ਪਰਲਜ਼ ਕੰਪਨੀ ਦੀ ਸੰਪਤੀ ਨੂੰ ਵੇਚ ਨਿਵੇਸ਼ਕਾਂ ਦੇ ਰੁਪਏ ਵਾਪਿਸ ਕਰਵਾਉਣ ਲਈ ਜੀਤ ਮਹਿੰਦਰ ਸਿੱਧੂ ਜ਼ਰੀਏ ਸਰਕਾਰ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ
ਸੰਗਤ ਮੰਡੀ 26ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਸੀਨੀਅਰ ਆਗੂ ਮਾਲਵਾ ਜੋਨ ਦੇ ਪ੍ਰਧਾਨ ਜੱਗਾ ਸਿੰਘ ਸਿੱਧੂ ਤੰਗਰਾਲੀ, ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਬੰਗੀ,ਮੇਜਰ ਸਿੰਘ ਕੋਟਸਮੀਰ, ਰਾਜਵਿੰਦਰ ਸਿੰਘ ਬੰਗੀ, ਸੁਖਵਿੰਦਰ ਸਿੰਘ ਸਰਾਂ ਬਠਿੰਡਾ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਮਿਲੇ ਅਤੇ ਪਰਲਜ ਕੰਪਨੀ ਵਿੱਚ ਨਿਵੇਸ਼ਕਾਂ ਦਾ ਡੁੱਬਿਆ ਹੋਇਆ ਪੈਸਾ ਵਾਪਸ ਕਰਵਾਉਣ ਬਾਰੇ ਗੱਲਬਾਤ ਕੀਤੀ । ਉਹਨਾਂ ਨੂੰ ਪਰਲਜ ਕੰਪਨੀ ਦੇ ਨਿਵੇਸ਼ਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਦੇ ਬੰਦ ਹੋਣ ਸਮੇਂ ਕੰਪਨੀ ਦੀ 49100 ਕਰੋੜ ਰੁਪਏ ਦੇਣਦਾਰੀ ਸੀ ਅਤੇ ਪੰਜ ਕਰੋੜ 85 ਲੱਖ ਦੇ ਕਰੀਬ ਨਿਵੇਸ਼ਕ ਸਨ, ਜਦ ਕਿ ਉਸ ਸਮੇਂ ਕੰਪਨੀ ਦੀ ਭਾਰਤ ਅਤੇ ਵਿਦੇਸ਼ਾਂ ਵਿੱਚ ਕੋਈ 1,85,000 ਕਰੋੜ ਰੁਪਏ ਦੀ ਜਾਇਦਾਦ ਸੀ।ਜਿਸ ਵਿੱਚੋਂ 10 ਹਜਾਰ ਕਰੋੜ ਰੁਪਏ ਕੇਵਲ ਪੰਜਾਬ ਦੇ ਨਿਵੇਸ਼ਕਾਂ ਦੇ ਸਨ ਅਤੇ ਕੰਪਨੀ ਦੀ 25-30 ਹਜਾਰ ਕਰੋੜ ਰੁਪਏ ਦੀ ਜਾਇਦਾਦ ਵੀ ਪੰਜਾਬ ਵਿੱਚ ਸੀ
ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਜੋ 25 ਲੱਖ ਦੇ ਕਰੀਬ ਪਰਲਜ ਕੰਪਨੀ ਦੇ ਨਿਵੇਸ਼ਿਕ ਹਨ ਉਹਨਾਂ ਦੇ 70-75 ਲੱਖ ਦੇ ਕਰੀਬ ਵੋਟਰ ਹਨ ਜਿਹੜੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਫੈਸਲਾਕੁੰਨ ਸਹਾਈ ਹੋ ਸਕਦੇ ਹਨ। ਇਨਸਾਫ ਦੀ ਆਵਾਜ਼ ਜਥੇਬੰਦੀ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਤੋਂ ਮੰਗ ਕੀਤੀ ਗਈ ਕਿ ਉਹ ਲੋਕ ਸਭਾ ਵਿੱਚ ਪਹੁੰਚ ਕੇ ਪਰਲਜ ਕੰਪਨੀ ਦੇ ਨਿਵੇਸ਼ਾਂ ਦੇ ਪੈਸਿਆਂ ਦੀ ਵਾਪਸੀ ਲਈ ਠੋਸ ਕਦਮ ਚੁੱਕਣ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ।
Leave a Comment
Your email address will not be published. Required fields are marked with *