ਆਓ ਪੰਜਾਬੀ ਵਿਰਸੇ ਦੀ ਮਹਿਕ ਨਾਲ।
ਪੂਰੇ ਵਿਸ਼ਵ ਨੂੰ ਰੀਝ ਨਾਲ ਮਹਕਾਈਏ।।
ਲੋਕ ਗੀਤ ਬੋਲੀਆਂ ਗਿੱਧੇ ਭੰਗੜੇ ਨਾਲ।
ਲੋਕ ਮਨਾਂ ਵਿੱਚ ਸਿੱਧਾ ਘਰ ਕਰ ਜਾਈਏ।।
ਪੰਜਾਬੀ ਮਾਂ ਬੋਲੀ ਦੀ ਮਿਠਾਸ ਦੇ ਨਾਲ।
ਲੋਕਾਂ ਮਨਾਂ ਵਿੱਚ ਮਿਠਾਸ ਭਰ ਆਈਏ।।
ਆਓ ਪੰਜਾਬੀ ਵਿਰਸੇ ਦੀ ਸਾਂਝ ਦੇ ਨਾਲ।
ਚੜ੍ਹਦੇ ਲਹਿੰਦੇ ਪੰਜਾਬ ਦੀ ਸਾਂਝ ਵਧਾਈਏ।।
ਸੱਚੇ ਲੋਕ ਨਾਇਕਾਂ ਦੀ ਜੀਵਨ ਗਾਥਾ ਨਾਲ
ਹਰ ਇੱਕ ਨੂੰ ਪੂਰੀ ਤਰਾਂ ਜਾਣੂ ਕਰਵਾਈਏ।।
ਆਓ ਸੂਦ ਵਿਰਕ ਆਪਣੀ ਕਲਮ ਦੇ ਨਾਲ।
ਹਰ ਘਰ ਪੰਜਾਬੀਅਤ ਦਾ ਬੂਟਾ ਲਾਈਏ।।

ਲੇਖਕ -ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381