ਥਾਣਾਮੁਖੀ ਨੂੰ ਫੋਨ ਸੁਣਨ ਦੀ ਨਹੀਂ ਵਿਹਲ
ਸੰਗਤ ਮੰਡੀ,13 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸੰਗਤ ਮੰਡੀ ਏਰੀਆ ਵਿੱਚ ਕੰਮ ਕਰਨ ਵਾਲੇ ਚੋਰਾਂ, ਲੁਟੇਰਿਆਂ ਦੀਆਂ ਅੱਜਕੱਲ ਮੌਜਾਂ ਹੀ ਮੌਜਾਂ ਨੇ ਕਿਉਂਕਿ ਇਹਨਾਂ ਨੂੰ ਕੰਟਰੋਲ ਕਰਨ ਵਾਲ਼ਾ ਪੁਲਿਸ ਮਹਿਕਮਾ ਅੱਜਕੱਲ ਸੁਸਤ ਚਲ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੋਂ ਦੇ ਚੋਰ ਲੁਟੇਰੇ ਆਮ ਲੋਕਾਂ ਦੇ ਘਰਾਂ ਨੂੰ ਤਾਂ ਨਿਸ਼ਾਨਾ ਬਣਾਉਂਦੇ ਹੀ ਬਣਾਉਂਦੇ ਹਨ ਸਗੋਂ ਸਰਕਾਰ ਦੀ ਸਰਪਰਸਤੀ ਵਾਲੀਆਂ ਬਿਲਡਿੰਗਾਂ ਵੀ ਹੁਣ ਸੁਰੱਖਿਤ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਜਿਲਾ ਬਠਿੰਡਾ ਦੇ ਪਿੰਡ ਚੱਕ ਆਤਰ ਸਿੰਘ ਵਾਲਾ ਵਿਖੇ ਹੋਈ ਇੱਕ ਚੋਰੀ ਦੀ ਵਾਰਦਾਤ ਤੋਂ ਸਾਹਮਣੇ ਆਈ ਹੈ।ਸੰ ਗਤ ਮੰਡੀ ਅਧੀਨ ਬਠਿੰਡਾ ਬਾਦਲ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਆਮ ਆਦਮੀ ਮਹੱਲਾ ਕਲੀਨਿਕ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਫਾਰਮੇਸੀ ਅਫ਼ਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਦ ਉਹ ਅੱਜ ਸਵੇਰੇ ਆਪਣੀ ਡਿਊਟੀ ਤੇ ਜਦ ਮਹੁੱਲਾ ਕਲੀਨਿਕ ਤੇ ਆਏ ਤਾਂ ਜਦ ਆ ਕੇ ਦੇਖਿਆ ਤਾਂ ਮਹੁੱਲਾ ਕਲੀਨਿਕ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਜਦ ਅੰਦਰ ਜਾ ਕੇ ਦੇਖਿਆ ਤਾਂ ਅਨਵਰਟਰ ਅਤੇ ਉਸਦਾ ਬੈਟਰਾ ਅਤੇ ਏਸੀ ਗਾਇਬ ਸਨ ਅਤੇ ਡਿਸਪੈਂਸਰੀ ਵਿਚ ਪਈਆਂ ਦਵਾਈਆਂ ਵੀ ਚੋਰਾਂ ਵੱਲੋਂ ਖਿਲਾਰੀਆਂ ਪਈਆਂ ਸਨ।। ਉਹਨਾਂ ਦੱਸਿਆ ਕਿ ਇਸ ਬਾਰੇ ਸਾਡੇ ਵੱਲੋਂ ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਬਾਰੇ ਜਦੋਂ ਥਾਣਾ ਨੰਦਗੜ੍ਹ ਦੇ ਮੁੱਖੀ ਸਬ ਇੰਸਪੈਕਟਰ ਪਰਮਿੰਦਰ ਕੌਰ ਨਾਲ ਸਰਕਾਰੀ ਫੋਨ ‘ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਆਪਣਾ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆl
Leave a Comment
Your email address will not be published. Required fields are marked with *