾ ਹੈ ਅਤੇ ਸੁਣਨਾ ਸਿੱਖਣ ਦਾ ਪਹਿਲਾ ਕਦਮ ਹੈ।”
ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)

