ਆਓ ਇਸ ਨਵੇਂ ਸਾਲ ਨੂੰ ਆਪਾਂ ਆਪ ਹੀ ਖੁਸ਼ਹਾਲ ਬਣਾਉਣ ਦੀ ਕੋਸ਼ਿਸ਼ ਕਰੀਏ,
ਨਫ਼ਰਤ ਤੇ ਈਰਖਾ ਨੂੰ ਛੱਡ ਕੇ ਭਾਈਚਾਰਕ ਸਾਂਝ ਤੇ ਪਿਆਰ ਵਧਾਉਣ ਦੀ ਕੋਸ਼ਿਸ਼ ਕਰੀਏ,
ਰਿਸ਼ਤਿਆਂ ਨੂੰ ਗੂੜ੍ਹੇ ਮਜ਼ਬੂਤ ਬਣਾ ਕੇ ਆਪਣੇ ਗਿਲੇ, ਸ਼ਿਕਵੇ ਭੁਲਾਉਣ ਦੀ ਕੋਸ਼ਿਸ਼ ਕਰੀਏ,
ਸੂਝਵਾਨ ਤੇ ਵਿਦਵਾਨਾਂ ਦੀ ਮਦਦ ਨਾਲ਼ ਆਪਣੇ-ਆਪਣੇ
ਪਿੰਡ ਦੀ ਤਰੱਕੀ ਕਰਾਉਣ ਦੀ ਕੋਸ਼ਿਸ਼ ਕਰੀਏ,
ਵਧੀਆ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੀਏ,
ਬੜੀ ਦੇਰ ਤੋਂ ਜਿਹੜੇ ਰੁੱਸੇ ਹੋਏ ਹਨ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ,
ਅੰਧ-ਵਿਸ਼ਵਾਸ, ਵਹਿਮ, ਭਰਮ ‘ਚੋਂ ਲੋਕਾਂ ਨੂੰ ਕੱਢ ਕੇ, ਉਹਨਾਂ ‘ਚ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰੀਏ,
ਨੌਂਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕ ਕੇ, ਉਹਨਾਂ ਦੀਆਂ ਬੁਰੀਆਂ ਆਦਤਾਂ ਛਡਾਉਣ ਦੀ ਕੋਸ਼ਿਸ਼ ਕਰੀਏ,
ਸ਼ੁੱਧ ਵਾਤਾਵਰਣ ਬਣਾਉਣ ਲਈ ਰੁੱਖ, ਬੂਟੇ ਲਗਾਉਣ ਦੀ ਕੋਸ਼ਿਸ਼ ਕਰੀਏ,
‘ਦਿਲਸ਼ਾਨ’ ਸੱਭਿਆਚਾਰਕ ਤੇ ਏਕਤਾ ਵਾਲੇ਼ ਗੀਤ, ਲਿਖਣ, ਗਾਉਣ ਦੀ ਕੋਸ਼ਿਸ਼ ਕਰੀਏ।
ਦਿਲਸ਼ਾਨ, ਮੋਬਾਈਲ-9914304172

