ਫ਼ਰੀਦਕੋਟ 6 ਜੂਨ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਬੀਤੇ ਕੱਲ੍ਹ ਬਾਬਾ ਸ਼ੇਖ ਫਰੀਦ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਫਰੀਦਕੋਟ ਹਲਕੇ ਦੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੀ ਆਪਣੀ ਜਿੱਤ ਤੋਂ ਮਗਰੋਂ ਬਾਬਾ ਫ਼ਰੀਦ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਨਤਮਸਤਕ ਹੋਏ। ਮੱਥਾ ਟੇਕਦੇ ਹੋਏ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਫਰੀਦਕੋਟ ਹਲਕੇ ਦੇ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਉਹਨਾਂ ਉੱਪਰ ਭਰੋਸਾ ਕਰਦੇ ਹੋਏ ਆਪਣਾ ਉਹਨਾਂ ਨੂੰ ਕੀਮਤੀ ਵੋਟ ਪਾ ਕੇ ਇਸ ਜਿੱਤ ਦੇ ਹੱਕਦਾਰ ਬਣਾਇਆ। ਉਨ੍ਹਾਂ ਦੀ ਇਸ ਆਮਦ ਸਮੇਂ ਸ. ਨਿਸ਼ਾਨ ਸਿੰਘ ਮੈਨੇਜਰ ,ਸ. ਜਗਤਾਰ ਸਿੰਘ ਪਾਠੀ, ਸ. ਸੁਖਦੀਪ ਸਿੰਘ, ਸ. ਇਕਬਾਲ ਸਿੰਘ ਤੇ ਗੁਰਦੁਆਰੇ ਦੀ ਮੈਨੇਜਮੈਂਟ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ, ਤਰੱਕੀ ਅਤੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ।
Leave a Comment
Your email address will not be published. Required fields are marked with *