ਦਾਦੀ ਮਾਤਾ ਮੇਰੀ ਚੰਗੀ ਕਿੰਨੀ,
ਮੈਨੂੰ ਖੁਆਉਂਦੀ ਹੈ ਰੋਜ਼ ਪਿੰਨੀ।
ਭੁੰਨਕੇ ਪਾਏ ਦਾਦੀ ਮਾਂ ਨੇ ਤਿਲ,
ਖਾਣ ਨੂੰ ਵਾਰ—ਵਾਰ ਕਰੇ ਦਿਲ।
ਘਰੋਂ ਕੱਢ ਕੇ ਪਾਇਆ ਹੈ ਖੋਆ,
ਸਰੀਰ ਨੂੰ ਰੱਖਦੀ ਪਿੰਨੀ ਨਰੋਆ।
ਸਵੇਰ—ਸ਼ਾਮ ਖਾਵਾਂ ਪਿੰਨੀਆਂ ਦੋ,
ਬਜ਼ਾਰੂ ਚੀਜ਼ਾਂ ਨੂੰ ਕਹਿ ਦਿੱਤੀ ਨੋ।
ਪੀਜ਼ਾ,ਬਰਗਰ ਕੀ ਕਰੂੰਗਾ ਰੀਸ,
ਪਿੰਨੀ ਜ਼ੋੜਾਂ ਵਿੱਚ ਭਰੇ ਗਰੀਸ।
ਖਾ ਕੇ ਨਾਂ ਲੱਗੇ ਫਿਰ ਛੇਤੀ ਭੁੱਖ,
ਪਿੰਨੀ ਸਰੀਰ ਦੇ ਦੂਰ ਕਰੇ ਦੁੱਖ।
ਪਾਇਆ ਦਾਦੀ ਨੇ ਦੇਸੀ ਘਿਓ,
ਬਿਸਕੁਟ, ਨੂਡਲ ਦੀ ਇਹ ਪਿਓ।
ਏਕਵੀਰਾ ਖਾਂਦੀ ਅਲਸੀ ਵਾਲੀ,
ਥਾਲ ਚੋਂ ਚੁੱਕਦੀ ਦੇਖ ਕੇ ਕਾਲੀ।
‘ਚਮਨ’ ਪਿੰਨੀ ਖਾਓ ਪੂਰੀ ਸਰਦੀ,
ਵੇਖਿਓ ਤੁਹਾਨੂੰ ਕਿੰਨੇ ਨਫੇ ਕਰਦੀ।
ਪਤਾ— ਚਮਨਦੀਪ ਸ਼ਰਮਾ, ਹਾਊਸ ਨੰਬਰ— 298, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ (ਪਟਿਆਲਾ), ਸੰਪਰਕ ਨੰਬਰ— 95010 33005
