1947 ਵਿੱਚ ਜੱਦੀ ਮੁਰਬਿਆਂ ਦੀ ਜਾਇਦਾਦਾਂ ਸਾਥੋਂ ਲੁੱਟ ਕੇ
ਖਾਲਸਾ ਰਾਜ ਦੀਆਂ ਦੌਲਤਾਂ ਸ਼ੋਹਰਤਾਂ ਨੂੰ ਸਾਥੋਂ ਖੋਹ ਕੇ
ਦੇਸ਼ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ
ਸਾਡੇ ਦੇਸ਼ ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ
ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਕੇ
ਗੁਰੂਧਾਮਾਂ ਉੱਤੇ ਗੈਰ ਸਿੱਖਾਂ ਦਾ ਕਬਜਾ ਜਮਾ ਕੇ
1984 ਵਿੱਚ ਬਲਿਉ ਸਟਾਰ ਉਪਰੇਸ਼ਨ ਕਰਵਾ ਕੇ
ਘਲੂਘਾਰੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਵਾ ਕੇ
ਧੀਆਂ ਦੀ ਸ਼ਰੇਆਮ ਬੇਪੱਤੀਆਂ ਕਰਵਾ ਕੇ
ਮਾਵਾਂ ਦੇ ਪੁੱਤ ਖਾੜਕੂ ਕਹਿ ਕਤਲ ਕਰਵਾ ਕੇ
ਡਿਗਰੀਆਂ ਲੈ ਕੇ ਵੀ ਬੇਰੋਜ਼ਗਾਰੀ ਦੇ ਧੱਕੇ ਖਵਾ ਕੇ
ਸਰਕਾਰੀ ਨੌਕਰੀਆਂ ਲਈ ਧਰਨੇ ਲਗਵਾ ਕੇ
ਨਸ਼ਿਆਂ ਨਾਲ ਘਰਾਂ ਦੇ ਘਰ ਉਜਾੜ ਕੇ
ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਕੈਦ ਕਰਵਾ ਕੇ
ਸਿੱਖ ਕੌਮ ਨੂੰ ਗੁਲਾਮ ਬਣਾ ਕੇ
ਸਿੱਖ ਕੌਮ ਦੀ ਨਸਲਕੁਸ਼ੀ ਕਰਵਾ ਕੇ
ਕਹਿੰਦੇ ਨੇ 15 ਅਗਸਤ ਨੂੰ ਅਜ਼ਾਦੀ ਮਣਾਉ
ਦੱਸੋ ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ?
ਅਜ਼ਾਦੀ ਤਾਂ ਉਨਾਂ ਨੂੰ ਮਿਲੀ
ਜਿੰਨ੍ਹਾਂ ਨੇ ਖੇਡੇ ਕਤਲੋਗਾਰਦ ਦੇ ਖੇਡ
ਜਿਹੜੇ ਸੱਤਾ ‘ਤੇ ਕਾਬਜ ਹੋ ਗਏ
ਅਜ਼ਾਦੀ ਦੀ ਖੁਸ਼ੀ ਉਹ ਮਨਾਉਣ
ਸਾਥੋਂ ਮਜ਼ਲੂਮਾਂ ਦੀਆਂ ਲਾਸ਼ਾਂ ਤੇ ਖੜ
ਜਸ਼ਨ ਨਹੀਂ ਮਣਾ ਹੁੰਦੇ
ਕੀਰਣੇ ‘ਤੇ ਵੈਣਾ ਦੀਆਂ ਚੀਖਾਂ ਸੁਣ
ਮਾਨ ਨਾਲ ਸਿਰ ਚੁੱਕ ਨਹੀਂ ਹੁੰਦੇ
ਜਦੋਂ ਆਪਣਾ ਖਾਲਸਾ ਰਾਜ ਹੋਵੇਗਾ
ਸਿੱਖਾਂ ਦਾ ਆਪਣਾ ਘਰ ਹੋਵੇਗਾ
ਉੱਥੇ ਹਰ ਕਿਸੇ ਦਾ ਸਤਿਕਾਰ ਹੋਵੇਗਾ
ਸਭ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਹੋਵੇਗਾ
ਫਿਰ ਅਜ਼ਾਦੀ ਅਸੀਂ ਵੀ ਮਣਾਵਾਂਗੇ
ਖਾਲਸਾ ਰਾਜ ਦੇ ਪਰਚਮ ਲਹਿਰਾਵਾਂਗੇ
ਅਜੇ ਨਾ ਕਹੋ ਸਾਨੂੰ ਅਜ਼ਾਦੀ ਮਨਾਉਣ ਲਈ
ਹਰ 15 ਅਗਸਤ ‘ਤੇ ਜਖਮ ਅੱਲੇ ਹੋ ਜਾਂਦੇ ਨੇ
ਹਰ ਜ਼ਖਮ ਸਿਰਫ ਇਹ ਹੀ ਦੁਹਾਈ ਪਾਉਂਦਾ ਹੈ
ਦੱਸੋ ਇਹੋ ਜਿਹੀ ਅਜ਼ਾਦੀ ਕਿਸ ਕੰਮ ਦੀ?

ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ, ਪ੍ਰਧਾਨ-ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ
+91-9888697078