ਜਲ ਵਿੱਚ ਪਤਾਸੇ ਪਾ ਕੇ।
ਅੰਮ੍ਰਿਤ ਦਿੱਤਾ ਬਣਾ ਕੇ।
ਸਿੱਖਾਂ ਤਾਂਈ ਪਿਲਾ ਕੇ।
ਇਹ ਹੁਕਮ ਸੁਣਾ ਦਿੱਤਾ……
ਕਰਿਓ ਮਜ਼ਲੂਮਾਂ ਦੀ ਰਾਖੀ,
ਥੋਨੂੰ ਸ਼ੇਰ ਬਣਾ ਦਿੱਤਾ।
“” “” “” “” “”
ਗੁਰੂ ਨੇ ਮੂਏ ਕਰੇ ਜੀਵਾਲੇ।
ਜੋ ਸਨ ਗਿੱਦੜ,ਸ਼ੇਰ ਬਣਾ ਲੇ।
ਚਿੱਟੇ ਹੋ ਗਏ ਸੀ ਦਿਲ ਕਾਲੇ।
ਆਪਣਾਂ ਰੂਪ ਬਣਾ ਦਿੱਤਾ……..
ਕਰਿਓ ਮਜ਼ਲੂਮਾਂ ਦੀ,,,,,,,,,।
ਸਿੰਘ ਬਣ ਗਏ ਸੰਤ ਸਿਪਾਹੀ।
ਚੜ੍ਹੀ ਖੱਖ ਜ਼ੁਲਮ ਦੀ ਲਾਹੀ।
ਗੋਬਿੰਦ ਚੋਜੀ, ਪ੍ਰੀਤਮ ਮਾਹੀ।
ਦੁਸ਼ਮਣ ਤਾਈੰ ਜਣਾ ਦਿੱਤਾ…….
ਕਰਿਓ ਮਜ਼ਲੂਮਾਂ ਦੀ,,,,,,,,।
ਐਸਾ ਖਾਲਸਾ ਪੰਥ ਸਜਾਇਆ।
ਗੁਰੂ ਚੇਲਾ ਆਪ ਅਖਵਾਇਆ।
ਸਭ ਨੂੰ ਇੱਕੋ ਪਾਠ ਪੜ੍ਹਾਇਆ।
ਜੋ ਕਰਨਾ ਕੰਮ ਗਿਣਾ ਦਿੱਤਾ……
ਕਰਿਓ ਮਜ਼ਲੂਮਾਂ ਦੀ,,,,,,,,,।
‘ਹਰਪ੍ਰੀਤ’ ਹੈ ਸੱਚੀ ਗੱਲ ਕਹਿੰਦਾ।
ਉਸਦੇ ਦਿਲ ਵਿਚ ਗੁਰੂ ਹੈ ਰਹਿੰਦਾ।
‘ਪੱਤੋ’ ਨਾਮ ਗੁਰੂ ਗੋਬਿੰਦ ਦਾ ਲੈਂਦਾ।
ਦਿਲ ‘ਤੇ ਸਿੰਘ ਖੁਣਵਾ ਦਿੱਤਾ………
ਕਰਿਓ ਮਜ਼ਲੂਮਾਂ ਦੀ ਰਾਖੀ,
ਥੋਨੂੰ ਸ਼ੇਰ ਬਣਾ ਦਿੱਤਾ।
“” “” “” “” “”
ਕਵਿਤਾ:: ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ :-94658-21417
