ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਕੋਟਕਪੂਰਾ ਡਾਇਮੰਡ ਡਿਸਟਿ੍ਰਕਟ-111 ਦੇ ਸੰਸਥਾਪਕ ਪ੍ਰਧਾਨ ਚਰਨਦਾਸ ਗਰਗ ਨੇ ਆਪਣਾ ਜਨਮਦਿਨ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਬਿਰਧ ਆਸਰਮ ਵਿਖੇ ਬੂਟੇ ਲਾ ਕੇ ਮਨਾਇਆ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਮਨਵੀਰ ਰੰਗਾ ਨੇ ਦੱਸਿਆ ਕਿ ਅੱਜ ਕਲੱਬ ਦੇ ਸੰਸਥਾਪਕ ਪ੍ਰਧਾਨ ਚਰਨਦਾਸ ਗਰਗ ਨੇ ਆਪਣੇ ਜਨਮਦਿਨ ’ਤੇ ਆਸ਼ਰਮ ’ਚ ਰਹਿ ਰਹੇ ਬਜ਼ੁਰਗ ਮਾਤਾ ਅਤੇ ਭਰਾਵਾਂ ਨੂੰ ਫਲ ਫਰੂਟ ਵੰਡੇ ਗਏ ਅਤੇ ਆਸ਼ਰਮ ’ਚ ਫਲਦਾਰ ਅਤੇ ਛਾਂਦਾਰ ਪੌਦੇ ਲਾਏ ਗਏ। ਇਸ ਸਮੇਂ ਆਸ਼ਰਮ ਦੇ ਸੰਚਾਲਕ ਬਾਬਾ ਗਰੀਬ ਦਾਸ ਜੀ ਅਤੇ ਬਾਲਾ ਜੀ ਲੰਗਰ ਸੇਵਾ ਅਤੇ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਨੇ ਚਰਨਦਾਸ ਗਰਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣਾ ਜਨਮ ਦਿਨ ਜਾਂ ਖੁਸ਼ੀ ਦੇ ਮੌਕੇ ਮਹਿੰਗੇ ਹੋਟਲ ਵਿੱਚ ਮਨਾਉਣ ਦੀ ਬਜਾਏ ਬੂਟੇ ਲਾ ਕੇ ਮਨਾਉਣਾ ਚਾਹੀਦਾ ਹੈ। ਪ੍ਰਧਾਨ ਚਰਨਦਾਸ ਗਰਗ ਨੇ ਮੌਕੇ ’ਤੇ ਮੌਜੂਦ ਸਮੂਹ ਕਲੱਬ ਮੈਂਬਰ ਰਾਕੇਸ਼ ਗਰਗ, ਮੋਹਿਤ ਮਹਿਤਾ, ਕਮਲ ਕਟਾਰੀਆ, ਚੰਦਰ ਗਰਗ, ਪੱਤਰਕਾਰ ਰਾਜੇਸ਼ ਗੁਲਜਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਵੱਲੋ ਰੁੱਖ ਲਾਉਣੇ ਅਤੇ ਮੁਫਤ ਮੈਡੀਕਲ ਕੈਂਪ ਤੋਂ ਇਲਾਵਾ ਸਮਾਜਸੇਵਾ ਲਈ ਹਮੇਸ਼ਾਂ ਤਤਪਰ ਰਹਿੰਦੀ ਹੈ।