ਲੁਧਿਆਣਾਃ 25 ਸਤੰਬਰ (ਵਰਲਡ ਪੰਜਾਬੀ ਟਾਈਮਜ਼)
(ਕੈਲੇਫੋਰਨੀਆ)ਅਮਰੀਕਾ ਵੱਸਦੇ ਪੰਜਾਬੀ ਸੂਫ਼ੀ ਗਾਇਕ ਸੁਖਦੇਵ ਸਾਹਿਲ 28 ਸਤੰਬਰ ਨੂੰ ਇਸ਼ਮੀਤ ਇੰਸਟੀਚਿਊਟ ਵਿੱਚ ਸੁਰਾਂ ਦੀ ਛਹਿਬਰ ਲਾਉਣਗੇ। ਇਹ ਜਾਣਕਾਰੀ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਦੇਂਦਿਆਂ ਦੱਸਿਆ ਕਿ ਰਾਜਗੁਰੂ ਨਗਰ ਸਥਿਤ ਇਸ ਇੰਸਟੀਚਿਊਟ ਵਿੱਚ ਸੂਫ਼ੀਆਨਾ ਸ਼ਾਮ 5 ਵਜੇ ਆਰੰਭ ਹੋਵੇਗੀ। ਡਾ. ਚਰਨ ਕਮਲ ਸਿੰਘ ਨੇ ਦੱਸਿਆ ਕਿ
ਪਦਮ ਸ਼੍ਰੀ ਹੰਸ ਰਾਜ ਹੰਸ ਦੇ ਸ਼ਾਗਿਰਦ ਜਨਾਬ ਸੁਖਦੇਵ ਸਾਹਿਲ ਪੰਜਾਬ ਰਹਿੰਦਿਆਂ ਫਗਵਾੜਾ ਵਿਖੇ ਸੂਫ਼ੀ ਤੇ ਸੁਗਮ ਸੰਗੀਤ ਦੇ ਖੇਤਰ ਵਿੱਚ ਵੱਡਾ ਨਾਮ ਸਨ। ਅਮਰੀਕਾ ਵਿੱਚ ਵੀ ਉਹ ਲਗਾਤਾਰ ਇਸ ਮਿਸ਼ਨ ਨੂੰ ਲੈ ਰੇ ਅੱਗੇ ਵਧ ਰਹੇ ਹਨ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਕਰਨਗੇ