ਬੱਚਿਓ, ਠੰਡ ਤੋਂ ਰਹਿਣਾ ਬਚ ਕੇ,
ਬੂਟ—ਜ਼ੁਰਾਬਾਂ ਨੂੰ ਰੱਖਿਓ ਕਸ ਕੇ।
ਠੰਡ ਨੇ ਦੇਖੋ ਫੜ੍ਹ ਲਈ ਰਫਤਾਰ,
ਬਚੂੰਗਾ ਓਹੀ ਜੋ ਹੋਊ ਸਮਝਦਾਰ।
ਸਿਰ ਉੱਤੇ ਪਹਿਣ ਕੇ ਰੱਖੋ ਟੋਪੀ,
ਉਤਾਰਨੀ ਨੀਂ ਸਾਰਾ ਦਿਨ ਕੋਟੀ।
ਬਹੁਤ ਘੱਟ ਹੋ ਗਿਆ ਹੈ ਪਾਰਾ,
ਰਜ਼ਾਈ ਦੇ ਵਿੱਚ ਬੈਠ ਜਾ ਯਾਰਾ।
ਡਾਕਟਰ ਦੀ ਜੇ ਲੱਗ ਗਈ ਸੂਈ,
ਕਰਦੇ ਫਿਰੋਗੇ ਫਿਰ ਊਈ—ਊਈ।
ਵਰਜਿ਼ਸ ਕਰਨੀ ਨਾ ਜਾਇਓ ਭੁੱਲ,
ਸਰੀਰ ਇਸ ਨਾਲ ਜਾਂਦਾ ਹੈ ਖੁੱਲ।
ਮੂੰਗਫਲੀ, ਅਖਰੋਟ ਰਹੋ ਚਬਾੳਂੁਦੇ,
ਸਾਨੂੰ ਸਰਦੀ ਕੋਲੋਂ ਇਹ ਬਚਾਉਂਦੇ।
ਏਕਵੀਰਾ ਨੂੰ ਨਹੀਂ ਲੱਗਦੀ ਸਰਦੀ,
ਹੋਰਾਂ ਵਾਂਗ ਓਹ ਫੈਸ਼ਨ ਨੀਂ ਕਰਦੀ।
ਸਾਰੀ ਸਰਦੀ ਮੋਟੇ ਕੱਪਣੇ ਹੀ ਪਾਵੇ,
ਤਾਂਹਿਓ ਠੰਡ ਓਹਦੇ ਨੇੜੇ ਨਾ ਆਵੇ।
ਬਜ਼ੁਰਗਾਂ ਕੋਲੋਂ ਸੁਣਿਆ ਕਰੋ ਬਾਤਾਂ,
ਦੇਖਿਓ ਨਿੱਘੀਆਂ ਹੋਣਗੀਆਂ ਰਾਤਾਂ।
ਗਲੀਆਂ ‘ਚ ਨਾ ਕੱਢਦੇ ਫਿਰੋ ਗੇੜੇ,
ਸਲਾਨਾ ਪ੍ਰੀਖਿਆ ਆ ਗਈ ਨੇੜੇ।
‘ਚਮਨ’ ਠੰਡ ਦਾ ਜੇ ਲੈਣਾ ਆਨੰਦ,
ਕੁੱਝ ਨਿਯਮਾਂ ਦੇ ਬਸ ਰਹੋ ਪਾਬੰਦ।
ਖਾਸ ਨੋਟ— ਉਪਰੋਕਤ ਕਵਿਤਾ ਮੇਰੀ ਮੌਲਿਕ ਰਚਨਾ ਹੈ ਅਤੇ ਕਿਸੇ ਵੀ ਅਖਬਾਰ, ਮੈਗਜ਼ੀਨ ਆਦਿ ਵਿੱਚ ਪ੍ਰਕਾਸਿ਼ਤ ਨਹੀਂ ਹੋਈ ਹੈ।

ਪਤਾ— ਚਮਨਦੀਪ ਸ਼ਰਮਾ, ਹਾਊਸ ਨੰਬਰ— 298, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ (ਪਟਿਆਲਾ), ਸੰਪਰਕ ਨੰਬਰ— 95010 33005
