ਪੰਜਾਬੀ ਭਾਸ਼ਾ ਦੀ ਸਥਿਤੀ ਤੇ ਸੰਭਾਵਨਾਵਾਂ

ਪੰਜਾਬ ਵਿਚ ਇਸ ਵੇਲੇ ਪੰਜਾਬੀ ਭਾਸ਼ਾ ਦੀ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ ਹੈ ਫਿਰ ਵੀ ਪੰਜਾਬੀ ਦੇ ਅਲੰਬੜਦਾਰ ਆਪਣੀ ਯੁਵਾ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਸਿਖਾਉਣ ਨੂੰ ਤਰਜੀਹ ਨਹੀਂ ਦਿੰਦੇ। ਇਸਦਾ ਕਾਰਨ…

“ਸਤਿਗੁਰਾਂ ਦੀ ਕਾਂਸ਼ੀ” ਧਾਰਮਿਕ ਗੀਤ ਦਾ ਪੋਸਟਰ ਸਾਈਂ ਪੱਪਲ ਸ਼ਾਹ ਜੀ ਵਲੋਂ ਕੀਤਾ ਗਿਆ ਰਿਲੀਜ਼ –

"ਸਤਿਗੁਰਾਂ ਦੀ ਕਾਂਸ਼ੀ" ਧਾਰਮਿਕ ਗੀਤ ਦਾ ਪੋਸਟਰ ਪਿੰਡ ਭਰੋ ਮਜ਼ਾਰਾ ਵਿਖੇ ਸਾਈਂ ਪੱਪਲ ਸ਼ਾਹ ਜੀ ਭਰੋਮਜ਼ਾਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗਾਇਕ…

21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ*

ਮਾਂ ਬੋਲੀ ਦਾ ਹਮੇਸ਼ਾ ਦਿਲੋਂ ਸਤਿਕਾਰ ਕਰੋ। ਦੁਨੀਆ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰੇਕ ਆਪਣੀ ਆਪਣੀ ਮਾਂ ਬੋਲੀ ਨੂੰ ਬੋਲਣ ਵਿੱਚ ਮਾਣ ਮਹਿਸੂਸ ਕਰਦਾ ਹੈ ।ਪਰ ਕਾਫੀ ਸਮੇਂ ਤੋਂ…

ਪੰਜਾਬੀਆਂ ਦਾ ਗੌਰਵ ਮਾਂ ਬੋਲੀ ਪੰਜਾਬੀ

" ਬੋਲੀ ਦੇ ਵਿੱਚ ਗੀਤ ਜਿਉਂਦੇ, ਬੋਲੀ ਵਿੱਚ ਦੁਆਵਾਂ, ਬੋਲੀ ਦੇ ਨਾਲ ਬੋਲ ਮਹਿਕਦੇ, ਬੋਲੀ ਸੰਗ ਫਿਜ਼ਾਵਾਂ, ਕੁਲ ਆਲਮ ਦੀ ਬੋਲੀ ਜੀਵੇ, ਕੁਲ ਆਲਮ ਦੀਆਂ ਮਾਵਾਂ"! ਜਿਵੇਂ ਕਿ ਅਸੀਂ ਸਾਰੇ…

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ 21 ਫ਼ਰਵਰੀ ਤੇ ਵਿਸ਼ੇਸ਼।

ਸਾਡੀ ਮਾਂ ਬੋਲੀ ਸਾਡਾ ਸਭ ਦਾ ਮਾਣ ਹੈ, ਸਾਡੀ ਮਾਂ ਬੋਲੀ ਹੀ ਸਾਡੀ ਸਭ ਦੀ ਪਛਾਣ ਹੈ।ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਭਾਸ਼ਾ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਅਤੇ ਬਹੁ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ…

ਗੁਰਜਤਿੰਦਰ ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ ਹਲ ਦਾ ਵਕਾਲਤਨਾਮਾ

ਗੁਰਜਤਿੰਦਰ ਸਿੰਘ ਰੰਧਾਵਾ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਪੰਜਾਬ ਵਿੱਚ ਪੱਤਰਕਾਰੀ ਕਰਦਾ ਸੀ ਪ੍ਰੰਤੂ ਅਮਰੀਕਾ ਵਿੱਚ ਪਹੁੰਚ ਕੇ ਵੀ ਪੱਤਰਕਾਰੀ ਕਰ ਰਿਹਾ ਹੈ। ਉਹ ਸਾਧਾਰਨ ਪੱਤਰਕਾਰ/ਸੰਪਾਦਕ ਨਹੀਂ…

ਇਹਦੀ ਸ਼ਾਨ ਨਵਾਬੀ 

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ। ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ, ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ,…

ਸੋਹਣੇ, ਸੁਨੱਖੇ ਮੁੰਡੇ/ਮਿੰਨੀ ਕਹਾਣੀ

ਗੁਰਵਿੰਦਰ ਦੀ ਇਹ ਦਿਲੀ ਇੱਛਾ ਸੀ ਕਿ ਉਸ ਦਾ ਵਿਆਹ ਕਿਸੇ ਸੋਹਣੇ, ਸੁਨੱਖੇ ਮੁੰਡੇ ਨਾਲ ਹੋਵੇ। ਆਖਰ ਉਸ ਦੀ ਇਹ ਇੱਛਾ ਪੂਰੀ ਹੋ ਗਈ। ਉਸ ਦਾ ਵਿਆਹ ਕੁੱਲੇਵਾਲ ਪਿੰਡ ਵਿੱਚ…

ਮਾਫੀ- ਪਛਤਾਵਾ ਜਾਂ ਢਾਲ?

ਜਦੋਂ ਕਈ ਸ਼ਖਸ ਆਪਣੀ ਕੀਤੀ ਗਲਤੀ ਦੀ ਮਾਫੀ ਮੰਗਦਾ ਹੈ ਤਾਂ ਇਹ ਮੰਨ ਕੇ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਕਿ ਉਸਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਪਰ ਕਈ ਸ਼ਖਸ ਮਾਫੀ ਨੂੰ ਆਪਣੀ ਢਾਲ ਬਣਾ ਲੈਂਦੇ ਹਨ। ਉਹ ਮਾਫੀ ਨੁਮਾ ਢਾਲ ਨੂੰ ਬਾਖੂਬੀ ਵਰਤਦੇ ਹਨ। ਉਹ ਬਾਰ-ਬਾਰ ਗਲਤੀ ਕਰਦੇ ਹਨ, ਜਾਣ-ਬੁਝ ਕੇ ਕਰਦੇ ਹਨ, ਸੋਚ-ਸਮਝ ਕੇ ਕਰਦੇ ਹਨ। ਉਨਾਂ ਨੂੰ ਪਤਾ ਹੁੰਦਾ ਹੈ ਕਿ ਹਰ ਗਲਤੀ ਤੋਂ ਬਾਦ ਫੜੇ ਜਾਣ ‘ਤੇ ਉਨਾਂ ਮਾਫੀ ਕਿਵੇਂ ਮੰਗਣੀ ਹੈ? ਹੱਥ ਜੋੜ ਕੇ ਮੰਗਣੀ ਹੈ, ਚਹਿਰੇ ‘ਤੇ ਉਦਾਸੀ ਲਿਆ ਕੇ ਮੰਗਣੀ ਹੈ, ਅੱਖਾਂ ਝੁਕਾ ਕੇ ਮੰਗਣੀ ਹੈ, ਪੈਰਾਂ ਚ ਡਿੱਗ ਕੇ ਮੰਗਣੀ ਹੈ, ਜ਼ੁਬਾਨ ‘ਤੇ ਮਿਠਾਸ ਲਿਆ ਕੇ ਮੰਗਣੀ ਹੈ, ਵਿਚਾਰੇ ਜਿਹੇ ਬਣਕੇ ਮੰਗਣੀ ਹੈ, ਧਰਤੀ ‘ਤੇ ਲੇਟ ਕੇ ਮੰਗਣੀ ਹੈ, ਸਰਕਾਰੇ ਦਰਬਾਰੇ ਮੰਗਣੀ ਹੈ, ਹਲੀਮੀ ਨਾਲ ਮੰਗਣੀ ਹੈ, ਉੱਚੀ-ਉੱਚੀ ਰੌਲਾ ਪਾ ਕੇ ਮੰਗਣੀ ਹੈ। ਪਰ ਮਾਫੀ ਕੋਈ ਢਾਲ ਨਹੀਂ ਇੱਕ ਪਛਤਾਵਾ ਹੈ। ਜੋ ਸਿਰਫ ਮਾਫੀ ਮੰਗਣ ਨਾਲ ਪੂਰਾ ਨਹੀਂ ਹੁੰਦਾ। ਬਲਕਿ ਖੁਦ ਨੂੰ ਸੁਧਾਰ ਕੇ, ਆਪਣੇ ਔਗੁਣਾਂ ਨੂੰ ਕੱਢ ਕੇ, ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕਰਕੇ ਹੀ ਪਛਤਾਵਾ ਪੂਰਾ ਹੁੰਦਾ ਹੈ। ਪਰ ਜੋ ਸ਼ਖਸ ਮਾਫੀ ਨੁਮਾ ਢਾਲ ਥੰਮ ਕੇ ਵਿਚਰਦੇ ਹਨ, ਉਹ ਬਹੁਤ ਹੀ ਘਾਤਕ ਸਾਬਿਤ ਹੁੰਦੇ ਹਨ, ਕਿਉਂਕਿ ਉਨਾਂ ਦੀ ਬਿਰਤੀ ਹਰ ਵਕਤ ਨੁਕਸਾਨ ਪਹੁੰਚਾਉਣ ਉੱਪਰ ਹੁੰਦੀ ਹੈ। ਨੁਕਸਾਨ ਚਾਹੇ ਲਫਜ਼ਾਂ ਨਾਲ ਹੋਵੇ, ਸਿਧਾਂਤਕ ਹੋਵੇ, ਸਮਾਜਿਕ ਹੋਵੇ, ਰਾਜਨੀਤਿਕ ਹੋਵੇ, ਬੌਧਿਕ ਹੋਵੇ, ਧਾਰਮਿਕ ਹੋਵੇ, ਵਿਅਕਤੀਗਤ ਹੋਵੇ ਚਾਹੇ ਆਰਥਿਕ ਹੋਵੇ। ਸਾਨੂੰ ਆਪਣੇ ਚਾਰ ਚੁਫੇਰੇ ਇਸ ਤਰਾਂ ਦੇ ਸ਼ਖਸ ਅੱਜ ਕੱਲ ਆਮ ਮਿਲ ਜਾਂਦੇ ਹਨ। ਘਰ ਵਿੱਚ ਮਿਲ ਜਾਂਦੇ ਹਨ, ਗੁਆਂਢ ਵਿੱਚ ਮਿਲ ਜਾਂਦੇ ਹਨ, ਰਿਸ਼ਤੇਦਾਰਾਂ ਵਿੱਚ ਮਿਲ ਜਾਂਦੇ ਹਨ, ਬਜ਼ਾਰ ਵਿੱਚ ਮਿਲ ਜਾਂਦੇ ਹਨ, ਸੱਜਣਤਾਈ ਵਿੱਚ ਮਿਲ ਜਾਂਦੇ ਹਨ ਜਾਂ ਸਮਾਜ ਵਿੱਚ ਵਿਚਰਦਿਆਂ ਮਿਲ ਜਾਂਦੇ ਹਨ। ਮੇਰੇ ਵਿਚਾਰ ਹਨ ਕਿ ਮਾਫੀ ਸ਼ਬਦ ਜਿੰਦਗੀ ਵਿੱਚ ਹੋਣਾ ਹੀ ਨਹੀਂ ਚਾਹਿਦਾ। ਮਾਫੀ ਜੇਕਰ ਦਿਮਾਗ ਵਿੱਚ ਨਹੀਂ ਹੋਵੇਗੀ ਤਾਂ ਦਿਮਾਗ ਕੁਝ ਵੀ ਗਲਤ ਕਰਣ ਬਾਰੇ ਨਹੀਂ ਸੋਚੇਗਾ। ਜੇਕਰ ਕਦੇ ਗਲਤੀ ਹੋ ਜਾਵੇ ਤਾਂ ਮਾਫੀ ਮੰਗਣ ਨਾਲੋਂ ਆਪਣੀ ਗਲਤੀ ਮੰਨੋ ਅਤੇ ਆਪਣੀ ਗਲਤੀ ਨੂੰ ਸੁਧਾਰਣ ਦੀ ਕੋਸ਼ਿਸ਼ ਕਰੋ। ਜੋ ਨੁਕਸਾਨ ਤੁਹਾਡੇ ਕਰਕੇ ਹੋਇਆ ਹੈ ਉਸ ਦੀ ਭਰਪਾਈ ਕਰੋ ਅਤੇ ਦੁਬਾਰਾ ਗਲਤੀ ਨਾ ਕਰਣ ਦਾ ਪ੍ਰਣ ਕਰੋ। ਮਾਫੀ ਸ਼ਬਦ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੋ। ਨਾ ਮਾਫੀ ਮੰਗੋ ਨਾ ਮਾਫੀ ਦਿਉ। ਕਿਉਂਕੀ ਜੋ ਸ਼ਖਸ ਬਾਰ-ਬਾਰ ਤੁਹਾਡੇ ਕੋਲੋਂ ਮਾਫੀ ਮੰਗਣ ਆ ਰਿਹਾ ਹੈ ਤਾਂ ਸਮਝ ਲਉ ਉਹ ਹੁਣ ਤੁਹਾਡੇ ਲਈ ਘਾਤਕ ਹੈ। ਤੁਹਾਡੀ ਇੱਕ ਚੁੱਪ ਉਸ ਸ਼ਖਸ ਲਈ ਭਾਂਬੜ ਦਾ ਕੰਮ ਕਰੇਗੀ ਅਤੇ ਆਪਣੀ ਈਨ ਮਨਾਉਣ ਲਈ ਤੁਹਾਡੇ ਉੱਪਰ ਘਾਤਕ ਹਮਲੇ ਸ਼ੁਰੂ ਕਰ ਦੇਵੇਗਾ। ਚਾਹੇ ਉਹ ਹਮਲੇ ਵਿਅਕਤੀਗਤ ਹੋਣ ਚਾਹੇ ਸਮਾਜਿਕ ਹੋਣ। ਅੱਜ ਕੱਲ ਮਾਫੀ ਨੁਮਾ ਢਾਲ ਵਰਤਣ ਵਾਲੇ ਸ਼ਖਸ ਤੁਹਾਨੂੰ ਸਮਾਜਿਕ ਅਤੇ ਰਾਜਨੀਤਿਕ ਪੱਧਰ ਤੇ ਆਮ ਮਿਲ ਜਾਣਗੇ। ਮਾਫੀ ਸ਼ਬਦ ਖਤਰਨਾਕ ਹਥਿਆਰ ਸਾਬਿਤ ਹੋ ਰਿਹਾ ਹੈ। ਨਾ ਮਾਫੀ ਮੰਗੋ ਨਾ ਮਾਫੀ ਦਿਉ। ਰਸ਼ਪਿੰਦਰ ਕੌਰ ਗਿੱਲ ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078

ਸਿਪਾਹੀ ਤੋਂ ਐਸ.ਐਚ.ਓ.ਤੱਕ ਦਾ ਸਫਰ ਤਹਿ ਕਰਨ ਵਾਲਾ ਸ੍ਰ. ਦਵਿੰਦਰ ਸਿੰਘ

ਜਿਹੜੇ ਇਨਸਾਨ ਕੁਝ ਬਣਨ ਲਈ ਮਿਹਨਤ ਦਾ ਪੱਲ੍ਹਾ ਨਹੀਂ ਛੱਡਦੇ ਅਤੇ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਸਾਕਾਰ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ…