ਨਵਾਂ ਸਾਲ ਹੱਸ ਨੱਚ ਕੇ ਮਨਾਈਏ,
ਜਿਸ ਰੱਬ ਨੇ ਇਹ ਦਿਨ ਦਿਖਾਇਆ ,
ਸਭ ਉਸ ਰੱਬ ਦਾ ਸੁਕਰ ਮਨਾਈਏ ।
ਸੱਜਣਾ ਆਜਾ ਰਲ ਮਿਲ………………..
ਭੈਣ ਭਰਾ ਇਹ ਰਿਸਤੇ ਨਾਤੇ ,
ਫੇਰ ਨਾ ਸੱਜਣਾ ਮਿਲਣੇ ,
ਜਿਹੜੇ ਫੁੱਲ ਖਿਲੇ ਨੇ ਅੱਜ,
ਫੇਰ ਨਾ ਸੱਜਣਾ ਖਿਲਣੇ ,
ਯਾਰਾਂ ਦੋਸਤਾਂ ਨਾਲ ਐਸੀ ਕੋਈ,
ਟੁੱਟੇ ਨਾ ਗੂੜੀ ਸਾਂਝ ਬਣਾਈਏ ।
ਸੱਜਣਾ ਆਜਾ ਰਲ ਮਿਲ……………
ਲੱਗੇ ਨਾ ਤੱਤੀ ਵਾਅ ਕਿਸੇ ਨੂੰ ,
ਆਓ ਰਲ ਕਰੀਏ ਇਹੋ ਦੁਆਵਾਂ,
ਆਪਣੀ ਮੰਜ਼ਿਲ ਤੇ ਹਰ ਕੋਈ ਪਹੁੰਚੇ ,
ਸੌਖੀਆਂ ਹੋ ਜਾਵਣ ਸੱਜਣਾ ਰਾਹਾਂ ,
ਹੋਵੇ ਤਰੱਕੀ ਦੇਸ਼ ਮੇਰੇ ਦੀ ,
ਆਓ ਆਪਣਾ ਆਪਣਾ ਹਿੱਸਾ ਪਾਈਏ।
ਸੱਜਣਾ ਆਜਾ ਰਲ ਮਿਲ………………
ਭਾਈਚਾਰਾ ਤੋੜਨ ਮੂਰਖ ਜਿਹੜੇ ,
ਆਓ ਓਨਾਂ ਨੂੰ ਸਮਝਾਈਏ ,
ਜਾਤ-ਪਾਤ ਧਰਮ ਤੋ ਉਠਕੇ ,
ਪਿਆਰ ਮੁਹੱਬਤ ਦਾ ਪਾਠ ਪੜਾਈ ਏ ,
ਆਜਾ ‘ਦਰਦੀ’ ਜਿੰਦਗੀ ਦੇ ਪੰਨੇ ਤੇ ,
ਜਿੰਦਗੀ ਜਿੰਦਾਬਾਦ ਲਿਖ ਜਾਈਏ।
ਸੱਜਣਾ ਆਜਾ ਰਲ ਮਿਲ……….

ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392
