ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਗੀਤ ” ਜੋੜਾ ਲਾਲਾਂ ਦਾ” :- ਗੀਤਕਾਰ ਚਮਕੌਰ ਥਾਂਦੇਵਾਲ
ਪੰਜਾਬੀ ਸੰਗੀਤਕ ਖ਼ੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲ਼ੇ ਪੰਜਾਬੀ ਦੇ ਹਸਤਾਖਰ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਜੀ ਆਪਣੀ ਬਾਕਮਾਲ ਗੀਤਕਾਰੀ ਨਾਲ ਸਮੇਂ ਸਮੇਂ ਤੇ ਸੰਗੀਤਕ ਖੇਤਰ ਵਿੱਚ ਆਪਣੀ ਹਾਜ਼ਰੀ ਲਗਵਾਉਦੇ ਰਹਿੰਦੇ ਹਨ।
ਸੰਗੀਤਕ ਪੱਤਰਕਾਰ ਸ਼ਿਵਨਾਥ ਦਰਦੀ ਜੀ ਨਾਲ਼ ਗੱਲਬਾਤ ਕਰਦਿਆਂ “ਗੀਤਕਾਰ ਚਮਕੌਰ ਥਾਂਦੇਵਾਲਾ ਜੀ” ਨੇ ਦੱਸਿਆ ਕਿ ‘ਨਾਨਕ ਤੇਰੀ ਬਾਣੀ’ ਤੋਂ ਬਾਅਦ , ਹੁਣ ਗੁਰੂਆਂ ਦੇ ਪਰਿਵਾਰ ਵਿਛੋੜੇ ਨੂੰ ਯਾਦ ਕਰਦਿਆ ‘ਜੋੜਾ ਲਾਲਾਂ ਦਾ’ ਧਾਰਮਿਕ ਗ਼ੀਤ ਰਾਹੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜ਼ਲੀ ਭਰੇ ਸ਼ਬਦਾਂ ਦੀ ਰਸਦ ਭੇਟ ਕਰਦੇ ਹਨ । ਜੋ ਸਾਧ ਸੰਗਤਾਂ ਦੀ ਪਹਿਲੀ ਪਸੰਦ ਬਣ ਰਹੇ ਨੇ , ਇਸ ਧਾਰਮਿਕ ਗ਼ੀਤ ਨੂੰ ਮਿੱਠੀ ਤੇ ਸੁਰੀਲੀ ਅਤੇ ਦਮਦਾਰ ਅਵਾਜ਼ ਪੰਜਾਬੀ ਮਾਂ ਬੋਲੀ ਦੇ ਲਾਲਡੇ ਲੋਕ ਗਾਇਕ “ਗੁਰਪ੍ਰੀਤ ਰੂਬਲ ਜੀ” ਨੇ ਦਿੱਤੀ ਹੈ। ਇਸ ਨੂੰ ਸੰਗੀਤ ਦੀਆਂ ਮਨਮੋਹਕ ਮਿੱਠੀਆਂ ਧੁਨਾਂ ਨਾਲ਼ ਸ਼ਿੰਗਾਰਿਆ ਹੈ , ਚਰਚਿਤ ਸੰਗੀਤਕਾਰ “ਡੀ. ਜੇ ਨਰਿੰਦਰ” ਨੇ । ਮਿਕਸ ਮਾਸਟਰ ਯਸ਼ਵਿਨੀ ਸਿੰਘ। ਡਾਇਰੈਕਟਰ ਥਿੰਦ ਸੰਨੀ। ਇਸ ਧਾਰਮਿਕ ਗ਼ੀਤ ਦਾ ਫਿਲਮਾਂਕਣ ਪ੍ਰਸਿੱਧ ਕੈਮਰਾਮੈਨ “ਸੁਰਿੰਦਰ ਸਿੱਧੂ ਜੀ” ਨੇ ਆਪਣੀ ਬਾਕਮਾਲ ਸੂਖਮ ਸੋਚ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਹੈ। ਇਸ ਧਾਰਮਿਕ ਗ਼ੀਤ ਨੂੰ “ਜੇ ਆਰ ਰਿਕਾਰਡ” ਵੱਲੋਂ ਰਲੀਜ਼ ਕੀਤਾ ਗਿਆ ਹੈ , ਜੋ ਕਿ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਉਭਰ ਕੇ ਸਾਹਮਣੇ ਆਇਆ ਹੈ ਤੇ ਇਹ ਧਾਰਮਿਕ ਗ਼ੀਤ ਹਰ ਵਰਗ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਅਖ਼ੀਰ ਵਿੱਚ ਗੱਲਬਾਤ ਦੌਰਾਨ ਗੀਤਕਾਰ “ਚਮਕੌਰ ਥਾਂਦੇਵਾਲਾ ਜੀ” ਨੇ ਸਾਰੇ ਹੀ ਚਾਹੁੰਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ । ਦੁਆਵਾਂ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
