ਇਤਿਹਾਸ ਵੀ ਇਕ ਸਾਇੰਸ ਹੈ। ਵਿਸ਼ਵ ਦੀ ਸਿਲਸਿਲੇਵਾਰ ਪੜ੍ਹਾਈ ਨੂੰ ਸਾਇੰਸ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਗਤ ਵਿਚ ਵਾਪਰ ਚੁੱਕੀਆਂ ਘਟਨਾਵਾਂ ਨੂੰ ਇਕ ਸੁਰ ਕਰਕੇ ਸੁਣਾਉਣ ਦਾ ਨਾਮ ਇਤਿਹਾਸ ਹੈ। ਉਸ ਦੀ ਕਹਾਣੀ ਨੂੰ ਉਸੇ ਤਰ੍ਹਾਂ ਬਿਆਨ ਕਰਨ ਨੂੰ ਹਿਸਟਰੀ ਕਿਹਾ ਜਾ ਸਕਦਾ ਹੈ। ਜੇ ਵਿਚ ਆਪਾ ਮਿਲਾ ਕੇ ਕਹਾਣੀ ਦੱਸੀ ਜਾਵੇ ਤਾਂ ਉਹ ਉਸ ਦੀ ਕਹਾਣੀ ਨਹੀਂ ਬਲਿਊ ਉਹ ਮਾਈ ਸਟੋਰੀ ਤੇ ਹੌਲੇ ਹੌਲੇ ਮਿਸਟਰੀ ਮਿਥਿਹਾਸ ਬਣ ਜਾਂਦੀ ਹੈ।
ਇਤਿਹਾਸ ਹੈ ਹੀ ਉਸ ਦੀ ਕਹਾਣੀ ਨੂੰ ਇੰਨ ਬਿੰਨ ਬਿਆਨ ਕਰਨ ਦਾ ਨਾਮ। ਸਾਇੰਸਦਾਨ ਆਪ ਪੜ੍ਹੀ ਸੁਣੀ ਗੱਲ ਨੂੰ ਲੈਬਾਰਟਰੀ ਵਿਚ ਜਾ ਕੇ ਪਰਖਦਾ ਹੈ ਤੇ ਅਮਲੀ ਤਜ਼ਰਬੇ ਕਰਕੇ ਲੋਕਾਂ ਤੱਕ ਪੁਜਾਰਾ ਹੈ। ਇਸੇ ਤਰ੍ਹਾਂ ਇਤਿਹਾਸ ਦਾ ਜਾਣੂੰ ਤੇ ਖੋਜੀ ਪੁਰਾਣੀਆਂ ਕੰਜਰਾਂ ਪਹਾੜਾਂ ਲਿਖਤਾਂ ਤੇ ਸਿਕਿਆਂ ਆਦਿ ਦੀ ਲੈਬਾਰਟਰੀ ਵਿਚ ਜਾ ਕੇ ਸੱਚ ਭਾਲਣ ਦੀ ਕੋਸ਼ਿਸ਼ ਕਰਦਾ ਹੈ। ਦੱਸੀ ਹੋਈ ਚੀਜ਼ ਨੂੰ ਸੱਚ ਦੀ ਕਸਵੱਟੀ ਤੇ ਲਾ ਕੇ ਦੁੱਧ ਪਾਣੀ ਵਾਂਗ ਮਿਥਿਹਾਸ ਤੇ ਇਤਿਹਾਸ ਵਿਚ ਫਰਕ ਪ੍ਰਗਟਾਵਾ ਹੈ। ਖੋਜ ਬਾਅਦ ਜਿਸ ਸਿੱਟੇ ਤੇ ਉਹ ਪੁੱਜਦਾ ਹੈ ਉਹ ਇਤਿਹਾਸ ਹੈ।
ਭਾਈ ਮਨੀ ਸਿੰਘ ਜੀ ਪਾਸੋਂ ਸਿੱਖਾਂ ਪੁੱਛਿਆ ਕਿ ਉਹ ਕਿਵੇਂ ਜਾਣਨ ਕਿ ਕਿਹੜੀ ਸਾਖੀ ਸਹੀ ਹੈ ਤੇ ਕਿਹੜੀ ਗ਼ਲਤ ਤਾਂ ਭਾਈ ਜੀ ਨੇ ਕਿਹਾ ਸੀ ਹੰਸ ਬਣ ਜਾਓ ਹੰਸ ਦੀ ਗੂੰਜ ਵਿਚ ਖਟਾਸ ਹੈ ਤੇ ਜਦ ਉਹ ਦੁੱਧ ਥੱਲੇ ਪਾਣੀ ਵਿਚ ਚੂੰਝ ਮਾਰੇਗਾ ਤੇ ਦੁੱਧ ਵੱਖ ਤੇ ਪਾਣੀ ਵੱਖ ਹੋ ਜਾਏਗਾ। ਦੇ ਐਸਾ ਨ ਕਰ ਸਕੇ ਤਾਂ ਹੋਰ ਸ਼ਹਿਰਾਂ ਢੰਗ ਹੈ ਹੇਠਾਂ ਤਾਅ ਦੇ ਦੇਵੋ ਤਾਂ ਪਾਣੀ ਕੱਡ ਜਾਏਗਾ ਤੇ ਦੁੱਧ ਰਹਿ ਜਾਏਗਾ। ਦੁੱਧ ਰੂਪੀ ਇਤਿਹਾਸ ਲਗਨ ਤੇ ਮਗਨ ਪਿੱਛੋਂ ਹੀ ਮਿਲ ਸਕਦਾ ਹੈ।
ਇਤਿਹਾਸ ਦੀ ਮਹੱਤਤਾ
ਅਸੀਂ ਆਪਣੇ ਪਿਛਲੇ ਕਦਮ ਉੱਤੇ ਜ਼ੋਰ ਦੇ ਕੇ ਹੀ ਅਗਾਂਹ ਕਦਮ ਪੁੱਟ ਸਕਦੇ ਹਾਂ। ਇਸੇ ਤਰ੍ਹਾਂ ਪਿੱਛਲਾ ਇਤਿਹਾਸ ਪੜ੍ਹ ਕੇ ਹੀ ਅਸੀਂ ਅੱਗੇ ਤੁਰਨ ਜੋਗਾ ਹੋ ਸਕਦੇ ਹਾਂ।
ਇਤਿਹਾਸ ਕੋਈ ਮੁਰਦਾ ਨਿਰਜੀਵ ਵਸਤੂ ਨਹੀਂ ਇਸ ਵਿਚ ਸ਼ਕਤੀ ਹੈ। ਸ਼ਕਤੀ ਦੀ ਉਹ ਜੋਂ ਮੁਰਦਾ ਰੂਹਾਂ ਵਿੱਚ ਜਾਨ ਨਾ ਦੇਵੇਂ। ਕਿਤਨੇ ਹੀ ਲਿਤਾੜੇ ਹੋਏ ਮੁਲਕ, ਕੌਮਾਂ ਅਤੇ ਮਨੁੱਖ ਇਸੇ ਹੀ ਇਕੋ ਗੁੜ੍ਹਤੀ ਨਾਲ ਉਠ ਖਲੋਤੇ। ਇਸ ਦਾ ਜ਼ਿੰਦਾ ਚਮਤਕਾਰ ਸਾਡੀ ਅਰਦਾਸ ਹੈ। ਅਰਦਾਸ ਅਸਲ ਵਿਚ ਸੰਖੇਪ ਕੀਤਾ ਹੋਇਆ ਪੰਜ ਮਿੱਟੀ ਇਤਿਹਾਸ ਕੈਪਸੂਲ ਵਿਚ ਹੀ ਬੰਦ ਕੀਤਾ ਹੈ। ਇਹ ਕੋਈ ਨਿਰੀਆਂ ਬੀਤੀਆਂ ਹੋਈਆਂ ਘਟਨਾਵਾਂ ਦਾ ਸੂਚੀ ਪੱਤਰ ਨਹੀਂ ਬਲਕਿ ਸਾਡੀ ਤਸਵੀਰ ਹੈ ਜੋਂ ਸ਼ੀਸ਼ਾ ਸਾਫ਼ ਕਰਕੇ ਦੇਖ ਸਕਦੇ ਹਾਂ। ਇਤਿਹਾਸ ਪੜ੍ਹਨਾ ਕਿਉਂ ਜ਼ਰੂਰੀ ਹੈ
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੋ ਪਿੱਛੋਂ ਹੋਇਆ ਹੈ ਉਹ ਫਿਰ ਅਵਸ਼ ਅੱਜ ਜਾਂ ਕੱਲ ਹੋਵੇਗਾ। ਜੋਂ ਕੱਲ ਹੋਣਾ ਹੈ ਉਸ ਸੰਬੰਧੀ ਅਸੀਂ ਜਾਣ ਸਕਦੇ ਹਾਂ। ਕੀ ਹੋਵੇਗਾ ਕਿਉਂਕਿ ਅੱਗੇ ਇਕ ਵਾਰੀ ਇਹੋ ਹੀ ਕੱਲ ਪਿੱਛੇ ਵਾਪਰ ਚੁੱਕਾ ਹੈ। ਜੇ ਇਹੋ ਜਿਹੇ ਹਾਲਤ ਫਿਰ ਵਾਪਰ ਜਾਣ ਅਣਗਹਿਲੀ ਕਾਰਨ ਅਸੀਂ ਹਾਰ ਗਏ ਸਾਂ ਉਸ ਹਾਰ ਦੇ ਕਾਰਨਾਂ ਨੂੰ ਵਿਚਾਰ ਕੇ ਜਿੱਤ ਵੀ ਪ੍ਰਾਪਤ ਕਰ ਸਕਦੇ ਹਾਂ। ਸਿਆਣੇ ਆਖਦੇ ਹਨ ਸੁਚੱਜੇ ਇਤਿਹਾਸਕਾਰ ਪੈਗ਼ੰਬਰ ਹਨ। ਉਹ ਸਾਨੂੰ ਆਉਣ ਵਾਲੇ ਖਤਰਿਆਂ ਨੂੰ ਸਾਨੂੰ ਸੁਚੇਤ ਕਰਦੇ ਰਹਿੰਦੇ ਹਨ।
ਅਜ ਦੀ ਦੁਨੀਆਂ ਵਿਚ ਤਾਂ ਵਿਸ਼ਵ ਇਤਿਹਾਸ ਜਾਣਨਾ ਹੋਰ ਵੀ ਜ਼ਰੂਰੀ ਬਣ ਗਿਆ ਹੈ ਕਿਉਂ ਜੋਂ ਜੰਗ ਨਿਰੋਲ ਚਤੁਰ ਸਿਆਣਪ ਦਾ ਕੰਮ ਬਣ ਕੇ ਰਹਿ ਗਈ ਹੈ।
ਇਤਿਹਾਸ ਕੌਮਾਂ ਦੀ ਜ਼ਿੰਦਗੀ ਹੁੰਦਾ ਹੈ। ਇਤਿਹਾਸ ਦੀ ਹੋਂਦ ਨਾਲ ਹੀ ਕੌਮਾਂ ਜਿਉਂਦੀਆਂ ਹਨ। ਜੇ ਇਹ ਹੋਂਦ ਨਾਸ ਕਰ ਦਿੱਤੀ ਜਾਵੇ ਜਾਂ ਲਾਂਭੇ ਤੇ ਓਹਲੇ ਕਰ ਦਿੱਤੀ ਜਾਏ ਤਾਂ ਕੌਮਾਂ ਕੇਵਲ ਟੁਰਦੀਆਂ ਫਿਰਦੀਆਂ ਦੌਰਾਂ ਹੀ ਰਹਿ ਜਾਂਦੀਆਂ ਹਨ। ਬਹੁਤ ਵਾਰ ਇਸ ਹੋਂਦ ਦਾ ਅਹਿਸਾਸ ਕਰਾਉਣ ਨਾਲ ਵੀ ਨਵੀਂ ਜ਼ਿੰਦਗੀ ਆ ਜਾਂਦੀ ਹੈ।
ਜਿੱਥੇ ਇਤਿਹਾਸ ਦਾ ਪੜ੍ਹਨਾ ਬਹੁਤ ਵਿਸ਼ੇਸ਼ਤਾ ਰੱਖਦਾ ਹੈ। ਉਥੇ ਪੰਜਾਬ ਦੇ ਇਤਿਹਾਸ ਦੇ ਅਧਿਐਨ ਦੀ ਮਹਾਨਤਾ ਉਸ ਤੋਂ ਘੱਟ ਨਹੀਂ ਹੈ। ਇਸ ਨੂੰ ਸਮਝਣਾ ਤੇ ਵਾਚਣਾ ਸਭ ਤੋਂ ਜ਼ਰੂਰੀ ਹੈ। ਇਹ ਪੰਜਾਬ ਹੀ ਹੈ ਜੋਂ ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਤੱਕ ਲਤਾੜਿਆ ਗਿਆ। ਕਦੀ ਆਰੀਆ ਨੇ ਕਦੀ ਯੂਨਾਨੀਆਂ ਨੇ,ਕਦੀ ਮੰਗੋਲਾਂ ਨੇ ਕਦੀ ਖਿਲਜੀਆਂ ਨੇ ਕਦੀ ਗਜਨਵੀਆਂ ਨੇ ਕਦੀ ਗੌਰੀਆਂ ਨੇ ਕਦੀ ਗੁਲਾਮਾਂ ਨੇ, ਕਦੀ ਗਿਲਜੀਆਂ ਨੇ ਕਦੀ ਤੈਮੁਰਾਂ ਨੇ ਕਦੀ ਮੁਗਲਾਂ ਨੇ, ਕਦੀ ਨਾਦਰ ਨੇ ਤੇ ਅਬਦਾਲੀਆਂ ਨੇ ਹਮਲੇ ਕਰ ਕੇ ਇਸ ਦਾ ਸਾਜ਼ ਤੱਕ ਕੱਢਣ ਦੀ ਕੋਸ਼ਿਸ਼ ਕੀਤੀ।
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਸਦੀਆਂ ਤੋਂ ਸੱਚਾ ਅਖਾਣ ਹੈ। ਫਿਰ ਕੁਝ ਚਿਰ ਲਈ ਆਪਣਾ ਰਾਜ ਹੋਇਆ ਪਰ ਉਸੇ ਤਰ੍ਹਾਂ ਫਿਰ ਕਿਸੇ ਬਾਹਰੋਂ ਆਏ ਨੇ ਕਬਜ਼ਾ ਕਰ ਲਿਆ। ਅਖੀਰੀ ਦਮ ਤਕ ਦੇ ਕਿਸੇ ਚੋਟ ਸਹਾਰੀ ਤਾਂ ਉਹ ਇਹ ਬਦਨਸੀਬ ਪੰਜਾਬ ਸੀ । ਹਿੰਦੁਸਤਾਨ ਦੇ ਟੋਟੇ ਹੋਏ ਪੰਜਾਬ ਦੇ ਨਾਲ ਹੀ ਤੇ ਇਸ ਵਿਚਾਰੇ ਨੇ ਫਿਰ ਦੁੱਖਾਂ ਦਾ ਨਵਾਂ ਜੀਵਨ ਸ਼ੁਰੂ ਕੀਤਾ।ਇਹ ਦਾਸਤਾਨ ਸਮਝਣੀ ਬਹੁਤ ਜ਼ਰੂਰੀ ਹੈ ਅਸੀਂ ਬਾਕੀ ਹਿੰਦੁਸਤਾਨ ਦੇ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ। ਜਦ ਕਿਸੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਤਾਂ ਉਸ ਨੂੰ ਹਿੰਦੁਸਤਾਨ ਉੱਤੇ ਕਬਜ਼ਾ ਕਰਨ ਲਈ ਕੋਈ ਖਾਸ ਉਚੇਚਾ ਤਰੱਦਦ ਨਾ ਕਰਨਾ ਪਿਆ।ਸਾਡਾ ਇਤਿਹਾਸ ਇਸੇ ਗੱਲ ਦੀ ਵਿਆਖਿਆ ਹੈ।
ਸੁਰਜੀਤ ਸਾਰੰਗ ਮੈਂਬਰ
ਇੰਟਰਨੈਸ਼ਨਲ ਸਿੱਖ ਕੌਂਸਿਲ
ਨਵੀਂ ਦਿੱਲੀ 18
8130660205
