ਇੱਕ ਵਾਰ ਸਮੁੰਦਰ ਦੇ ਵਿਚਕਾਰ ਇੱਕ ਵੱਡੇ ਜਹਾਜ਼ ‘ਤੇ ਵੱਡਾ ਹਾਦਸਾ ਹੋ ਗਿਆ। ਕਪਤਾਨ ਨੇ ਜਹਾਜ਼ ਖਾਲੀ ਕਰਨ ਦਾ ਹੁਕਮ ਦਿੱਤਾ। ਜਹਾਜ਼ ‘ਤੇ ਇੱਕ ਜਵਾਨ ਦਮਪਤੀ ਸੀ। ਜਦੋਂ ਲਾਈਫਬੋਟ ‘ਤੇ ਚੜ੍ਹਨ ਦੀ ਉਹਨਾਂ ਦੀ ਵਾਰੀ ਆਈ ਤਾਂ ਵੇਖਿਆ ਗਿਆ ਕਿ ਬੋਟ ਵਿੱਚ ਸਿਰਫ਼ ਇੱਕ ਬੰਦੇ ਲਈ ਹੀ ਜਗ੍ਹਾ ਹੈ। ਇਸ ਮੌਕੇ ‘ਤੇ ਆਦਮੀ ਨੇ ਔਰਤ ਨੂੰ ਧੱਕਾ ਦਿੱਤਾ ਅਤੇ ਬੋਟ ‘ਤੇ ਕੁੱਦ ਗਿਆ।
ਡੁੱਬਦੇ ਹੋਏ ਜਹਾਜ਼ ‘ਤੇ ਖੜੀ ਔਰਤ ਨੇ ਜਾਂਦੇ ਹੋਏ ਆਪਣੇ ਪਤੀ ਵੱਲ ਚੀਕ ਕੇ ਇੱਕ ਵਾਕ ਕਿਹਾ।
ਹੁਣ ਪ੍ਰੋਫੈਸਰ ਰੁਕੇ ਅਤੇ ਵਿਦਿਆਰਥੀਆਂ ਨੂੰ ਪੁੱਛਿਆ – ਤੁਹਾਨੂੰ ਕੀ ਲੱਗਦਾ ਹੈ, ਉਸ ਇਸਤਰੀ ਨੇ ਆਪਣੇ ਪਤੀ ਨੂੰ ਕੀ ਕਿਹਾ ਹੋਵੇਗਾ? ਜ਼ਿਆਦਾਤਰ ਵਿਦਿਆਰਥੀਆਂ ਨੇ ਤੁਰੰਤ ਚੀਕਿਆ – ਇਸਤਰੀ ਨੇ ਕਿਹਾ – ਮੈਂ ਤੈਨੂੰ ਨਫਰਤ ਕਰਦੀ ਹਾਂ!
ਪ੍ਰੋਫੈਸਰ ਨੇ ਵੇਖਿਆ ਕਿ ਇੱਕ ਵਿਦਿਆਰਥੀ ਬਿਲਕੁਲ ਚੁੱਪ ਬੈਠਾ ਸੀ। ਪ੍ਰੋਫੈਸਰ ਨੇ ਉਸ ਨੂੰ ਪੁੱਛਿਆ – ਤੂੰ ਦੱਸ, ਤੈਨੂੰ ਕੀ ਲੱਗਦਾ ਹੈ?
ਉਹ ਲੜਕਾ ਬੋਲਾ – ਮੈਨੂੰ ਲੱਗਦਾ ਹੈ, ਇਸਤਰੀ ਨੇ ਕਿਹਾ ਹੋਵੇਗਾ – ਸਾਡੇ ਬੱਚੇ ਦਾ ਖਿਆਲ ਰੱਖਣਾ!
ਪ੍ਰੋਫੈਸਰ ਹੈਰਾਨ ਰਹਿ ਗਏ, ਉਹਨਾਂ ਨੇ ਲੜਕੇ ਨੂੰ ਪੁੱਛਿਆ – ਕੀ ਤੂੰ ਇਹ ਕਹਾਣੀ ਪਹਿਲਾਂ ਸੁਣੀ ਹੈ?
ਲੜਕਾ ਬੋਲਾ – ਨਹੀਂ ਜੀ, ਪਰ ਇਹੀ ਗੱਲ ਬਿਮਾਰੀ ਨਾਲ ਮਰਦੀ ਹੋਈ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਕਹੀ ਸੀ।
ਪ੍ਰੋਫੈਸਰ ਨੇ ਦੁਖੀ ਹੋ ਕੇ ਕਿਹਾ – ਤੇਰਾ ਜਵਾਬ ਠੀਕ ਹੈ।
ਪ੍ਰੋਫੈਸਰ ਨੇ ਕਹਾਣੀ ਅੱਗੇ ਵਧਾਈ – ਜਹਾਜ਼ ਡੁੱਬ ਗਿਆ ਅਤੇ ਇਸਤਰੀ ਮਰ ਗਈ। ਪਤੀ ਕੰਢੇ ‘ਤੇ ਪਹੁੰਚ ਗਿਆ ਅਤੇ ਉਸਨੇ ਆਪਣੀ ਬਾਕੀ ਜ਼ਿੰਦਗੀ ਆਪਣੀ ਇਕੱਲੀ ਧੀ ਦੀ ਪਰਵਰਿਸ਼ ਵਿੱਚ ਲਗਾ ਦਿੱਤੀ। ਕਈ ਸਾਲਾਂ ਬਾਅਦ ਜਦੋਂ ਉਹ ਆਦਮੀ ਮਰ ਗਿਆ ਤਾਂ ਇੱਕ ਦਿਨ ਸਫਾਈ ਕਰਦੇ ਸਮੇਂ ਉਸ ਦੀ ਧੀ ਨੂੰ ਆਪਣੇ ਪਿਤਾ ਦੀ ਡਾਇਰੀ ਮਿਲੀ। ਡਾਇਰੀ ਤੋਂ ਉਸ ਨੂੰ ਪਤਾ ਲੱਗਿਆ ਕਿ ਜਦੋਂ ਉਸਦੇ ਮਾਤਾ–ਪਿਤਾ ਉਸ ਜਹਾਜ਼ ‘ਤੇ ਸਫਰ ਕਰ ਰਹੇ ਸਨ ਤਾਂ ਉਸ ਦੀ ਮਾਂ ਇੱਕ ਲਾਇਲਾਜ ਬਿਮਾਰੀ ਨਾਲ ਪੀੜਤ ਸੀ ਅਤੇ ਉਸਦੀ ਜ਼ਿੰਦਗੀ ਦੇ ਕੁਝ ਦਿਨ ਹੀ ਬਾਕੀ ਸਨ।
ਇਸ ਮੁਸ਼ਕਲ ਵੇਲੇ ‘ਤੇ ਉਸਦੇ ਪਿਤਾ ਨੇ ਇੱਕ ਕਠਿਨ ਫੈਸਲਾ ਲਿਆ ਅਤੇ ਲਾਈਫਬੋਟ ‘ਤੇ ਚੜ੍ਹ ਗਿਆ। ਉਸਦੇ ਪਿਤਾ ਨੇ ਡਾਇਰੀ ਵਿੱਚ ਲਿਖਿਆ ਸੀ – ਤੇਰੇ ਬਿਨਾਂ ਮੇਰੀ ਜ਼ਿੰਦਗੀ ਦੀ ਕੋਈ ਮਹੱਤਤਾ ਨਹੀਂ, ਮੈਂ ਤਾਂ ਤੇਰੇ ਨਾਲ ਹੀ ਸਮੁੰਦਰ ਵਿੱਚ ਡੁੱਬ ਜਾਣਾ ਚਾਹੁੰਦਾ ਸੀ। ਪਰ ਆਪਣੇ ਬੱਚੇ ਦਾ ਖਿਆਲ ਆਉਣ ‘ਤੇ ਮੈਨੂੰ ਤੈਨੂੰ ਇਕੱਲਾ ਛੱਡ ਕੇ ਜਾਣਾ ਪਿਆ।
ਜਦੋਂ ਪ੍ਰੋਫੈਸਰ ਨੇ ਕਹਾਣੀ ਖਤਮ ਕੀਤੀ ਤਾਂ ਪੂਰੀ ਕਲਾਸ ਵਿੱਚ ਚੁੱਪ ਸੀ।
ਇਸ ਸੰਸਾਰ ਵਿੱਚ ਕਈ ਸਹੀ–ਗਲਤ ਗੱਲਾਂ ਹਨ, ਪਰ ਉਸ ਤੋਂ ਇਲਾਵਾ ਵੀ ਕਈ ਜਟਿਲਤਾਵਾਂ ਹਨ ਜਿਨ੍ਹਾਂ ਨੂੰ ਸਮਝਣਾ ਆਸਾਨ ਨਹੀਂ। ਇਸ ਲਈ ਸਤਹੀ ਤੌਰ ‘ਤੇ ਦੇਖ ਕੇ, ਗਹਿਰਾਈ ਜਾਣੇ ਬਿਨਾਂ ਕਿਸੇ ਵੀ ਹਾਲਾਤ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਝਗੜੇ ਵਿੱਚ ਜੋ ਪਹਿਲਾਂ ਮਾਫ਼ੀ ਮੰਗੇ, ਇਹ ਲਾਜ਼ਮੀ ਨਹੀਂ ਕਿ ਉਸਦੀ ਗਲਤੀ ਹੋਵੇ; ਹੋ ਸਕਦਾ ਹੈ ਉਹ ਰਿਸ਼ਤੇ ਨੂੰ ਬਣਾਈ ਰੱਖਣਾ ਜ਼ਿਆਦਾ ਮਹੱਤਵਪੂਰਨ ਸਮਝਦਾ ਹੋਵੇ।
ਦੋਸਤਾਂ ਨਾਲ ਖਾਂਦੇ–ਪੀਤੇ ਜਾਂ ਪਾਰਟੀ ਕਰਦੇ ਸਮੇਂ ਜੋ ਦੋਸਤ ਬਿੱਲ ਭਰੇ, ਇਹ ਜ਼ਰੂਰੀ ਨਹੀਂ ਉਸਦੀ ਜੇਬ ਪੈਸਿਆਂ ਨਾਲ ਭਰੀ ਹੋਵੇ; ਹੋ ਸਕਦਾ ਹੈ ਉਸਦੇ ਲਈ ਦੋਸਤੀ ਦੇ ਮਾਇਨੇ ਪੈਸਿਆਂ ਨਾਲੋਂ ਵੱਧ ਮਹੱਤਵਪੂਰਨ ਹੋਣ।
ਜੋ ਲੋਕ ਤੁਹਾਡੀ ਮਦਦ ਕਰਦੇ ਹਨ, ਇਹ ਜ਼ਰੂਰੀ ਨਹੀਂ ਕਿ ਉਹ ਤੁਹਾਡੇ ਉਪਕਾਰਾਂ ਦੇ ਬੋਝ ਤਹਿਤ ਦਬੇ ਹੋਣ। ਉਹ ਮਦਦ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਦੇ ਦਿਲਾਂ ਵਿੱਚ ਦਇਆ ਤੇ ਕਰੁਣਾ ਵੱਸਦੀ ਹੈ।
ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ… ਧੰਨਵਾਦ ਸਹਿਤ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
, ਨਵੀਂ ਦਿੱਲੀ 18
