ਫਰੀਦਕੋਟ 5 ਜੂਨ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ 296922 ਵੋਟਾ ਲੈ ਕੇ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਕਰਮਜੀਤ ਸਿੰਘ ਅਨਮੋਲ ਨੂੰ 226676 ਵੋਟਾਂ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੇ ਹਨ। ਇਸੇ ਤਰ੍ਹਾਂ ਹੀ ਕਾਂਗਰਸ ਦੇ ਬੀਬੀ ਅਮਰਜੀਤ ਕੌਰ ਸਾਹੋਕੇ 159352 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਹਨ। ਤਿਕੋਣੇ ਮੁਕਾਬਲੇ ਚੋਂ ਭਾਰੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਉਹ ਸਮੂਹ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਨ । ਜਿੰਨਾਂ ਬਹੁਗਿਣਤੀ ਵਿੱਚ ਵੋਟਾਂ ਪਾ ਕੇ ਮੈਨੂੰ ਦਿੱਲੀ ਪਹੁੰਚਾਇਆ ਹੈ। ਇਸ ਦੇ ਨਾਲ ਹੀ ਮੇਂ ਧੰਨਵਾਦੀ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ, ਜ਼ਿਲਾ ਪ੍ਰਧਾਨ ਅਤੇ ਸਿੱਖ ਪੰਥ ਦੀਆਂ ਸਮੂਹ ਜੱਥੇਬੰਦੀਆਂ ਦੀਆਂ ਜਿੰਨਾਂ ਨੇ ਲੋਕ ਸਭਾ ਹਲਕਾ ਪੂਰੇ ਦੀ ਕਮਾਨ ਸੰਭਾਲ ਕੇ ਏਨੀ ਵੱਡੀ ਜਿੱਤ ਦਿਵਾਈ ਹੈ।
ਪ੍ਰੈਸ ਦੇ ਰੂਬਰੂ ਹੁੰਦਿਆ ਉਨ੍ਹਾਂ ਕਿਹਾ ਕਿ ਕੋਈ ਵੀ ਗੁਰਸਿੱਖ ਜਿੱਤ ਦੇ ਜਸ਼ਨ ਨਾ ਮਨਾਵੇ ਕਿਉਕਿ 4 ਜੂਨ ਤੋਂ 6 ਜੂਨ ਤੱਕ ਉਸ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਟੈਂਕਾਂ ਤੋਪਾਂ ਨਾਲ ਫੋਜੀ ਹਮਲਾ ਕਰਕੇ ਅਕਾਲ ਤਖਤ ਨੂੰ ਢਾਹਿਆ ਸੀ। ਇਸ ਕਰਕੇ ਸਿੱਖ ਸੰਗਤ ਇਹਨਾਂ ਦਿਨਾਂ ਨੂੰ ਕਾਲੇ ਦਿਨਾਂ ਦੇ ਤੌਰ ਤੇ ਮਨਾਉਂਦੀ ਹੈ। ਉਹ 6 ਜੂਨ ਨੂੰ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਗੇ ।ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਭਾਈ ਸਹਿਬ ਨੇ ਕਿਹਾ ਕਿ ਦੋਸ਼ੀਆਂ ਦੇ ਚਿਹਰੇ ਨੰਗੇ ਕਰਕੇ ਜ਼ਲਦ ਹੀ ਸਜ਼ਾਵਾਂ ਦਿੱਤੀਆਂ ਜਾਣਗੀਆ। ਨਸ਼ਿਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ੳਹੀ ਇਸ ਦੀ ਵੀ ਰਣਨੀਤੀ ਤਿਆਰ ਕਰ ਰਹੇ ਹਾਂ।
Leave a Comment
Your email address will not be published. Required fields are marked with *