ਸੰਗਤਾਂ ਵੱਲੋਂ ਬਾਬਾ ਜੱਸਾ ਜੀ ‘ਤੇ ਫੁੱਲਕਾਰੀ ਤਾਣ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਨਿੱਘਾ ਸਵਾਗਤ
ਕੋਟਕਪੂਰਾ, 17 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਏ ਦਿਨ ਭਾਰਤ ਦੇਸ਼ ਅੰਦਰ ਢੋਂਗੀ ਬਾਬੇ ਖੁੰਬਾਂ ਵਾਂਗ ਪ੍ਰਗਟ ਹੋ ਰਹੇ ਪਰ ਕਈ ਅਜਿਹੇ ਹੀ ਹਨ, ਜੋ ਤਪਸਿਆ ਕਰਕੇ ਬਾਬੇ ਬਣਦੇ ਹਨ, ਅਜਿਹੇ ਮਿਸਾਲ ਜਗਰਾਓਂ ਦੇ ਨੇੜੇ ਪੈਂਦੇ ਪਿੰਡ ਸੋਹੀਆਂ ਦੇ ਨੋਜਵਾਨ ਬਾਬਾ ਜੱਸਾ ਜੀ ਸੋਹੀਆਂ ਅੱਤ ਦੀ ਗਰਮੀ ਵਿਚ ਤਪਸਿਆ ‘ਤੇ 21 ਦਿਨ ਬੈਠ ਕੋਈ ਰੋਟੀ ਵੀ ਨਹੀਂ ਖਾਂਦੇ, ਬਾਬਾ ਜੀ ਨੇ ਦੱਸਿਆ ਕਿ ਉਹਨਾਂ ਨੂੰ 8ਵੀ ਕਲਾਸ ਤੋਂ ਹੀ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ ਸੀ! ਉਹਨਾਂ ਆਪਣੇ ਗੁਰੂਆਂ ਤੋਂ ਕਾਲੇ ਇਲਮ ਦੀ ਤਾਲੀਮ ਹਾਸਲ ਕੀਤੀ! ਉਹਨਾਂ ਦੱਸਿਆ ਕਿ 2018 ਵਿਚ ਇਕ ਆਪਣੇ ਦੋਸਤ ਨੂੰ ਸ਼ਨੀਵਾਰ ਬੱਚਾ ਹੋਣ ਦੀ ਗੱਲ ਕਹੀ ਸੀ, ਜੋ ਇਕ ਸਾਲ ਬਾਅਦ ਉਹ ਗੱਲ ਸੱਚੀ ਹੋਈ! ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀਆਂ ਗਈਆਂ ਹਨ! ਉਨ੍ਹਾਂ ਕਿਹਾ ਕਿ ਅਸੀਂ ਬਾਕੀ ਚੇਲੇ-ਸਾਧਾਂ ਵਾਗੂੰ ਕੋਈ ਜਟਾਂ ਨਹੀਂ ਰੱਖਦੇ, ਇਕ ਆਮ ਵਿਅਕਤੀ ਵਾਂਗ ਹੀ ਰਹਿੰਦੇ ਹਾ! ਉਹਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂਆਂ/ਪੀਰਾਂ ਦੇ ਲੜ ਲੱਗ ਜਾਣਾ ਚਾਹੀਦਾ ਹੈ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਇਹਨਾਂ ਵਿੱਚ ਹੀ ਰੱਬ ਮਿਲਦਾ ਹੈ!