ਸਹਾਇਤਾ ਕਰਨ ਵਾਲਾ ਵੱਡਾ ਹੁੰਦਾ ਹੈ ਜਿਸ ਤਰਾ ਦਾਨ ਕਰਨ ਵਾਲਾ ਦਾਨੀ ਹੁੰਦਾ ਹੈ।ਹਰ ਕੋਲ ਦਾਨ ਲਈ ਰਾਸ਼ੀ ਨਹੀ ਹੁੰਦੀ। ਜਿਸ ਨਾਲ ਅਸੀ ਕਿਸੇ ਲੋੜ੍ਹਵੰਦ ਦੀ ਮੱਦਦ ਕਰ ਸਕੀਏ ਪਰ ਫਿਰ ਵੀ ਅਸੀ ਰੋਜਾਨਾ ਜੀਵਨ ਵਿੱਚ ਕੁਝ ਕਾਰਜ ਕਰ ਦੂਸਰਿਆਂ ਦੀ ਸਹਾਇਤਾ ਕਰ ਸਕਦੇ ਹਾ। ਉਹਨਾ ਨੂੰ ਕਿਸੇ ਚੋਟ ਤੋ ਬਚਾ ਸਕਦੇ ਹਾ ਜਾ ਹੋਣ ਵਾਲੇ ਨੁਕਸਾਨ ਤੋ ਪਹਿਲਾ ਦੱਸ ਸੁਰੱਖਿਅਤ ਕਰ ਸਕਦੇ ਹਾ। ਇਸ ਲਈ ਸਾਨੂੰ ਹਰ ਕਿਸੇ ਦੀ ਸਹਾਇਤਾ ਕਰ ਮਨੁੱਖੀ ਜੀਵਨ ਨੂੰ ਹੋਰ ਸਾਰਥਿਕ ਬਣਾਉਣ ਦੇ ਸੰਭਵ ਉਪਰਾਲੇ ਹਰ ਰੋਜ ਜਿੰਨੀ ਸਾਡੀ ਸਮਰੱਥਾ ਹੈ ਜਾ ਸਮਾ ਹੈ ਕਰਨੇ ਚਾਹੀਦੇ ਹਨ।ਅਧਿਆਪਕ ਅੰਦਰ ਗਿਆਨ ਦਾ ਭੰਡਾਰ ਹੈ। ਅਧਿਆਪਕ ਪਹਿਲੋ ਆਪਣੇ ਵਿਸ਼ੇ ਦੀ ਚੋਣ ਕਰ ਪਹਿਲੋ ਆਪ ਸਕੂਲ ਕਾਲਿਜ ਯੂਨੀਵਰਸਿਟੀ ਪੜ੍ਹਦਾ ਹੈ ਫਿਰ ਟਰੇਨਿੰਗ ਪ੍ਰਾਪਤ ਕਰਦਾ ਹੈ ਫਿਰ ਉਸਦੀ ਵਿਭਾਗੀ ਪ੍ਰਕਿਰਿਆਾ ਰਾਹੀ ਚੋਣ ਹੋ ਜਾਦੀ ਹੈ। ਫਿਰ ਅਧਿਆਪਕ ਆਪਣਾ ਅਧਿਆਪਨ ਕਾਰਜ ਸੁਰੂ ਕਰਦਾ ਹੈ। ਅਧਿਆਪਕ ਹੋਣ ਦਾ ਮਾਣ ਮਿਲਦਾ ਹੈ ।ਅਧਿਆਪਕ ਆਪਣੇ ਵਿਦਿਆਥੀਆਂ ਨੂੰ ਸਰਲ ਵਿਧੀਆ ਨਾਲ ਆਪਣੇ ਵਿਸ਼ੇ ਦੇ ਵੱਲ ਸਿਖਾਉਦਾ ਹੈ। ਅਧਿਆਪਕ ਵਿਦਿਆਰਥੀ ਨੂੰ ਜੀਵਨ ਜਾਚ ਵੀ ਸਿਖਾਉਦਾ ਹੈ।ਅਧਿਆਪਕ ਲਗਾਤਾਰ ਪ੍ਰੋਗਰਾਮਾ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਬਣਾ ਉਹਨਾ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਅਮਲੀ ਰੂਪ ਵਿੱਚ ਕਰਦਾ ਰਹਿੰਦਾ ਹੈ।ਸਮਰ ਕੈਪਾਂ , ਵਿੰਟਰ ਕੈਪਾਂ,ਕੌਮੀ ਸੇਵਾ ਯੋਜਨਾ ਕੈਪਾਂ ਦੇ ਜਰੀਏ ਵਿਦਿਆਰਥੀਆਂ ਨੂੰ ਜੀਵਨ ਜਾਚ ਅਕਸਰ ਸਿਖਾਉਦਾ ਰਹਿੰਦਾ ਹੈ।
ਅਸੀ ਵੀ ਰੋਜਾਨਾ ਜੀਵਨ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰ ਸਕਦੇ ਹੈ:
1-ਜੇਕਰ ਪੱਗ ਬਣਦੇ ਸਿਰ ਨਹੀ ਢਕਿਆ ਗਿਆਂ ਜਾ ਕੁਝ ਹਿੱਸਾ ਖਾਲੀ ਹੈ ਵਾਲ ਦਿਖਦੇ ਹਨ ਤਾ ਕਹਿ ਕਵਰ ਕਰਵਾਇਆ ਜਾ ਸਕਦਾ ਹੈ।
2-ਜੇਕਰ ਚੱਲਦੇ ਹੋਏ ਕਿਸੇ ਦਾ ਵੀ ਬੂਟਾ ਦਾ ਫੀਤਾ ਖੁੱਲ ਗਿਆ ਤਾ ਦੱਸ ਬਿਨਾਇਆ ਜਾ ਸਕਦਾ ਹੈ।
3-ਸਕੂਟਰ ਜਾ ਮੋਟਰਸਾਈਕਲ ਦਾ ਜੇਕਰ ਚੱਲਣ ਸਮੇ ਵੀ ਟੇਡਾ ਖੜ੍ਹਾਉਣ ਵਾਲਾ ਸਟੈਡ ਨਹੀ ਲਗਾਇਆ ਤਾ ਡਰਾਇਵਰ ਨੂੰ ਕਹਿ ਅੰਦਰ ਕਰਵਾਇਆ ਜਾ ਸਕਦਾ ਹੈ।
4-ਕੇਲੇ ਦੇ ਛਿਲਕੇ ਨੂੰ ਚੁੱਕ ਤਿਲਕਣ ਤੋ ਬਚਾਇਆ ਜਾ ਸਕਦਾ ਹੈ।
5-ਜੇਕਰ ਸਕੂਟਰ ਜਾ ਮੋਟਰਸਾਈਕਲ ਪਿੱਛੇ ਬੈਠੀ ਸਵਾਰ ਅੋਰਤ ਦੀ ਚੁੰਨੀ ਲਮਕ ਰਹੀ ਹੈ ਤਾ ਕਹਿ ਪਹੀਏ ਵਿੱਚ ਲਵੇਟਣ ਨਾਲੋ ਬਚਾਇਆ ਜਾ ਸਕਦਾ ਹੈ।
6- ਭੀੜ੍ਹ ਵਾਲੇ ਸਥਾਨ ਵਿੱਚ ਗੱਡੀ ਵਾਲੇ ਡਰਾਇਵਰ ਦੀ ਹੱਥ ਦੇ ਇਸ਼ਾਰੇ ਨਾਲ ਸਹਾਇਤਾ ਕਰ ਲੰਘਾਇਆ ਜਾ ਸਕਦਾ ਹੈ।
7-ਸੜ੍ਹਕ ਗਲੀ ਪਹੀ ਰਸਤੇ ਵਿੱਚੋ ਕੰਚ,ਮੇਖ ਤਿੱਖੀ ਵਸਤੂ ਚੁੱਕ ਸਕੂਟਰ ਬਾਇਕ ਨੂੰ ਪੈਚਰ ਤੋ ਬਚਾਇਆ ਜਾ ਸਕਦਾ ਹੈ।
8-ਬੈਕ ਵਿੱਚ ਜੇਕਰ ਕਿਸੇ ਵਿਅਕਤੀ ਦਾ ਅੰਗੂਠਾ ਜਾ ਦਸਖਤ ਕੀਤਾ ਬਾਊਚਰ ਡਿੱਗ ਪਿਆ ਤਾ ਇਸਦੀ ਅਹਿਮੀਅਤ ਦੱਸ ਸਬੰਧਿਤ ਨੂੰ ਦਿੱਤਾ ਜਾ ਸਕਦਾ ਹੈ।
9-ਅਧਿਆਪਕਾਂ ਵੱਲੋ ਲੋੜ੍ਹਵੰਦ ਵਿਦਿਆਰਥੀਆਂ ਦੀ ਫੀਸ ਭਰ ਸਹਾਇਤਾ ਕੀਤੀ ਜਾ ਸਕਦੀ ਹੈ।
10- ਨੌਕਰੀ ਪੇਸ਼ੇ ਵਾਲੇ ਪਤੀ ਪਤਨੀ ਸਵੇਰੇ ਡਿਊਟੀ ਤੇ ਜਾਣ ਸਮੇ ਪਤੀ ਘਰੇਲੂ ਕੰਮਾ ਵਿੱਚ ਸਹਾਇਤਾ ਕਰ ਸਕਦੇ ਹਨ।
11- ਸਹੀ ਰਸਤਾ ਦੱਸ ਬਾਹਰਲੇ ਵਿਅਕਤੀਆਂ ਦੀ ਮੰਜਲ ਤੱਕ ਪਹੁੰਚ ਵਿੱਚ ਮੱਦਦ ਕੀਤੀ ਜਾ ਸਕਦੀ ਹੈ।
12-ਦਸਵੀ ਜਮਾਤ ਤੋ ਬਾਦ ਵਿਦਿਆਰਥੀ ਦੀ ਦਿਲਚਸਪੀ ਵਾਲੇ ਸਟਰੀਮ ਸਾਇੰਸ ਕਾਮਰਸ ਆਰਟਸ ਇੰਟਰ ਆਰਟਸ ਅਤੇ ਵੋਕੇਸ਼ਨਲ ਤਕਨੀਕੀ ਟਰੇਡ ਆਦਿ ਦੱਸ ਵਿਦਿਅਕ ਸਹਾਇਤਾ ਕੀਤੀ ਜਾ ਸਕਦੀ ਹੈ।
13-ਪੁਲਿਸ ਜਾ ਮਿਲਟਰੀ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਫਿਜਿਕਲ ਅਤੇ ਲਿਖਤੀ ਟੈਸਟ ਦੀ ਤਿਆਰੀ ਬਾਰੇ ਦੱਸ ਸਹਾਇਤਾ ਦਿੱਤੀ ਜਾ ਸਕਦੀ ਹੈ।
ਇਸਤੋ ਇਲਾਵਾ ਰੋਜਾਨਾ ਜਿੰਦਗੀ ਵਿੱਚ ਬਹੁਤ ਸਾਰੀਆ ਸਾਡੇ ਵੱਲੋ ਕੀਤੀਆ ਗਈਆ ਨਿੱਕੀਆ ਨਿੱਕੀਆ ਕੋਸ਼ਿਸਾ ਹਰ ਪ੍ਰਾਣੀ ਦੀ ਮੱਦਦ ਕਰ ਸਕਦੀਆ ਹਨ। ਇਸ ਨਾਲ ਸਾਨੂੰ ਵੀ ਖੁਸ਼ੀ ਮਿਲੇਗੀ। ਜਿਸਦੀ ਅਸੀ ਮੱਦਦ ਕਰਾਗੇ ਉਸ ਵੱਲੋ ਵੀ ਸਾਨੂੰ ਅਸ਼ੀਸਾ ਦਾ ਮੀਹ ਵਰਾ ਦਿੱਤਾ ਜਾਵੇਗਾ।

ਹਰਵਿੰਦਰ ਕੌਰ ਬਰਨ ਧਨੌਲਾ
ਲੈਕਚਰਾਰ ਕਾਮਰਸ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ
ਜਿਲਾ੍ਹ ਬਰਨਾਲਾ ਮੋਬਾਈਲ ਨੰਬਰ 9914121926
ਈਮੇਲ :ਹੳਰਵਨਿਦੲਰਕ668ੑਗਮੳਲਿ.ਚੋਮ