ਕਿੱਕੀ ਢਿੱਲੋਂ ਦੀ ਅਗਵਾਈ ’ਚ ਅਨੇਕਾਂ ਪਰਿਵਾਰ ਕਾਂਗਰਸ ’ਚ ਸ਼ਾਮਲ
ਫਰੀਦਕੋਟ , 16 ਮਈ (ਵਰਲਡ ਪੰਜਾਬੀ ਟਾਈਮਜ਼)
ਜਿਲਾ ਫਰੀਦਕੋਟ ਦੇ ਪਿੰਡ ਸਾਦਿਕ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦ ਅਨੇਕਾਂ ਪਰਿਵਾਰਾਂ ਨੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਅਗਵਾਈ ਕਬੂਲਦੇ ਹੋਏ ਕਾਂਗਰਸ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸ਼ਿਵਰਾਜ ਸਿੰਘ ਢਿੱਲੋਂ ਸਰਪੰਚ ਸਾਦਿਕ ਅਤੇ ਨੰਬਰਦਾਰ ਗੁਰਪ੍ਰਸ਼ਾਦ ਦੇ ਯਤਨਾਂ ਸਦਕਾ ਸੁਖਦੇਵ ਸਿੰਘ ਦੇ ਘਰ ਰੱਖੇ ਗਏ ਸਮਾਗਮ ’ਚ ਕਿੱਕੀ ਢਿੱਲੋਂ ਪੁੱਜੇ ਤੇ ਸੁਖਦੇਵ ਸਿੰਘ, ਨੱਥਾ ਸਿੰਘ, ਨਿੱਕਾ ਸਿੰਘ, ਰਾਜੂ ਸਿੰਘ, ਕਾਕਾ ਸਿੰਘ ਸੰਧੂ, ਜੀਤ ਸਿੰਘ, ਨਛੱਤਰ ਸਿੰਘ, ਸੋਹਣ ਸਿੰਘ, ਸੁੱਖਾ ਸਿੰਘ, ਧੰਨਾ ਸਿੰਘ, ਪਰਵਿੰਦਰ ਸਿੰਘ, ਹੈਪੀ, ਸੁਰਿੰਦਰ ਸਮੇਤ ਕਈ ਪਰਿਵਾਰਾਂ ਨੁੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਉਹ ਇਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣਗੇ। ਕਿੱਕੀ ਢਿੱਲੋਂ ਨੇ ਪਿੰਡ ਵਾਸੀਆਂ ਅਤੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਜਿਤਾ ਕੇ ਲੋਕ ਸਭਾ ’ਚ ਭੇਜਣ ਤਾਂ ਜੋ ਪੰਜਾਬ ਦੀ ਅਵਾਜ਼ ਬੁਲੰਦ ਕੀਤੀ ਜਾ ਸਕੇ ਤੇ ਪੰਜਾਬ ਦੇ ਬਣਦੇ ਹੱਕ ਲਏ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਚੰਦ ਪੱਪੀ, ਸ਼ਾਮ ਸੁੰਦਰ, ਅਵਤਾਰ ਸਿੰਘ, ਅੰਮਿ੍ਰਤਪਾਲ ਸਿੰਘ ਆਦਿ ਵੀ ਹਾਜਰ ਸਨ।