ਅੱਜ ਵੀ ਔਰਤਾਂ ਆਪਣੀ ਪਹਿਚਾਣ ਨਹੀਂ ਮਿਲੀ ਭਾਵੇਂ ਸਮਾਜ ਨੇ ਕਿੰਨੀ ਵੀ ਤਰੱਕੀ ਕਰ ਲਈ ਹੋਵੇ। ਅੱਜ ਵੀ ਉਸਦੀ ਪਹਿਚਾਣ ਉਸਦੇ ਪਿਤਾ, ਭਰਾ ਜਾਂ ਘਰ ਵਾਲੇ ਦੇ ਨਾਮ ਤੋਂ ਕੀਤੀ ਜਾਂਦੀ ਹੈ। ਅੱਜ ਵੀ ਬਹੁਤ ਘੱਟ ਔਰਤਾਂ ਹਨ, ਜਿਨ੍ਹਾਂ ਨੂੰ ਲੋਕ ਉਨ੍ਹਾਂ ਦੇ ਨਾਮ ਤੋਂ ਜਾਣਦੇ ਹਨ। ਉਹ ਵੀ ਬਹੁਤ ਪ੍ਰਭਾਵਸ਼ਾਲੀ ਹਸਤੀਆਂ ਹੋਣਗੀਆਂ ਨਹੀਂ ਤਾਂ ਔਰਤਾਂ ਦੀ ਆਪਣੀ ਪਹਿਚਾਣ ਬਹੁਤ ਧੁੰਦਲੀ ਹੈ।ਅੱਜ ਦੇ ਸਮੇਂ ਵਿੱਚ ਔਰਤਾਂ ਨੇ ਆਪਣੇ ਆਪ ਨੂੰ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਤੇ ਵੀ ਮਰਦਾਂ ਤੋਂ ਘੱਟ ਨਹੀਂ ਹਨ ਕਿਹੜਾ ਕੰਮ ਆ ਜੋ ਉਹ ਨਹੀਂ ਕਰ ਸਕਦੀਆਂ ਬੇਸ਼ੱਕ ਮਰਦਾ ਮੁਕਾਬਲੇ ਉਨ੍ਹਾਂ ਦੀ ਸਰੀਰਕ ਤਾਕਤ ਘੱਟ ਹੁੰਦੀ ਹੈ ਪਰ ਮਾਨਸਿਕ ਤੌਰ ’ਤੇ ਉਹ ਮਰਦਾਂ ਨਾਲੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮਰਦ ਪ੍ਰਧਾਨ ਸਮਾਜ ਵੀ ਹੁਣ ਇਸਨੂੰ ਸਮਝ ਚੁੱਕਿਆ ਹੈ। ਇਸ ਲਈ ਉਨ੍ਹਾਂ ਦੀ ਕਿਸੇ ਉਪਲਬਧੀ ਦੀ ਉਨ੍ਹੀ ਸ਼ਲਾਘਾ ਨਹੀਂ ਕੀਤੀ ਜਾਂਦੀ ਜਿਨ੍ਹਾਂ ਉਨ੍ਹਾਂ ਦੀ ਗਲਤੀ ਕਰਨ ਤੇ ਉਨ੍ਹਾਂ ਦੀ ਨਿੰਦਿਆ ਕੀਤੀ ਜਾਂਦੀ ਹੈ। ਉਨ੍ਹਾਂ ਦੇ ਪਹਿਰਾਵੇ ਤੇ ਉਨ੍ਹਾਂ ਦੇ ਲੋਕਾਂ ਵਿੱਚ ਵਿਚਰਨ ਦੇ ਢੰਗ ਤੋਂ ਉਨ੍ਹਾਂ ਦੇ ਚਰਿੱਤਰ ਨੂੰ ਬਿਆਨ ਕਰ ਦਿੱਤਾ ਜਾਂਦਾ ਹੈ। ਜੇ ਕੋਈ ਔਰਤ ਖੁਸਮਿਜਾਜੀ ਹੁੰਦੀ ਹੈ, ਸਭ ਨੂੰ ਹੱਸ ਕੇ ਪਿਆਰ ਨਾਲ ਮਿਲਦੀ ਆ ਉਸ ਨੂੰ ਗਲਤ ਬਣਾ ਦਿੱਤਾ ਜਾਂਦਾ ਹੈ ਜੇ ਇਹੀ ਸੁਭਾਅ ਉਹ ਉਦੋਂ ਕਾਇਮ ਰੱਖਦੀ ਹੈ ਜਦੋਂ ਉਹ ਕਿਸੇ ਵੱਡੇ ਅਹੁਦੇ ਤੇ ਹੁੰਦੀ ਹੈ ਫਿਰ ਹਰ ਕੋਈ ਉਸਦੀ ਤਾਰੀਫ਼ ਕਰਦਾ ਨਹੀਂ ਥੱਕਦਾ ਕਿ ਉਹ ਬਹੁਤ ਮਿਲਣਸਾਰ ਹੈ। ਮਰਦਾਂ ਦੇ ਹਿਸਾਬ ਨਾਲ ਸੰਗ ਸਰਮ ਔਰਤਾ ਦੇ ਗਹਿਣੇ ਹਨ ਪਰ ਇਹ ਪੁਰਾਣੇ ਸਮਾਜ ਅਨੁਸਾਰ ਸਹੀ ਸੀ ਉਦੋਂ ਔਰਤਾਂ ਸਿਰਫ਼ ਆਪਣੇ ਘਰ ਤੱਕ ਸੀਮਤ ਸਨ ਨਾ ਉਹ ਬਹੁਤਾ ਕਿਸੇ ਨੂੰ ਜਾਣਦੀਆਂ ਸਨ। ਕੀ ਅੱਜ ਦੇ ਸਮੇਂ ਵਿੱਚ ਨੀਵੀ ਪਾ ਕੇ ਰੱਖਣ ਵਾਲੀ ਜਾ ਦੱਬੀ ਆਵਾਜ਼ ਵਿੱਚ ਗੱਲ ਕਰਨ ਵਾਲੀ ਔਰਤ ਸਫਲ ਹੋ ਸਕਦੀ ਹੈ। ਜੋ ਔਰਤ ਮਰਦ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਦੀ ਹੈ ਇਸਦਾ ਮਤਲਬ ਇਹ ਨਹੀਂ ਕਿ ਉਹ ਗਲਤ ਸੋਚ ਰੱਖਦੀ ਹੈ ਬਲਕਿ ਉਹ ਵਿਸ਼ਵਾਸ ਨਾਲ ਭਰੀ ਹੁੰਦੀ ਹੈ ਉਹ ਸਭ ਤੇ ਭਰੋਸਾ ਜਿਤਾਉਂਦੀ ਹੈ। ਜੇ ਮਰਦ ਇਸਨੂੰ ਗਲਤ ਲੈ ਰਿਹਾ ਤਾਂ ਕਮੀ ਮਰਦ ਦੀ ਸੋਚ ਵਿੱਚ ਹੈ ਨਾ ਕਿ ਔਰਤ ਦੇ ਚਰਿੱਤਰ ਵਿੱਚ। ਜੋ ਔਰਤ ਜਗ ਜਣਨੀ ਹੈ ਉਸਨੂੰ ਕਿਸੇ ਪੱਖ ਤੋਂ ਘੱਟ ਕਿਵੇਂ ਲਿਆ ਜਾ ਸਕਦਾ ਹੈ। ਕੁਦਰਤ ਨੇ ਉਸਨੂੰ ਕਿੰਨੇ ਵਰਦਾਨ ਦਿੱਤੇ ਹਨ ਜਿੰਨਾ ਵਿੱਚ ਸਬਰ ਸਹਿਣਸ਼ੀਲਤਾ ਸਭ ਤੋਂ ਉੱਪਰ ਹੈ। ਔਰਤਾਂ ਮੁਕਾਬਲੇ ਮਰਦਾਂ ਵਿੱਚ ਇਹ ਬਹੁਤ ਘੱਟ ਹੈ। ਮਰਦ ਸਮਾਜ ਨੇ ਗਾਲ੍ਹਾਂ ਵੀ ਔਰਤਾਂ ਦੇ ਰਿਸ਼ਤਿਆਂ ਤੋਂ ਬਣਾ ਦਿੱਤੀਆਂ ਪਰ ਹੁਣ ਸਮਾਜ ਨੂੰ ਸਮਝਣ ਦੀ ਲੋੜ ਹੈ ਸਮਾਜ ਵਿੱਚ ਇੱਕਲੇ ਮਰਦ ਹੀ ਨਹੀਂ ਬਲਕਿ ਔਰਤਾਂ ਵੀ ਔਰਤਾਂ ਦੇ ਵਜੂਦ ਨੂੰ ਢਾਹ ਲਾਉਂਦੇ ਹਨ। ਔਰਤਾਂ ਦੀ ਆਪਣੀ ਪਹਿਚਾਣ ਬਣਨੀ ਹੀ ਬਹੁਤ ਔਖੀ ਹੈ ਜੇ ਕੋਈ ਔਰਤ ਸਮਾਜ ਦੀ ਸੋਚ ਵਿਰੋਧੀ ਕੰਮ ਕਰਦੀ ਹੈ ਫਿਰ ਉਸਦੇ ਚਰਿੱਤਰ ’ਤੇ ਉਂਗਲ ਚੁੱਕ ਕੇ ਹੀ ਉਸਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰਤ ਸਫਲ ਉਦੋਂ ਬਣਦੀ ਹੈ ਜਦ ਉਹ ਸਮਾਜ ਦੀਆਂ ਗੱਲਾਂ ਨੂੰ ਇੱਕ ਪਾਸੇ ਕਰਕੇ ਆਪਣੇ ਆਪ ’ਤੇ ਕੰਮ ਕਰਦੀ ਹੈ। ਜਦ ਤੱਕ ਉਹ ਕਿਸੇ ਮੁਕਾਮ ’ਤੇ ਪਹੁੰਚ ਨਹੀਂ ਜਾਂਦੀ, ਉਸਦੀ ਆਲੋਚਨਾ ਹੁੰਦੀ ਰਹਿੰਦੀ ਹੈ, ਜਦ ਉਹ ਸਿਖਰਾਂ ਤੇ ਪਹੁੰਚ ਜਾਂਦੀ ਹੈ ਫਿਰ ਸਾਰੇ ਉਸਦੀਆਂ ਤਾਰੀਫਾਂ ਕਰਦੇ ਹਨ।
ਪੇਸ਼ਕਸ਼ :- ਪੱਤਰਕਾਰ ਟਿੰਕੂ ਕੁਮਾਰ ਕੋਟਕਪੂਰਾ।

ਅਮਨਦੀਪ ਕੌਰ ਗੋਂਦਾਰਾ ਵਾਸੀ ਪਿੰਡ ਬਰਗਾੜੀ ਜ਼ਿਲ੍ਹਾ ਫ਼ਰੀਦਕੋਟ
