ਕੋਟਕਪੂਰਾ, 25 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਸਕੂਲ ਦੀ ਵਿਦਿਆਰਥਣ ਸਾਕਸ਼ੀ ਨੇ ਆਪਣੇ ਸੰਬੋਧਨ ’ਚ ਰਾਸ਼ਟਰੀ ਪੰਚਾਇਤੀ ਰਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ 1992 ’ਚ 73ਵਾਂ ਸੋਧ ਐਕਟ ਲਾਗੂ ਹੋਇਆ ਤਾਂ ਇਸ ਦੇ ਮੋਢੀ ਬਲਵੰਤ ਰਾਏ ਮਹਿਤਾ ਸਨ। ਬਲਵੰਤ ਰਾਏ ਮਹਿਤਾ ਨੂੰ ਪੰਚਾਇਤੀ ਰਾਜ ਸੰਸਥਾਵਾਂ ਦੇ ਪਿਤਾਮਾ ਵਜੋਂ ਮਨਾਇਆ ਗਿਆ। ਸਾਕਸ਼ੀ ਨੇ ਬੱਚਿਆਂ ਨੂੰ ਦੱਸਿਆ ਕਿ ਗ੍ਰਾਮ ਪੰਚਾਇਤ, ਜਿਲਾ ਪ੍ਰੀਸ਼ਦ, ਪੰਚਾਇਤੀ ਸੰਮਤੀ ਪੰਚਾਇਤੀ ਰਾਜ ਦੇ ਇਸ ਦੇ ਅੰਗ ਹਨ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਐਕਟ ਦਾ ਪ੍ਰਦਰਸ਼ਨ ਕੀਤਾ। ਇਸ ਐਕਟ ’ਚ ਉਨਾਂ ਪੰਚਾਇਤੀ ਰਾਜ ਬਾਰੇ ਜਾਣਕਾਰੀ ਦਿੱਤੀ ਅਤੇ ਪਿੰਡਾਂ ’ਚ ਪੰਚਾਇਤਾਂ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਿਵੇਂ ਕਰਦੀਆਂ ਹਨ, ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜਰ ਸਨ।