ਆਇਆ ਸਾਉਣ ਮਹੀਨਾ, ਤੀਆਂ ਸੰਗ ਲਿਆ 

ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ।ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ ਉੱਥੇ ਹੀ ਪੰਜਾਬੀ ਸੱਭਿਆਚਾਰ ਵਿੱਚ ਰੁੱਤਾਂ ਦਾ ਵੀ…

ਪੈਸਾ ਪੈਸਾ

ਪੈਸੇ ਦੀ ਇਸ ਦੁਨੀਆਂ ਅੰਦਰ, ਪੈਸੇ ਦਾ ਮੁੱਲ ਹੈ ਸੱਚੀ, ਰਿਸ਼ਤਿਆਂ ਦੇ ਵਿੱਚ ਭਰੇ ਕੁੜੱਤਣ, ਗੱਲ ਸਿਆਣਿਆਂ ਦੱਸੀ, ਕਠਪੁਤਲੀਆਂ ਬਣ-ਬਣ ਲੋਕੀਂ, ਇੱਥੇ ਜਾਣ ਪੈਸੇ ਪਿੱਛੇ ਨੱਚੀ, ਪ੍ਰਿੰਸ ਨਿਮਾਣਿਆ ਇਹ ਪੈਸੇ…

ਅਮਰੀਕਾ ਵਿੱਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਨ ਦੇ ਦਮਗਜ਼ੇ ਮਾਰਨ ਵਾਲਾ ਅਮਰੀਕਾ ਆਪਣੇ ਦੇਸ਼ ਵਿੱਚ ਹੋ ਰਹੀਆਂ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ…

ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |         

                                                ਬਿੰਦੀ ਅਤੇ ਮਾਂਗ ਵਿਚ ਰਖ ਲਏ ਨੇ ਚਾਅ |                                                 ਮਾਹੀ ਵੇ ਸਾਉਣ ਦੇ ਮਹੀਨੇ ਵਿਚ ਆ |                                                                         ਠੰਡੀਆਂ ਹਵਾਵਾਂ ਵਿੱਚ ਉਮੰਗ ਤੇ ਪ੍ਰੀਤ ਹੈ |                                                                         ਟਹਿਣੀਆਂ…

ਪ੍ਰੋ. ਦਲਜੀਤ ਕੌਰ ਥਿੰਦ ਦਾ ਵਿਛੋੜਾ

ਕਈ ਦਿਨ ਪਹਿਲਾਂ ਮੈਨੂੰ ਡਾ. ਰਮੇਸ਼ਇੰਦਰ ਕੌਰ ਬੱਲ ਭੈਣ ਜੀ ਦਾ ਫੋਨ ਆਇਆ ਕਿ ਪੰਜਾਬੀ ਕਵਿੱਤਰੀ ਪ੍ਰਭਜੋਤ ਕੌਰ ਦੀ ਸਵੈ ਜੀਵਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸਹੇਲੀ ਪ੍ਰੋ. ਦਲਜੀਤ…

ਧੀਆਂ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ, ਮਾਵਾਂ ਨੂੰ ਦੇਖ ਮੁਸਕਾਵਣ ਧੀਆਂ। ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ, ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ। ਪਿੱਪਲਾਂ ਥੱਲੇ ਰੌਣਕ ਲੱਗ ਜਾਵੇ, ਜਦ…

ਮਨ ਦੀ ਗੱਲ—

ਲੱਭ-ਲੱਭ ਕੇ—ਮੈਂ— ਉਸ ਨੂੰ ਥੱਕਿਆ ਨਜ਼ਰੀਂ ਕਿਧਰੇ ਓਹ ਚੜ੍ਹਿਆ ਹੀ ਨਹੀ, ਕਰ-ਕਰ ਮਿੰਨਤਾਂ, ਮੈਂ ਹੰਭ ਗਿਆ ਸਾਂ ਹੱਥ ਮੇਰਾ-ਕਿਸੇ ਨੇ ਫੜਿਆ ਹੀ ਨਹੀ  ਕੋਈ ਕਹਿੰਦਾ—ਵਿੱਚ ਪਹਾੜਾਂ ਰਹਿੰਦਾ ਅਸਾਂ, ਉੱਥੇ ਜਾਹ ਕੇ ਵੀ—ਵੇਖ ਲਿਆ, ਚੜ੍ਹ-ਸਿਖਰਾਂ ਤੇ, ਅਸਾਂ ਲਈ ਸਮਾਧੀ ਰੂਪ-ਭੇਸ, ਬਦਲ ਕੇ, ਵੀ ਵੇਖ ਲਿਆ ਕੋਈ ਆਖੇ,ਜੰਗਲਾਂ ਦੇ ਵਿੱਚ  ਰਹਿੰਦਾ ਪੱਤ-ਪੱਤ ਛਾਣ ਕੇ—ਅਸਾਂ ਵੇਖ ਲਿਆ ਕੋਈ ਆਖੇ, ਆਸਮਾਨਾਂ ਵਿੱਚ ਰਹਿੰਦਾ ਇੱਕ ਥਾਂ ਤੇ ਟਿੱਕ ਕੇ ਓਹ ਬਹਿੰਦਾ ਨਹੀਂ ਚਾਰ-ਚੁਫੇਰੇ ਘੁੰਮ ਫਿਰ ਕੇ ਵੇਖ ਲਿਆ ਖੱਲੀ ਖੂੰਜੇ ਵੀ ਓਹ ਸਾਨੂੰ ਦਹਿੰਦਾ ਨਹੀ ਕੋਈ ਆਖੇ-ਓਹ ਸਾਧਾਂ ਦੇ ਡੇਰੇ ਰਹਿੰਦਾ ਕਿਰਤਾਂ ਦਾ ਦਸਵੰਧ ਵੀ, ਦੇ ਵੇਖ ਲਿਆ ਕੋਈ ਆਖੇ,ਓਹ ਮੜ੍ਹੀ ਮਸਾਣਾਂ ਰਹਿੰਦਾ ਮੱਥਾ ਰਗੜ ਰਗੜ ਕੇ ਵੀ ਵੇਖ ਲਿਆ, ਦੂਰ-ਦੁਰਾਡੇ ਘੁੰਮ-ਘੁੰਮ ਕੇ ਮੌਜੇ ਘਸਾਏ ਪਰ ਅੰਦਰ ਬੈਠੇ ਨੂੰ,ਪਛਾਣਿਆਂ ਹੀ ਨਹੀ ਮਨ ਨੇ ਜਦ ਧੁਰ ਅੰਦਰੋਂ ਮਹਿਸੂਸ ਕੀਤਾ, ਦੀਪ ਰੱਤੀ ਪਹਿਲਾਂ ਵਾਂਗ ਰੜ੍ਹਿਆ ਹੀ ਨੀ ਦੀਪ ਰੱਤੀ ✍️