ਰੂਪ ਲਾਲ ਰੂਪ

ਜਿਮੀਂ ਜਾਇਦਾਦ ਸਾਂਝੀ ਦੇਸ਼ ਦੀ ਏ,
ਸ਼ਾਹੂਕਾਰਾਂ ਨੇ ਵੰਡਾਂ ਪਾਈਆਂ ਨੇ।
ਖਾਣਾਂ ਕਿਸੇ ਤੇ ਕਿਸੇ ਜਹਾਜ਼ ਸਾਂਭੇ,
ਰੇਲਾਂ ਹੱਥ ਕਿਸੇ ਦੇ ਆਈਆਂ ਨੇ।
ਸੁੱਕੇ ਟੁੱਕਰ ਨੇ ਹੱਥ ਕਿਰਤੀਆਂ ਦੇ,
ਖਾਂਦੇ ਵਿਹਲੜ ਬੈਠ ਮਲਾਈਆਂ ਨੇ।
‘ਰੂਪ ‘ ਸ਼ਾਇਰਾ ਵੋਟਾਂ ਵਾਲਿਆਂ ਨੂੰ,
ਕੁੰਭਕਰਨੀ ਨੀਂਦਰਾਂ ਆਈਆਂ ਨੇ।
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ)
94652-25722