ਨਵੇਂ ਵਰ੍ਹੇ ਦਿਆ ਸੂਰਜਾ!
ਕੋਈ ਐਸੀ ਝਲਕ ਵਿਖਾ।
ਬੇਰੁਜ਼ਗਾਰੀ,ਗਰੀਬੀ ਕੱਢਦੇ,
ਖੁਸ਼ਹਾਲੀ ਦੇ ਲਿਆ।
ਹਵਾ ਪਾਣੀ ਜ਼ਹਿਰੀ ਹੋ ਗਏ,
ਅਮ੍ਰਿਤ ਦੇ ਬਣਾ।
ਇੱਥੇ ਧੱਕੇਸ਼ਾਹੀ ਵੱਧ ਗਈ,
ਉੱਡੀ ਸ਼ਰਮ-ਹਯਾ।
ਧਰਤੀ ਨੂੰ ਜਾਂਦਾ ਸਾੜਿਆ,
ਦਿੰਦੇ ਅੱਗ ਖ਼ੇਤਾਂ ਨੂੰ ਲਾ।
ਇੱਥੇ ਜੈਕਵ ਖੇਤੀ ਮੁਕ ਗਈ,
ਜ਼ਹਿਰ ਰਹੇ ਛਿੜਕਾ।
ਇੱਥੇ ਲੱਗਦੇ ਧਰਨੇ ਰੋਜ ਹੀ,
ਸੜਕਾਂ ਉੱਤੇ ਆ।
ਕੋਈ ਕਿਰਨ ਸੁਨਿਹਰੀ ਭੇਜ ਹੁਣ,
ਦੇ ਨ੍ਹੇਰੇ ਮਨ ਰੁਸ਼ਨਾ।
‘ਪੱਤੋ’ ਹੱਥ ਬੰਨ੍ਹ ਅਰਜ਼ ਗੁਜ਼ਾਰਦਾ,
ਤੂੰ ਆ ਕੇ ਜੁੱਗ ਪਲਟਾ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417

