ਹਰ ਕੋਈ ਸੋਹਣਾ ਲੱਗੇ ਇਸ ਲਈ ਉਹ ਪੂਰਾ ਸਮਾਂ ਲਗਾ ਕੇ ਤਿਆਰ ਸਵੇਰ ਸਮੇਂ ਹੁੰਦਾ ਹੈ ।ਡਿਊਟੀ ਵਾਲੇ ਸੀਮਤ ਸਮੇਂ ਵਿੱਚ ਤਿਆਰ ਹੁੰਦੇ ਹਨ ।ਕੋਈ ਵੀ ਪ੍ਰਾਈਵੇਟ ਕੰਮ ਕਰਨ ਵਾਲਾ ਦੁਕਾਨਦਾਰ ਮੁਲਾਜ਼ਮ ਹਰ ਕੋਈ ਆਪਣੇ ਸ਼ਡਿਊਲ ਅਨੁਸਾਰ ਸਮੇ ਵਿੱਚ ਤਿਆਰ ਹੁੰਦਾ ਹੈ ਸੋ ਤਿਆਰ ਹੋਣ ਦਾ ਹਰੇਕ ਦਾ ਆਪਣਾ ਆਪਣਾ ਤਰੀਕਾ ਹੈ ਕਈ ਲੰਬਾ ਸਮਾਂ ਸ਼ੀਸ਼ੇ ਅੱਗੇ ਖੜ੍ਹਦੇ ਹਨ ਜਿਆਦਾ ਸਮਾਂ ਨਹਾਉਂਦੇ ਹਨ ਸਾਬਣ ਲਗਾਉਦੇ ਹਨ ਇਸ ਤੋਂ ਬਾਅਦ ਮੈਚਿੰਗ ਦੇ ਨਾਲ ਕੱਪੜੇ ਪਾਉਂਦੇ ਹਨ ਜੇਕਰ ਸ਼ਰਟ ਦੇ ਨਾਲ ਪੱਗ ਮਿਲਦੀ ਹੋਵੇ ਤਾਂ iਦੱਖ ਹੋਰ ਆਂਕਰਸ਼ਿਤ ਹੋ ਜਾਂਦੀ ਹੈ ਕਈ ਦੋ ਸੀਸਿਆ ਨਾਲ ਪੱਗ ਬੰਨਦੇ ਹਨ ਤਾ ਜੋ ਅੱਗਲਾ ਅਤੇ ਪਿਛਲਾ ਪਾਸਾ ਵੇਖਿਆ ਜਾ ਸਕੇ ਜਾ ਵੱਡੇ ਦਰਪਣਾ ਦੀ ਵਰਤੋ ਕਰਦੇ ਹਨ।ਸਰਦੀਆਂ ਵਿੱਚ ਕੋਟ ਪੈਂਟ ਜਾਂ ਕੋਟੀ ਸਵਾਟਰ ਆਦਿ ਪਾਉਣ ਦੇ ਨਾਲ ਹੋਰ ਸੋਹਣਾ ਵਿਖਾਈ ਦਿੰਦਾ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਵਿਆਹ ਸ਼ਾਦੀਆਂ ਸਮਾਗਮ ਜਿਆਦਾ ਸਿਆਲਾਂ ਵਿੱਚ ਰੱਖਦੇ ਹਨ ਸੋ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਗੋਡ ਮੇਕਸ ਏ ਮੈਨ ਬਟ ਟੇਲਰ ਮੇਕਸ ਇਟ ਜੈਂਟਲਮੈਨ ਸੋ ਕੱਪੜਿਆਂ ਦੀ ਸਲਾਈ ਦਿੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ।ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਮੈਂ ਸੋਹਣਾ ਲੱਗਾ ਸੋ ਇਸ ਦੇ ਲਈ ਕਈ ਵਿਅਕਤੀ ਕੁੜ੍ਹਤੇ ਪਜਾਮੇ ਦੇ ਨਾਲ ਜਾਗਟ ,ਪਠਾਣੀ ਕੁੜਤਾ ਪਜਾਮਾ ਚਿੱਟੇ ਰੰਗ ਦਾ ਕੁੜਤਾ ਪਿਆ ਬਰਾਉਨ ਕੁੜ੍ਹਤਾ ਪਜਾਮਾ ਆਦਿ ਵਿਲੱਖਣ ਦਿਸਦੇ ਹਨ।ਟਾਈ ਦਾ ਆਪਣਾ ਮਹੱਤਵ ਹੁੰਦਾ ਹੈ ਆਮ ਧਾਰਨਾ ਹੈ ਕਿ ਉੱਚੀ ਪੋਸਟ ,ਪਦਵੀ ਅਤੇ ਵੀ .ਆਈ. ਪੀ. ਸਖਸੀਅਤ ਹੀ ਟਾਈ ਲਗਾਉਦੇ ਹਨ ।ਟਾਈ ਸਖਸੀਅਤ ਨੂੰ ਹੋਰ ਚਾਰ ਚੰਦ ਲਗਾਉਦੀ ਹੈ। ਆਮ ਤੌਰ ਤੇ ਪਾਰਟੀਆ ਵਿਆਹਾ ਵਿੱਚ ਵੇਟਰ ਵੀ ਟਾਈ ਵਾਲੇ ਦੇ ਆਲੇ ਦੁਆਂਲੇ ਗੇੜ੍ਹੇ ਕੱਢਦੇ ਵੇਖੇ ਜਾ ਸਕਦੇ ਹਨ ਕਹਿੰਦੇ ਹਨ ਕਿ ਟਾਈ ਵਾਲਾ ਮਨੁੱਖ ਖਾਸ ਸਖਸ਼ੀਅਤ ਹੁੰਦੇ ਹੈ। ਜਾਕਟਾ ਕੋਟਾ ਉੱਪਰ ਜੋ ਬਾਹਰਲੇ ਕੰਟਰੀਆਂ ਵਿਕਾਸਸ਼ੀਲ ਦੇਸ਼ਾਂ ਕੈਨੇਡਾ ਅਮਰੀਕਾ ਨਿਊਜੀਲੈਡ ਆਸਟਰੇਲੀਆ ਕੋਰੀਆ ਆਦਿ ਦਾ ਨਾ,ਲੋਗੋ ਜੋ ਲਿਖਿਆ ਹੁੰਦਾ ਜਾਂ ਜਿਹੜੀਆਂ ਕੰਪਨੀਆਂ ਅੰਤਰ ਰਾਸਟਰੀ ਪੱਧਰ ਦੀਆ ਹਨ ਜਿੰਨਾ ਦੀ ਸੇਲ ਜਿਆਂਦਾ ਅਤੇ ਵਿਲੱਖਣ ਨਾਮ ਹਨ ਜਦੋ ਉਹ ਲੋਕ ਪਹਿਨਦੇ ਹਨ ਤਾਂ ਉਸਨੂੰ ਦੂਸਰੇ ਲੋਕ ਵੇਖਦੇ ਹਨ ਪੁੱਛਦੇ ਹਨ ਕਿੰੰਨੇ ਦਾ ਹੈ ਕਿੱਥੋ ਖਰੀਦਿਆ ਹੈ ਬਹੁਤ ਸੋਹਣਾ ਲੱਗਦਾ ਹੈ ਆਦਿ ਕਮੈਟ ਕਰਦੇ ਹਨ ਇਹ ਸਾਰੇ ਕੁਮੈਟ ਇਸ ਲਈ ਕਰਦੇ ਹਨ ਕਿਉਕਿ ਇਹ ਵਿਲੱਖਣ ਪਹਿਨਿਆ ਲੱਗਦਾ ਹੈ ਅਤੇ ਦਿੱਖ ਪ੍ਰਭਾਵਸਾਲੀ ਲੱਗਦੀ ਹੈ ਸੋ ਸੋਹਣਾ ਲੱਗਦਾ ਹੈ ਹਰ ਇੱਕ ਮਰਦ ਔਰਤ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਸੋ ਇੱਕ ਦਿਨ ਮੇਰੇ ਵੱਲੋਂ ਨਵਾਂ ਕੁੜਤਾ ਪਜਾਮਾ ਜਿਸ ਵਿੱਚ ਵਾਈਟ ਕਲਰ ਵਿੱਚ ਬਲੈਕ ਡਾਟਸ ਸਨ ਅਤੇ ਉਸ ਨਾਲ ਲੋਗੋ ਜਾ ਸਰਕਲ ਕੱਟ ਸੀ ਜਿਸ ਦੇ ਉੱਪਰ ਕੈਨੇਡਾ ਦਾ ਨਾ, ਝੰਡਾ ,ਵੈਦਰ ਗੀਅਰ ਲਿਖਿਆ ਹੋਇਆ ਸੀ ਜਾਕਟ ਪਹਿਨੀ ਹੋਈ ਸੀ ਜੋ ਕਿ ਮੈਨੂੰ ਡਾਕਟਰ ਪੁਨੀਤ ਵੱਲੋਂ ਭੇਜੀ ਗਈ ਸੀ ਅਤੇ ਨਾਲ ਬੂਟ ਜਿਨਾਂ ਦਾ ਕਲਰ ਬਲੈਕ ਤੇ ਵਾਈਟ ਸੀ ਜੋ ਮੇਰੇ ਭਾਣਜੇ ਗੁਰਪੰਚ ਨੇ ਜਦੋਂ ਮੈਂ ਉਹਨਾਂ ਕੋਲ ਬਰਾਪਟਨ ਕੈਨੇਡਾ ਜੂਨ ਮਹੀਨੇ ਦੀ ਛੁੱਟੀਆਂ ਦੌਰਾਨ ਸਾਲ 2022 ਵਿੱਚ ਗਿਆ ਤਾਂ ਉਸ ਵੱਲੋਂ ਮੈਨੂੰ ਜਿਹੜੇ ਸਭ ਤੋ ਮਹਿੰਗੇ ਬੂਟ ਸੀ ਕੰਪਨੀ ਅੰਡਰ ਆਰਮਰ ਬੂਟ ਦਬਾਏ ਗਏ ਉਹ ਵੀ ਮੇਰੇ ਪਹਿਨੇ ਹੋਏ ਸੀ ਤੇ ਜਦੋਂ ਮੈਂ ਤਿਆਰ ਹੋ ਕੇ ਬਠਿੰਡੇ ਨੂੰ ਆਪਣੇ ਘਰ ਬਰਨਾਲਾ ਰੋਡ ਧਨੌਲਾ ਤੋ ਬੱਸ ਲੈਣ ਲਈ ਧਨੌਲਾ ਬੱਸ ਸਟੈਂਡ ਤੇ ਪਹੁੰਚਿਆ ਤਾਂ ਰਸਤੇ ਵਿੱਚ ਗੁਰੂ ਨਾਨਕ ਫੋਟੋ ਸਟੈਟ ਧਨੌਲਾ ਦੇ ਮਾਲਕ ਸ੍ਰੀ ਕ੍ਰਿਸਨ ਕੁਮਾਰ ਨੇ ਕਿਹਾ ਕਿ ਅੱਜ ਤਾਂ ਮਾਸਟਰ ਜੀ ਨਜ਼ਰ ਨਾ ਲੱਗ ਜਾਵੇ ਇਹਨੇ ਸੋਹਣੇ ਲੱਗ ਰਹੇ ਹੋ ਸੋ ਇਹ ਸਾਰੇ ਸੁਹੱਪਣ ਦਾ ਸਿਹਰਾ ਜੋ ਉਹਨਾਂ ਨੂੰ ਆਂਕਰiਸ਼ਤ ਕਰ ਰਿਹਾ ਸੀ ਉਹ ਸੀ ਪੈਰਾ ਵਿੱਚ ਪਾਏ ਕਾਲੇ ਚਿੱਟੇ ਰੰਗ ਦੇ ਬੂਟ,ਵਧੀਆ ਫੀਤੇ ਜੋ ਕਿ ਜੋ ਕਿ ਮੇਰੇ ਭਾਣਜੇ ਨੇ ਮੈਨੂੰ ਗਿਫਟ ਵਜੋਂ ਲੈ ਕੇ ਦਿੱਤੇ ਸੀ ਅਤੇ ਬਲੈਕ ਜਾਕਿਟ ਸੀ।ਜਸਨ ਕੈਨੇਡਾ ਵੱਲੋ ਭੇਜਿਆ ਲਾਗ ਕੋਟ ਵੀ ਜਦੋ ਪਾਇਆ ਹੁੰਦਾ ਹੈ ਤਾ ਉਹ ਵੀ ਜਾਗੋ,ਮਿਲਨੀ,ਸਮਾਗਮਾ ਦੌਰਾਨ ਖਿੱਚ ਦਾ ਕੇਦਰੀ ਬਿੰਦੂ ਬਣਿਆ ਰਹਿੰਦਾ ਹੈ। ਜਿੱਥੇ ਪਹਿਰਾਵੇ ਦੇ ਨਾਲ ਅਸੀਂ ਧਿਆਨ ਦੂਸਰਿਆ ਦਾ ਆਪਣੇ ਵੱਲ ਖਿੱਚਦੇ ਹੋ ਉੱਥੇ ਤੁਹਾਡੇ ਨਜ਼ਦੀਕ,ਇਰਦ ਗਿਰਦ ਰਹਿਣ ਵਾਲੇ ਤੁਹਾਡੇ ਪਿੰਡ ਦੇ ਲੋਕ ਤੁਹਾਡੇ ਸਾਥੀ ਤੁਹਾਡੇ ਨਾਲ ਕੰਮ ਕਰਨ ਵਾਲੇ ਤੁਹਾਡੇ ਕੁਲੀਕਸ ਤੁਹਾਡੇ ਸਾਥੀ ਕਰਮਚਾਰੀ ਆਦਿ ਤੁਹਾਡੀ ਅਬਜਰਵੇਸ਼ਨ ਕਰਨ ਬਾਅਦ ਤੁਹਾਡੇ ਬਾਰੇ ਜਰੂਰ ਆਪਣੇ ਮੂੰਹ ਦੇ ਵਿੱਚੋ ਮਿੱਠੀ ਬੋਲੀ ਰਾਹੀਂ ਬੋਲ ਕੇ ਤੁਹਾਡੀ ਸ਼ਖਸ਼ੀਅਤ ਬਾਰੇ ਦੱਸਦੇ ਹਨ ਜਿਸ ਤਰਾ ਦਾ ਤੁਹਾਡਾ ਵਿਹਾਰ ਉਹਨਾ ਨਾਲ ਹੁੰਦਾ ਹੈ।ਸ਼ਖਸ਼ੀਅਤ ਦੇ ਪ੍ਰਭਾਵ ਵਿੱਚ ਜਿੱਥੇ ਪਹਿਰਾਵੇ ਦਾ ਅਹਿਮ ਰੋਲ ਹੈ ਉੱਤੇ ਤੁਹਾਡੇ ਕੱਦ ਦਾ ਵੀ ਰੋਲ ਹੈ। ਇੱਕ ਵਾਰ ਇੱਕ ਵਿਅਕਤੀ ਕਿਸੇ ਮਹਾਨ ਵਿਦਵਾਨ ਨੂੰ ਸੋਹਣੇ ਕੱਪੜੇ ਪਾ ਕੇ ਆਕਰਸ਼ਿਤ ਡਰੈਸ ਦੇ ਨਾਲ ਉਸ ਕੋਲ ਗਿਆ ਤਾਂ ਉਸਦੇ ਪਹਿਰਾਵੇ ਨੇ ਵਿਦਵਾਨ ਨੂੰ ਪ੍ਰਭਾਵਿਤ ਨਹੀਂ ਕੀਤਾ ਪਰ ਜਦੋਂ ਉਸ ਵਿਦਵਾਨ ਨਾਲ ਉਸ ਵਿਅਕਤੀ ਨੇ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਵਿਦਵਾਨ ਗੇਟ ਤੱਕ ਛੱਡਣ ਆਇਆ ਤਾਂ ਜੋ ਲੋਕ ਵੇਖਦੇ ਸਨ ਉਹਨਾਂ ਨੇ ਪੁੱਛਿਆ ਕਿ ਤੁਸੀਂ ਪਹਿਰਾਵੇ ਨਾਲ ਪ੍ਰਭਾਵਿਤ ਨਹੀਂ ਹੋਏ ਉਸ ਨੇ ਕਿਹਾ ਕਿ ਪਹਿਰਾਵੇ ਦੇ ਨਾਲ ਨਾਲ ਵਧੀਆ ਮੈਨਰ,ਗਿਆਨ ,ਵਿਦਵਤਾ ਅਤੇ ਸੰਚਾਰ ਦਾ ਤਰੀਕਾ ਵੀ ਕਿਸੇ ਨੂੰ ਹੋਰ ਵਧੇਰੇ ਪ੍ਰਭਾਵਿਤ ਕਰਦੇ ਹਨ।ਸੋ ਮਨੁੱਖ ਵੱਲੋ ਆਪਣੀ ਸਖਸੀਅਤ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨ ਅਮਲੀ ਰੂਪ ਵਿੱਚ ਕਰਨੇ ਚਾਹੀਦੇ ਹਨ।ਆਪਣੀ ਸਖਸੀਅਤ ਦਾ ਪ੍ਰਭਾਵ ਵਿਲੱਖਣ ਰੱਖ ਸਕਦੇ ਹੋ ਅਤੇ ਦੂਸਰਿਆ ਨੂੰ ਪ੍ਰਭਾਵਿਤ ਕਰ ਸਕਦੇ ਹੋ।

-ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
ਪੀ.ਈ.ਐਸ.-1
ਉੱਪ ਜਿਲਾ੍ਹ ਸਿੱਖਿਆ ਅਫਸਰ(ਸਸ)
ਬਰਨਾਲਾ
ਮੋਬਾਈਲ 9815516435
ਈਮੇਲ ਦਰਬੳਰਜਨਿਦੲਰ57ੑਗਮੳਲਿ.ਚੋਮ