ਭਟਕ ਰਹੇ ਦਰ-ਦਰ ਤੇ ਲੋਕੀਂ, ਇਨਸਾਫ਼ ਨਹੀਂ ਹੈ ਮਿਲਿਆ।
ਪਤਝੜ ਪੱਸਰੀ ਜ਼ਿੰਦਗੀ ਵਿੱਚ, ਤੇ ਕੋਈ ਫੁੱਲ ਨਾ ਖਿਲਿਆ।
ਉੱਚੀ ਡਿਗਰੀ ਲੈ ਕੇ ਕਈਆਂ, ਖਾਧੇ ਥਾਂ-ਥਾਂ ਧੱਕੇ।
ਕੱਚੀ ਨੌਕਰੀ ਉਮਰ ਲੰਘਾਈ, ਹੋਏ ਨਾ ਐਪਰ ਪੱਕੇ।
ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ, ਫੈਲੀ ਹੈ ਹਰ ਪਾਸੇ।
ਨੇਤਾਵਾਂ ਦੇ ਝੂਠੇ ਵਾਅਦੇ, ਫੋਕੇ ਹੋਣ ਦਿਲਾਸੇ।
ਨਿਆਂ ਕਾਨੂੰਨ ਦਾ ਲੰਮਾ ਪੈਂਡਾ, ਰੱਖਣਾ ਪੈਂਦਾ ਜੇਰਾ।
ਲੋਅ ਨਾ ਦਿੱਸੇ ਚਾਨਣ ਵਾਲੀ, ਚਾਰੇ ਪਾਸੇ ਨੇਰਾ।
ਬੱਸ ਰੱਬ ਦਾ ਇਨਸਾਫ਼ ਸੱਚਾ ਹੈ, ਭਾਵੇਂ ਹੋ ‘ਜੇ ਦੇਰੀ।
ਰੱਤੀ ਫ਼ਰਕ ਨਾ ਪਾਵੇ ਕਿਧਰੇ, ਨਾ ਕੋਈ ਹੇਰਾ-ਫੇਰੀ।
ਰੱਬ ਦੀ ਦਰਗਾਹ ਸੱਚ-ਕਚਹਿਰੀ, ਝੂਠਾ ਟਿਕੇ ਨਾ ਕੋਈ।
ਸੱਚੇ ਨੂੰ ਹੀ ਮਿਲੇ ਆਸਰਾ, ਦਰਗਾਹ ਮਿਲਦੀ ਢੋਈ।
***

~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.
navsangeetsingh6957@gmail.com