ਉਹਦੇ ਹੱਥ ਚ ਸੀ ਪੰਦਰਾਂ ਸੌ ਪੇਂਨਸ਼ਨ ਦਾ
ਜਿਹਦੇ ਕੋਲ ਕਦੇ ਅੰਤਾਂ ਦੀ ਦੋਲਤ ਸੌਹਰਤ ਸੀ
ਖਿੱਲਰੇ ਵਾਲ ਤੇ ਮੈਲ ਭਰੇ ਕੱਪੜੇ
ਮੇਰੇ ਅੱਖਾਂ ਅੱਗੇ ਇੱਕ ਅੱਧਖੜ ਔਰਤ ਸੀ
ਗੁਰੂ ਘਰ ਦੋ ਵੇਲੇ ਉਹ ਲੰਗਰ ਛਕਦੀ
ਸੁਣਿਆ ਇੱਥੀ ਰਹਿੰਦੀ ਉਹ ਸੱਤ ਸਾਲ ਤੋਂ
ਪੰਜ ਪੁੱਤਰਾਂ ਦੀ ਮਾਂ ਸੀ ਉਹ ਵਿਧਵਾਂ
ਪਾਗਲ ਹੋਈ ਘੁੰਮਦੀ ਜੋ ਬਿਨਾਂ ਸੰਭਾਲ ਤੋਂ
ਵੈਸੇ ਕੀ ਦੋਸ਼ ਬੁਢਾਪੇ ਦਾ
ਜਦ ਬੱਚੇ ਹੀ ਨਿਕੰਮੇ ਨੇ
ਚੱਲ ਮੰਨਿਆ ਨੂੰਹਾਂ ਧੀਆਂ ਬੇਗਾਨੀਆ
ਪਰ ਪੁੱਤਰ ਤਾਂ ਢਿਡੋ ਜੰਮੇ ਨੇ |

ਅਮਨ ਗਿੱਲ ਪਿੰਡ ਰਾਂਣਵਾਂ ( ਮਲੇਰਕੋਟਲਾ )
ਮੋ 8288972132 @amn_gill132