ਅਹਿਮਦਗੜ੍ਹ 19 ਅਪ੍ਰੈਲ ( ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਲਈ ਵ੍ਰਿੰਦਾਵਨ ਲਿਜਾਈ ਜਾ ਰਹੀ 6ਵੀਂ ਬੱਸ ਯਾਤਰਾ ਨੂੰ ਅਹਿਮਦਗੜ੍ਹ ਦੇ ਉੱਘੇ ਉਦਯੋਗਪਤੀ ਰਾਜੀਵ ਗਰਗ ਰਾਜਾ ਭਾਈ ਇੰਟਰਪ੍ਰਾਈਜ਼ ਖਾਟੂ ਸ਼ਾਮ ਸੇਵਾ ਮੰਡਲ ਅਤੇ ਜਖਮੀ ਪਸ਼ੂ ਪੰਛੀਆਂ ਦਾ ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਰੋਬਿਨ ਗੁਪਤਾ ਅਨਿਲ ਮਿੱਤਲ ਸੱਤਿਅਮ ਨਾਗਰ ਪੁਰਸ਼ੋਤਮ ਗੋਇਲ ਸੌਰਵ ਜੈਨ ਭੀਮ ਸੈਨ ਜਿੰਦਲ ਬਬਲੀ ਜਿੰਦਲ ਲੈਕਚਰਾਰ ਲਲਿਤ ਗੁਪਤਾ ਆਦਿ ਨੇ ਹਰੀ ਝੰਡੀ ਦੇ ਕੇ ਸਥਾਨਕ ਦਾਣਾ ਮੰਡੀ ਤੋਂ ਰਵਾਨਾ ਕੀਤਾ। ਸ਼੍ਰੀ ਰਾਧਾ ਰਾਣੀ ਸੰਝੀ ਰਸੋਈ ਪ੍ਰਭਾਤਫੇਰੀ ਮੰਡਲ ਦੇ ਮੁੱਖ ਪ੍ਰਬੰਧਕ ਸਾਰਥਕ ਜੋਸ਼ੀ, ਰਮਨ ਸੂਦ ਅਤੇ ਤੇਜ ਕਾਂਸਲ ਦੀ ਅਗਵਾਈ ਹੇਠ ਦੋ ਬੱਸਾਂ ਵਿੱਚ 100 ਦੇ ਕਰੀਬ ਸ਼ਰਧਾਲੂਆਂ ਨੂੰ ਵ੍ਰਿੰਦਾਵਨ ਲਿਜਾਇਆ ਗਿਆ ਜਿਨ੍ਹਾਂ ਨੂੰ ਵ੍ਰਿੰਦਾਵਨ ਧਾਮ ਵਿੱਚ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਵਾਏ ਜਾਣਗੇ। ਇੰਨਾ ਹੀ ਨਹੀਂ ਵਰਿੰਦਾਵਨ ਦੇ ਪ੍ਰੇਮ ਮੰਦਿਰ ਇਸਕੋਨ ਮੰਦਿਰ ਤੋਂ ਇਲਾਵਾ ਰਮਨ ਰੇਤੀ, ਗੋਕੁਲ, ਗੋਵਰਧਨ, ਮਥੁਰਾ ਅਤੇ ਬਰਸਾਨਾ ਵਰਗੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਕੇ ਸ਼ਰਧਾਲੂ ਆਪਣਾ ਜੀਵਨ ਸਫ਼ਲ ਕਰਨਗੇ। ਸਾਰਥਕ ਜੋਸ਼ੀ ਨੇ ਕਿਹਾ ਕਿ ਸਾਡਾ ਉਦੇਸ਼ ਅਹਿਮਦਗੜ੍ਹ ਦੇ ਹਰ ਸ਼ਰਧਾਲੂ ਨੂੰ ਵ੍ਰਿੰਦਾਵਨ ਧਾਮ ਦੇ ਦਰਸ਼ਨ ਕਰਵਾਉਣਾ ਹੈ। ਲੈਕਚਰਾਰ ਲਲਿਤ ਗੁਪਤਾ ਬਬਲੀ ਜਿੰਦਲ ਅਤੇ ਮੀਨਾਕਸ਼ੀ ਗੁਪਤਾ ਨੇ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਲੋਕਾਂ ਨੂੰ 10 ਰੁਪਏ ਵਿੱਚ ਭਰ ਪੇਟ ਖਾਣਾ ਮੁਹਈਆ ਕਰਵਾਉਣ ਦੇ ਨਾਲ ਨਾਲ ਸ਼ਹਿਰ ਵਿੱਚ ਹਰ ਧਾਰਮਿਕ ਸਮਾਗਮ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿੰਦੀ ਹੈ। ਇਸ ਮੌਕੇ ਮੁਕੇਸ਼ ਕੁਮਾਰ ਮੌਰਵਾਲ ਸਰਿਤਾ ਸੋਫਤ, ਨੈਨਸੀ ਜਿੰਦਲ, ਵੰਦਨਾ ਗਰਗ, ਰੀਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਰੀਟਾ ਰਾਣੀ, ਦੇਸ ਰਾਜ ਸ਼ਰਮਾ, ਰਮੇਸ਼ ਚੰਦ ਘਈ, ਰਾਮ ਦਿਆਲ, ਲਵੀਸ਼ ਕੁਮਾਰ, ਰਾਹੁਲ ਗਰਗ, ਨੋਟਰੀ ਪੁਰਸ਼ੋਤਮ ਗੋਇਲ ਸ਼ੁਭਮ ਕੁਮਾਰ, ਮਨੋਜ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ, ਸੇਠੀ ਇਲੈਕਟ੍ਰੀਕਲ, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸੰਸਥਾ ਦੀਆਂ ਮਹਿਲਾ ਮੈਂਬਰਾਂ ਅਤੇ ਮੁਕੇਸ਼ ਕੁਮਾਰ ਵੱਲੋਂ ਭਜਨ ਕੀਰਤਨ ਕੀਤਾ ਗਿਆ ਅਤੇ ਬੱਸਾਂ ਦੀ ਰਵਾਣਗੀ ਕਰਨ ਆਈਆਂ ਹਾਜ਼ਰ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ।
Leave a Comment
Your email address will not be published. Required fields are marked with *