ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪੁਸਤਕ ਵਿਕਰੀ ਕੇਂਦਰ ਦੇ ਇੰਚਾਰਜ ਅਜਮੇਰ ਸਿੰਘ ਜੱਸੋਵਾਲ (ਪੀ.ਏ.ਯੂ.ਕਰਮਚਾਰੀ ਯੂਨੀਅਨ ਅਤੇ ਗੁਰੂ ਅੰਗਦ ਦੇਵ ਕਰਮਚਾਰੀ ਯੂਨੀਅਨ ਦੇ ਲੰਮਾ ਸਮਾ ਆਗੂ ਰਹੇ)ਅੱਜ ਸਵੇਰੇ ਚਾਰ ਵਜੇ ਸਦੀਵੀ ਵਿਛੋੜਾ ਦੇ ਗਿਆ ਹੈ।
ਡਾਃ ਗੁਲਜ਼ਾਰ ਪੰਧੇਰ ਮੁਤਾਬਕ ਅੰਤਮ ਸੰਸਕਾਰ ਆਲਮਗੀਰ ਸਾਹਿਬ ਨੇੜੇ ਪਿੰਡ ਜੱਸੋਵਾਲ (ਲੁਧਿਆਣਾ)ਵਿਖੇ 12 ਵਜੇ ਦੁਪਹਿਰ ਹੋਵੇਗਾ ।
ਅਜਮੇਰ ਸਿੰਘ ਜੱਸੋਵਾਲ ਦੇ ਸਦੀਵੀ ਵਿਛੋੜੇ ਦਾ ਅਫ਼ਸੋਸ ਹੈ। ਅਗਾਂਹਵਧੂ ਵਿਚਾਰਾਂ ਦਾ ਧਾਰਨੀ ਅਜਮੇਰ ਸਾਹਿੱਤ ਰਸੀਆ ਸੀ। ਡਾਃ ਮ ਸ ਰੰਧਾਵਾ ਯਾਦਗਾਰੀ ਲਾਇਬਰੇਰੀ ਪੀ ਏ ਯੂ ਵਿੱਚ ਉਸ ਲੰਮਾ ਸਮਾਂ ਸੇਵਾ ਕੀਤੀ।
ਮੇਰੀ ਪ੍ਰੇਰਨਾ ਤੇ ਹੀ ਉਹ ਪਹਿਲਾਂ ਰੈਫਰੈਂਸ ਲਾਇਬਰੇਰੀ ਵਿੱਚ ਤੇ ਮਗਰੋਂ ਪੁਸਤਕ ਵਿਕਰੀ ਕੇਂਦਰ ਵਿੱਚ ਪਿਛਲਾ ਇੱਕ ਦਹਾਕਾ ਪੰਜਾਬੀ ਭਵਨ ਦਾ ਸੁਜਿੰਦ ਹਿੱਸਾ ਰਿਹਾ। ਉਹ ਨਿਸ਼ਕਾਮ ਸੱਜਣ ਸੀ। ਉਸ ਦਾ ਸਹਿਯੋਗੀ ਸੁਭਾਅ ਹੋਣ ਕਾਰਨ ਆਪਣੇ ਪਿੰਡ ਜੱਸੋਵਾਲ ਵਿੱਚ ਵੀ ਵਿਕਾਸ ਮੁਖੀ ਚਿਹਰਾ ਸੀ।
ਉਸ ਦਾ ਵਿਛੋੜਾ ਮੇਰੇ ਲਈ ਨਿਜੀ ਘਾਟਾ ਹੈ। ਅਜਾਇਬ ਚਿਤਰਕਾਰ ਦੇ ਲਿਖੇ ਮੁਤਾਬਕ
ਰੂਹ ਤੇ ਉਸ ਸ਼ਖ਼ਸ ਦਾ ਕਬਜ਼ਾ ਰਹੇਗਾ ਦੇਰ ਤੱਕ।
ਅਲਵਿਦਾ ਵੀਰ ਅਜਮੇਰ ਸਿੰਘ!

ਗੁਰਭਜਨ ਗਿੱਲ