ਮਿਲਾਨ, 19 ਅਪ੍ਰੈਲ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਦੇ ਸ਼ਹਿਰ ਕਸਤੇਲ ਸਨਜਵਾਨੀ(ਪਿਚੈਂਸਾ) ਦੇ ਤਾਜ ਮਹਿਲ ਰੈਸਟੋਰੈਂਟ ਵਿਚ ਸਮੂਹ ਪੰਜਾਬਣਾਂ ਵਲੋਂ ਰਲ ਮਿਲ ਕੇ ਔਰਤ ਦਿਵਸ ਮਨਾਇਆ ਗਿਆ। ਇਸ ਦਿਵਸ ਤੇ ਪੰਜਾਬਣਾਂ ਵਲੋਂ ਰਲ ਮਿਲ ਕੇ ਅਮੀਰ ਪੰਜਾਬੀ ਵਿਰਸੇ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆ। ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਇਸ ਸਮਾਰੋਹ ਤੇ ਪਿਚੈਂਸਾ ਦੇ ਸਿਹਤ ਵਿਭਾਗ ਵਿੱਚ ਜਿੰਮੇਵਾਰੀ ਨਿਭਾ ਰਹੀ ਜਿਲਾ ਹੁਸ਼ਿਆਰਪੁਰ ਨਾਲ ਸਬੰਧਿਤ ਪੰਜਾਬਣ ਪਰਮਿੰਦਰ ਕੌਰ ਦਾ ਸਮਾਜ ਸੇਵੀ ਖੇਤਰ ਵਿੱਚ ਸੇਵਾ ਨਿਭਾਉਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭ ਦੇ ਖਾਣ ਪੀਣ ਲਈ ਤਾਜ ਮਹਿਲ ਇੰਡੀਅਨ ਰੈਸਟੋਰੈਂਟ ਵਲੋਂ ਕੀਤਾ ਗਿਆ। ਇਸ ਸਮਾਗਮ ਨੂੰ ਕਰਵਾਉਣ ਵਿੱਚ ਨੀਲਮ ਕੁਮਾਰੀ,ਬਲਵੀਰ ਕੌਰ, ਅਮਨਦੀਪ ਕੌਰ,ਸਰਬਜੀਤ ਕੌਰ,ਜਸਪਾਲ ਕੌਰ,ਅਮਰਪ੍ਰੀਤ ਕੌਰ,ਤਰਨਜੀਤ ਕੌਰ,ਸ਼ੈਫਾਲੀ, ਮਨਿੰਦਰ ਕੌਰ ਅਤੇ ਸੋਨੀਆ ਠਾਕੁਰ ਨੇ ਵਿਸ਼ੇਸ਼ ਭੂਮਿਕਾ ਨਿਭਾਈ।