ਪ੍ਰਸਿੱਧ ਭਜਨ ਸਮਰਾਟ ਕਨਈਆ ਮਿੱਤਲ ਸ਼ਿਆਮ ਬਾਬਾ ਜੀ ਦਾ ਕਰਨਗੇ ਗੁਣਗਾਨ
ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੋਸਾਇਟੀ ਵਲੋਂ 29 ਮਈ ਦਿਨ ਬੁੱਧਵਾਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ “ਏਕ ਸ਼ਾਮ ਸ਼ਿਆਮ ਬਾਬਾ ਕੇ ਨਾਮ’’ ਭਜਨ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਸਰਪ੍ਰਸਤ ਮਹੇਸ਼ ਗਰਗ ਅਤੇ ਪ੍ਰਧਾਨ ਸਚਿਨ ਸਿੰਗਲਾ ਨੇ ਦੱਸਿਆ ਕਿ ਜਾਗਰਣ ਦੇ ਸਬੰਧ ’ਚ ਮੰਗਲਵਾਰ ਨੂੰ ਭੂਮੀ ਪੂਜਨ ਕੀਤਾ ਗਿਆ ਅਤੇ ਸਿਆਮ ਬਾਬਾ ਜੀ ਤੋ ਜਾਗਰਣ ਦੀ ਆਗਿਆ ਲਈ ਗਈ। ਸੰਸਥਾ ਜਨਰਲ ਸਕੱਤਰ ਮੁਕੁਲ ਬਾਂਸਲ ਅਤੇ ਖਜਾਨਚੀ ਕਰਨ ਸਿੰਗਲਾ ਨੇ ਦੱਸਿਆ ਕਿ ਇਸ ਜਾਗਰਣ ’ਚ ਸ਼ਿਆਮ ਬਾਬਾ ਦਾ ਗੁਣਗਾਨ ਕਰਨ ਲਈ ਚੰਡੀਗੜ ਤੋਂ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਤਲ ਅਤੇ ਕੋਟਕਪੂਰਾ ਤੋਂ ਭਜਨ ਗਾਇਕਾ ਤਮੰਨਾ ਸਰਮਾ ਆ ਰਹੇ ਹਨ, ਜੋ ਆਪਣੀ ਮਿੱਠੀ ਆਵਾਜ ਨਾਲ ਸ਼ਿਆਮ ਬਾਬਾ ਦੇ ਭਗਤਾਂ ਨੂੰ ਨਿਹਾਲ ਕਰਨਗੇ। ਸੰਸਥਾ ਦੇ ਚੇਅਰਮੈਨ ਉਮੇਸ਼ ਧੀਰ ਅਤੇ ਮੀਤ ਪ੍ਰਧਾਨ ਅਮਿਤ ਗੋਇਲ ਨੇ ਦੱਸਿਆ ਕਿ ਇਸ ਸਮੇਂ ਜਾਗਰਣ ’ਚ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਬਾਬਾ ਜੀ ਦਾ ਵਿਸ਼ਾਲ ਸਰੂਪ, ਰੰਗ-ਬਿਰੰਗੀਆਂ ਲਾਈਟਾਂ ਅਤੇ ਛੱਪਣ ਭੋਗ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਹਨਾ ਨੇ ਸਮੂਹ ਕੋਟਕਪੂਰਾ ਨਿਵਾਸੀਆਂ ਨੂੰ ਇਸ ਜਾਗਰਣ ਵਿੱਚ ਹਾਜਰੀ ਭਰਣ ਦੀ ਅਪੀਲ ਕੀਤੀ ਹੈ। ਇਸ ਸਮੇਂ ਸ਼ਿਆਮ ਪ੍ਰੇਮੀ ਹਰੀ ਸ਼ਿਆਮ ਸਿੰਗਲਾ, ਸਾਧੂ ਰਾਮ ਸਿੰਗਲਾ, ਪ੍ਰਦੀਪ ਕੁਮਾਰ ਮਿੱਤਲ, ਧਰਮ ਪ੍ਰੇਮੀ ਓਮ ਪ੍ਰਕਾਸ਼ ਗੋਇਲ, ਵਾਈਸ ਚੇਅਰਮੈਨ ਸਤੀਸ਼ ਸਿੰਗਲਾ, ਐਡਵੋਕੇਟ ਰਾਜੇਸ਼ ਮਿੱਤਲ, ਯੁਵਾ ਸ਼ੁਭਮ ਗਰਗ, ਵਾਸ਼ੂ ਗੋਇਲ, ਦੇਵਾਂਸ਼ੂ ਮਿੱਤਲ, ਕੁਨਾਲ ਮਿੱਤਲ, ਪਿ੍ਰੰਸ ਬਾਂਸਲ, ਸੁਰਿੰਦਰ ਕੁਮਾਰ ਪੋਸਟਮੈਨ, ਨਿਖਿਲ ਬਾਂਸਲ, ਪ੍ਰਥਮ ਬਾਂਸਲ, ਸਾਹਿਲ ਸਿੰਗਲਾ, ਮਾਨਵ ਗਰਗ, ਮੋਹਿਤ ਗੋਇਲ, ਰਾਹੁਲ ਕੁਮਾਰ ਆਦਿ ਵੀ ਹਾਜਰ ਸਨ।