ਇਹ ਮਿੱਟੀ ਮਾਂ ਹੈ ਸਾਡੀ,
ਅਸੀਂ ਹਾਂ ਇਸ ਦੇ ਜਾਏ।
ਰੱਬ ਰੂਪ ਘੁਮਿਆਰ ਨੇ,
ਭਾਂਡੇ ਵੱਖ ਵੱਖ ਬਣਾਏ।
ਤਰਾਂ ਤਰਾਂ ਦੀਆਂ ਸ਼ਕਲਾਂ,
ਵੇਖੋ ਸੋਹਣੇ ਰੰਗ ਸਜਾਏ।
ਜਾਤ ਪਾਤ ਰੰਗ ਰੂਪ ਸਾਰੇ,
ਪਸ਼ੂ ਪੰਛੀ ਇਸ ਬਣਾਏ।
ਮਿੱਟੀ ਦਾ ਇਹ ਖੇਲ ਨਿਆਰਾ,
ਆਖਰ ਆਪਣੇ ਵਿੱਚ ਮਿਲਾਏ।
ਮਿੱਟੀਓਂ ਜੰਮੇ , ਮਿੱਟੀ ਮਰਨਾ,
ਇਹ ਮਿੱਟੀ ਕਰਮ ਕਮਾਏ।
ਹਵਾ ਦਾ ਵਿੱਚ ਵਾਜਾ ਵੱਜੇ,
ਇਹ ਮਿੱਟੀ ਹੀ ਨਾਚ ਨਚਾਏ।
ਇਸ ਮਿੱਟੀ ਵਿੱਚ ਹਉਮੇਂ ਪਾਈ,
ਤੂੰ ਹੀ-ਤੂੰ ਹੀ, ਦਿੱਤਾ ਭੁਲਾਏ।
‘ਪੱਤੋ’ ਹੈ ਇਸ ਵਿੱਚ ਰੱਬ ਦਾ ਵਾਸਾ,
ਇਹ ਗਿਆਨ ਦੀ ਜੋਤ ਜਗਾਏ।
ਵੱਡੇ ਵੱਡੇ ਇੱਥੇ ਸ਼ਾਹ ਸਿਕੰਦਰ,
ਦਿੱਤੇ ਮਿੱਟੀ ਵਿੱਚ ਦਫ਼ਨਾਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
9465821417