ਅੰਮ੍ਰਿਤਸਰ 14 ਮਈ (ਵਰਲਡ ਪੰਜਾਬੀ ਟਾਈਮਜ਼)
ਆਰਟ ਗਲੈਕਸੀ ਮੰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ,ਅੰਮ੍ਰਿਤਸਰ ਵਿਖੇ ਵਾਤਾਵਰਨ ਸੰਭਾਲ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਸਕੂਲ ਡਾਇਰੈਕਟਰ ਸ੍ਰ.ਕਰਨਬੀਰ ਸਿੰਘ, ਮਹਾਂਬੀਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਦਵਿੰਦਰ ਕੌਰ ਜੀ ਦੀ ਅਗਵਾਈ ਹੇਠ ਆਰਟ ਗਲੈਕਸੀ ਪ੍ਰੈਜ਼ੀਡੈਂਟ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਮਨਪ੍ਰੀਤ ਕੌਰ ਅਦਬ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ।
“ਆਰਟ ਗਲੈਕਸੀ” ਅੰਮ੍ਰਿਤਸਰ ਦਾ ਪਹਿਲਾ ਅਜਿਹਾ ਪਲੇਟਫਾਰਮ ਹੈ ਜੋ ਲੇਖਕ, ਪੇਂਟਰ, ਕੈਲੀਗਰਾਫਰ, ਸੰਗੀਤਕਾਰ ਆਦਿ ਹਰ ਤਰ੍ਹਾਂ ਦੇ ਆਰਟਿਸਟ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੇ ਜੀਵਨ ਵਿੱਚ ਵਿਕਾਸ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਅਜਿਹੇ ਹੀ ਇੱਕ ਉਦੇਸ਼ ਨੂੰ ਮੁੱਖ ਰੱਖ ਕੇ ਆਰਟ ਗਲੈਕਸੀ ਵੱਲੋਂ ਸਾਰੇ ਕਲਾਕਾਰ ਵਿਦਿਆਰਥੀਆਂ ਨੂੰ ਮੌਕਾ ਦੇਣ ਲਈ ਇਹ ਮੁਕਾਬਲੇ ਕਰਵਾਏ ਗਏ।
*ਆਰਟ ਗਲੈਕਸੀ ਦੀ ਪ੍ਰਬੰਧਕ ਜੋ ਕਿ ਅੰਮ੍ਰਿਤਸਰ ਦੀ ਉੱਘੀ ਲੇਖਕਾ ਜਸਵਿੰਦਰ ਕੌਰ ਹੈ, ਵੱਲੋਂ ਆਪਣੀ ਪ੍ਰਬੰਧਕੀ ਟੀਮ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ।
ਰਵਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਹਨਾਂ ਸਾਰੇ ਹੀ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਤੀਸਰੀ ਤੋਂ ਦਸਵੀਂ ਜਮਾਤ ਤੱਕ ਦੇ ਪੇਂਟਿੰਗ ਕਲਾ ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀਆਂ ਨੇ ਆਪਣੇ ਪੋਸਟਰਾਂ ਰਾਹੀਂ ਵਾਤਾਵਰਨ ਦੀ ਸੰਭਾਲ ਕਰਨ ਦਾ ਸਮੁੱਚੇ ਸਮਾਜ ਨੂੰ ਸੰਦੇਸ਼ ਦਿੱਤਾ।
ਆਰਟ ਗਲੈਕਸੀ ਮੰਚ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਾਰੇ ਹੀ ਭਾਗੀਦਾਰਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਡਾਇਰੈਕਟਰ ਸ੍ਰ ਕਰਨਬੀਰ ਸਿੰਘ ਅਤੇ ਮਹਾਂਬੀਰ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਅਤੇ
ਕੁਆਡੀਨੇਟਰ ਰੂਪਲ ਸ਼ਰਮਾ, ਨਵਰੀਤ ਕੌਰ ਅਤੇ ਅਧਿਆਪਕਾ ਸੁਧਾ ਸ਼ਰਮਾ, ਸਹਿਯੋਗੀ ਅਧਿਆਪਕਾਂ ਨੂੰ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਪ੍ਰਬੰਧਕ ਜਸਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ ਸਾਰੀ ਪ੍ਰਬੰਧਕੀ ਟੀਮ ਨੇ ਆਰਟ ਗਲੈਕਸੀ ਦਾ ਪੂਰਾ ਸਹਿਯੋਗ ਦਿੱਤਾ। ਸਾਡਾ ਉਦੇਸ਼ ਹੈ ਕਿ ਹਰ ਕਲਾਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਮਿਲੇ। ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਸਕੂਲ ਪ੍ਰਬੰਧਕਾਂ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਜ਼ਰੂਰ ਉਲੀਕੇ ਜਾਣ ਜੋ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ।
Leave a Comment
Your email address will not be published. Required fields are marked with *