ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਸ਼ਹਿਰ ਕੋਟਕਪੂਰੇ ਦੇ ਰਹਿਣ ਵਾਲੇ ਲਾਈਫ ਇੰਸ਼ੋਰੈਂਸ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਸਿੰਗਲਾ ਇੰਸ਼ਰੈਂਸ ਐਂਡ ਇਨਵੈਸਟਮੈਂਟ ਸਰਵਿਸ ਦੇ ਐੱਮ.ਡੀ. ਅਰੁਣ ਸਿੰਗਲਾ ਅਤੇ ਉਹਨਾਂ ਦੀ ਧਰਮਪਤਨੀ ਪ੍ਰੀਤੀ ਸਿੰਗਲਾ ਦਾ ਐੱਲ.ਆਈ.ਸੀ. ਵੱਲੋਂ ਫਰਾਂਸ ਦੇ ਸ਼ਹਿਰ ਪੈਰਿਸ ਦੇ ਹੋਟਲ ਨੋਵੋਟੇਲ ਵਿੱਚ ਹੋਈ ਕਾਨਫਰੰਸ ਵਿੱਚ ਸਨਮਾਨ ਕੀਤਾ ਗਿਆ। ਇਸ ਮੌਕੇ ਫਰੀਦਕੋਟ ਦੇ ਬ੍ਰਾਂਚ ਮੈਨੇਜਰ ਮਨੀਸ਼ ਮੁਖੀਜਾ, ਕੋਟਕਪੂਰਾ ਦੇ ਬ੍ਰਾਂਚ ਮੈਨੇਜਰ ਪ੍ਰਵੀਨ ਪੁੰਨੀਆ, ਮਨੀਸ਼ ਸ਼ਰਮਾ ਅਤੇ ਭੁਪਿੰਦਰ ਸੰਧਿਆਲ ਵਲੋਂ ਅਰੁਣ ਸਿੰਗਲਾ ਨੂੰ ਇਸ ਉਪਲਬਧੀ ਲਈ ਮੁਬਾਰਕਾਂ ਦਿੰਦਿਆਂ ਉਹਨਾਂ ਦੇ ਸ਼ੁੱਭ ਸਫਰ ਦੀ ਕਾਮਨਾ ਕੀਤੀ। ਇਸ ਮੌਕੇ ਬਲਵਿੰਦਰ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ, ਗੁਰਜੀਵਨ ਸਿੰਘ, ਰਾਹੁਲ ਗਰੋਵਰ, ਸੰਦੀਪ ਕੁਮਾਰ, ਸੁਨੀਲ ਕੁਮਾਰ, ਅਮਰਦੀਪ ਕੌਰ, ਸੰਦੀਪ ਕੌਰ, ਸੁਖਜੀਤ ਕੌਰ, ਕਰਮਜੀਤ ਕੌਰ ਸਮੇਤ ਪੂਰੇ ਸਟਾਫ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਭੇਂਟ ਕੀਤੀਆਂ ਗਈਆਂ।