ਪੰਜਾਬੀ ਸਿਨੇਮਾ ਜਗਤ ਵਿਚ ਖੂਬਸੂਰਤ ਦਮਦਾਰ ਫੁੱਲ ਕਮੇਡੀ ਨਾਲ ਆਪਣਾ ਰੰਗ ਬਿਖੇਰਨ ਆ ਰਹੀ ਹੈ , ਪ੍ਰੋਡਿਊਸਰ ਰਾਜੀਵ ਸਿੰਗਲਾ ਦੀ ਪ੍ਰੋਡਕਸ਼ਨ ਵੱਲੋ ਤੇ ਲੇਖਕ ਗੁਰਮੀਤ ਹਠੂਰ ਦੀ ਲਿਖਤ ” ਤੈਨੂੰ ਸੂਟ ਸੂਟ ਕਰਦਾ” ਪੰਜਾਬੀ ਮੂਵੀ ਚੌਪਾਲ ਓ.ਟੀ.ਟੀ ਤੇ 14 ਦਿਸੰਬਰ ਦਿਨ ਐਤਵਾਰ ਨੂੰ ਵੱਡੇ ਪੱਧਰ ਤੇ ਰੀਲੀਜ਼ ਹੋਣ ਜਾ ਰਹੀ।
ਇਸ ਪੰਜਾਬੀ ਮੂਵੀ ‘ਚ ਸਿਨੇਮਾ ਦੇ ਮੰਝੇ ਅਦਾਕਾਰ ਬਲਜਿੰਦਰ ਕੌਰ, ਪੂਨਮ ਸੂਦ, ਜਗਤਾਰ ਬੈਨੀਪਾਲ, ਗੁਰਮੀਤ ਹਠੂਰ, ਧਰਮਿੰਦਰ ਕੌਰ, ਬਬਲ ਕੌਰ, ਕੁਲਵਿੰਦਰ ਕੌਰ, ਨੀਟੂ ਸ਼ਟਰਾਂ ਵਾਲਾ, ਗੁਰਪ੍ਰੀਤ ਗੋਡਾ ਤੇ ਕੁਲਦੀਪ ਦੋਸਾਂਝ ਆਦਿ ਨੇ ਆਪਣੀ ਵਿਲੱਖਣ ਅੰਦਾਜ ਦੀ ਅਦਾਕਾਰੀ ਨਾਲ ਸੁਮਾਰ ਕਰਵਾਇਆ ਹੈ। ਇਸ ਮੂਵੀ ਦਾ ਖੂਬਸੂਰਤ ਫਿਲਮਾਂਕਣ ਕੈਮਰਾਮੈਨ ਬਿੱਟੂ ਗਿੱਲ ਤੇ ਦੀਪ ਨੇ ਕੀਤਾ ਹੈ। ਸਕ੍ਰੀਨ ਪਲੇਅ ਸੱਤੀ ਭਾਈ ਰੂਪਾ, ਕਰੇਵਟ ਪ੍ਰੋਡਿਊਸਰ ਇੰਦਰ ਬਾਂਸਲ, ਐਗਜ਼ੀਕਿਊਟਿਵ ਪ੍ਰੋਡਿਊਸਰ ਰਜਿੰਦਰ ਕੁਮਾਰ ਗੰਗਾਧਰ, ਐਸੋਸੀਏਟ ਡਾਇਰੈਕਟਰ ਪਰਮਜੀਤ ਪੰਮਾ, ਅਸਿਸਟੈਂਟ ਡਾਇਰੈਕਟਰ ਸੁਮਨਦੀਪ ਸਿੰਘ, ਕਸਟਿਊਮ ਰੌਸਨ ਰੰਧਾਵਾ, ਆਰਟ ਡਾਇਰੈਕਟਰ ਸੁਨੀਲ ਕੁਮਾਰ ਗੋਰਾ, ਅਡੀਟਰ ਮਨੀਸ਼ ਇਕਲਵਿਆਂ, ਪੋਸਟ ਪ੍ਰੋਡਕਸ਼ਨ ਮਾਸਟਰ ਪ੍ਰਾਈਮ ਸਟੂਡੀਓ ( ਮੋਹਾਲੀ) , ਪਬਲੀਸਿਟੀ ਡਿਜਾਇਨ ਅਮਨ ਕਲਸੀ, ਸਟਿਲ ਗੱਗੀ ।
ਇਸ ਦਾ ਟ੍ਰੇਲਰ ਆਰ.ਆਰ ਰਿਕਾਰਡ ਤੇ ਆ ਚੁੱਕਾ ਹੈ, ਜੋ ਕਿ ਇਕ ਲੱਖ ਤੋ ਉਪਰ ਵਿਊਜ਼ 12 ਘੰਟੇ ਵਿੱਚ ਲੋਕਾਂ ਵੱਲੋ ਆ ਚੁੱਕੇ ਹਨ।ਸੋ ਦੇਖਦੇ ਹਾਂ, 14 ਦਿਸੰਬਰ ਦਿਨ ਐਤਵਾਰ ਨੂੰ । ਮੇਰੀਆ ਦੁਆਵਾਂ ਸਮੁੱਚੀ ਟੀਮ ਨੂੰ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392

