ਲੱਖ ਮੁਬਾਰਿਕ ਸੱਜਣਾ ਕ੍ਰਿਸਮਿਸ ਤੈਨੂੰ ,
ਪਰ ਅਸੀ ਕ੍ਰਿਸਮਿਸ ਨਹੀ ਮਨਾ ਸਕਦੇ।
ਸਾਡੇ ਗੁਰੂ ਤੇ ਕਹਿਰ ਹਨੇਰੀ ਝੁੱਲੀ ਸੀ,
ਅਸੀ ਸੋਹਲੇ ਗੈਰ ਦੇ ਨਹੀ ਗਾ ਸਕਦੇ।
ਵੱਡੇ ਲਾਲ ਗੜ੍ਹੀ ਸਹੀਦੀ ਪਾ ਗਏ ਸੀ,
ਨਹੀ ਬਲਿਦਾਨ ਉਹ ਭੁਲਾ ਸਕਦੇ।
ਦੋ ਸਰਹੰਦ ਦੀਆਂ ਨੀਹਾਂ ਵਿੱਚ ਸਹੀਦ ਹੋਏ,
ਨਹੀ ਜ਼ਾਲਮ ਦਾ ਜ਼ੁਲਮ ਭੁਲਾ ਸਕਦੇ।
ਮਾਂ ਗੁਜ਼ਰੀ ਦੇ ਦਿਲ ਤੇ ਕੀ ਗੁਜਰੀ ਸੀ,
ਉਹਦਾ ਦਰਦ ਭੁਲਾ ਨਾ ਖੁਸੀ ਮਨਾ ਸਕਦੇ।
ਦਰਦ ਸੀਨੇ ਵਿੱਚ ਛੁਪਾਈ ਫਿਰੇ ਜੰਗਲਾਂ ਵਿੱਚ,
‘ ਧਰਮ’ ਅਸੀ ਹੋਰ ਨਹੀ ਮੰਗਲ ਗਾ ਸਕਦੇ।
ਧਰਮ ਪ੍ਰਵਾਨਾਂ
ਪਿੰਡ ਤੇ ਡਾਕ ਕਿਲ੍ਹਾ ਨੌਂ ਫਰੀਦਕੋਟ
9876717686
