ਉਗੀ ਕਣਕ ਦੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਬਣ ਰਹੀ ਹੈ ਪ੍ਰੇਰਨਾ ਸ੍ਰੋਤ ਹੈਪੀ ਸੀਡਰ ਨਾਲ 70 ਏਕੜ ਕਣਕ ਦੀ ਕਰ ਚੁੱਕੇ ਨੇ ਬਿਜਾਈ ਬਠਿੰਡਾ, 24 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)) ਜ਼ਿਲ੍ਹੇ ਦੇ ਪਿੰਡ ਪੂਹਲੀ ਦਾ ਸੰਯੁਕਤ ਪਰਿਵਾਰ ਪਰਾਲੀ ਪ੍ਰਬੰਧਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਪਰਿਵਾਰ ਦੇ 3 ਸਕੇ ਭਰਾਵਾਂ ਦਰਸ਼ਨ ਸਿੰਘ, ਗੁਰਤੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਕਰੀਬ 72 ਏਕੜ ਵਿੱਚ ਖੇਤੀ ਕੀਤੀ ਜਾ ਰਹੀ ਹੈ। ਤਿੰਨਾਂ ਭਰਾਵਾਂ ਵੱਲੋਂ ਹੈਪੀ ਸੀਡਰ ਵਰਗੀਆਂ ਆਧੁਨਿਕ ਸੁਧਰੀਆਂ ਮਸ਼ੀਨਾਂ ਨਾਲ ਕੀਤੀ ਗਈ ਕਣਕ ਦੀ ਬਿਜਾਈ ਦੀ ਮੁਢਲੀ ਹਰਿਆਵਲ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਬਣ ਰਹੀ ਹੈ। ਇਸ ਪਰਿਵਾਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੰਯੁਕਤ ਪਰਿਵਾਰ ਵੱਲੋਂ ਖੁਦ ਪੂਰੀ ਮੇਹਨਤ ਨਾਲ 72 ਏਕੜ ਜ਼ਮੀਨ ਚ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕੋਲ ਜੱਦੀ ਜ਼ਮੀਨ ਭਾਵੇਂ 18 ਏਕੜ ਹੈ ਅਤੇ ਬਾਕੀ ਜ਼ਮੀਨ ਠੇਕੇ ਤੇ ਲੈ ਕੇ ਉਹ ਵਾਹੀ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀ ਵਿਚ ਉਸ ਦੇ ਪੂਰੇ ਪਰਿਵਾਰਕ ਮੈਂਬਰਾਂ ਜਿੰਨ੍ਹਾਂ ਚ ਉਨ੍ਹਾਂ ਦੇ ਲੜਕੇ ਅਤੇ ਘਰ ਦੀਆਂ ਔਰਤਾਂ ਦਾ ਵੀ ਪੂਰਾ ਸਹਿਯੋਗ ਰਹਿੰਦਾ ਹੈ। ਇਸ ਅਗਾਂਹ ਵਧੂ ਕਿਸਾਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਆਧੁਨਿਕ ਮਸ਼ੀਨਰੀ ਵੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਇਸ ਸੀਜ਼ਨ ਦੌਰਾਨ ਵੀ ਉਨ੍ਹਾਂ ਵੱਲੋਂ 45-46 ਏਕੜ ਜ਼ਮੀਨ ਜਿਸ ਦੀ ਬਿਜਾਈ ਹੈਪੀ ਸੀਡਰ ਨਾਲ 28 ਅਕਤੂਬਰ ਤੋਂ 5 ਨਵੰਬਰ ਦਰਮਿਆਨ ਕੀਤੀ ਗਈ ਸੀ, ਜੋ ਕਿ ਹੁਣ ਤੱਕ ਪੂਰੀ ਤਰ੍ਹਾਂ ਉਗ ਚੁੱਕੀ ਹੈ, ਜਿਸ ਨੂੰ ਪਹਿਲਾ ਪਾਣੀ ਲਗਾਇਆ ਜਾ ਰਿਹਾ ਹੈ।…