ਰੁੱਖ ਸਾੜ ਕੇ ਛਬੀਲ ਅਸੀਂ ਲਾਉਂਣੀ
ਸੁੱਖ ਰੱਖੀਂ ਸੱਚੇ ਪਾਤਸ਼ਾਹ,
ਆਂਡੇ, ਆਲ੍ਹਣੇ ,ਸਣੇ ਹੀ ਮਾਂ ਸਾੜ ਕੇ,
ਗੁਰੂ ਘਰ ਸੁੱਖ ਤਾਰ ਦਾ,
ਬੱਲੀ ਖੇਤ ਚੋਂ ਚੁੱਗਣ ਨਾ ਕੋਈ ਦੇਣੀ,
ਡੇਰਿਆਂ ਲਈ ਛੱਲਾਂ ਕੱਢਦੇ,
ਅੱਗਾਂ ਲਾ ਕੇ ਧਰਤ ਪਹਿਲਾਂ ਸਾੜੀ,
ਪਾਣੀ ਪਾ- ਪਾ ਠਾਰਦਾ ਫਿਰੇ,
ਬਾਣੀ ਛੱਡ ਕੇ ਬਾਣੇ ਦੇ ਹੋਏ ਧਾਰਨੀ,
ਭੁੱਲ ਗਏ ਕਿਰਤ ਕਰਨੀ,
ਅੱਗ ਲਾਉਣ ‘ਤੇ ਪੋਸਟ ਜੇ ਕੋਈ ਪਾਊ,
ਮੈਂ ਗਾਲ਼ ਕੱਢੂੰ ਮਾਂ ਭੈਣ ਦੀ,
ਸਾਡੇ ਕੋਲੋਂ ਤਾਂ ਡਰਨ ਸਰਕਾਰਾਂ,
ਪ੍ਰਿੰਸ ਟੈਗ ਲਾਇਆ ਅੰਨ ਦਾਤੇ ਦਾ

ਰਣਬੀਰ ਸਿੰਘ ਪ੍ਰਿੰਸ
#37/1 ਬਲਾਕ ਡੀ-1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613
ਬਹੁਤ ਬਹੁਤ ਧੰਨਵਾਦ ਜੀਓ ਬਹੁਤ ਵਧੀਆ ਉਪਰਾਲਾ ਹੈ