ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਖਤ ਗਰਮੀ ਨੂੰ ਦੇਖਦਿਆਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਏ.ਕੇ. ਤਾਈਕਵਾਂਡੋ ਅਕੈਡਮੀ ਕੋਟਕਪੂਰਾ ਨੇ ਵੈਸਟ ਪੁਆਂਇੰਟ ਸਕੂਲ ਸੰਧਵਾਂ ਵਿਖੇ 2 ਜੂਨ ਤੋਂ 16 ਜੂਨ ਤੱਕ ਤੀਜਾ ਸਮਰ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਕੇ. ਤਾਈਕਵਾਂਡੋ ਅਕੈਡਮੀ ਦੇ ਸੰਚਾਲਕ ਅਸ਼ਵਨੀ ਕੁਮਾਰ ਸਮੇਤ ਮੋਹਿਤ ਕਾਗਰਾ ਡਾਂਸ ਟੀਚਰ ਅਤੇ ਥੋਮਸ ਤੈਰਾਕੀ ਕੋਚ (ਸਵੀਮਿੰਗ ਟੀਚਰ) ਨੇ ਦੱਸਿਆ ਕਿ 2 ਜੂਨ ਤੋਂ 16 ਜੂਨ ਤੱਕ ਸਵੇਰੇ 8:00 ਵਜੇ ਤੋਂ ਸਵੇਰੇ 10:00 ਵਜੇ ਤੱਕ ਅਰਥਾਤ ਰੋਜਾਨਾ ਸਵੇਰੇ 2 ਘੰਟੇ ਲੱਗਣ ਵਾਲੇ ਤੀਜੇ ਸਮਰ ਕੈਂਪ ਵਿੱਚ ਤੈਰਾਕੀ, ਤਾਈਕਵਾਂਡੋ, ਭੰਗੜਾ, ਬਾਲੀਵੁੱਡ ਡਾਂਸ ਕੋਰੀਓ, ਸਕੇਟਿੰਗ, ਕਲਾ ਅਤੇ ਸ਼ਿਲਪਕਾਰੀ, ਮਜੇਦਾਰ ਅਤੇ ਬਾਹਰੀ ਖੇਡਾਂ ਅਤੇ 17 ਜੂਨ ਨੂੰ ਇਕ ਦਿਨ ਦਾ ਮੂਵੀ ਸ਼ੋਅ ਵੀ ਦਿਖਾਇਆ ਜਾਵੇਗਾ। ਉਹਨਾਂ ਦੱਸਿਆ ਕਿ ਕੈਂਪ ਦੀ ਰਵਾਨਗੀ ਰੋਜਾਨਾ ਸਵੇਰ ਸਮੇਂ ਏ.ਕੇ. ਤਾਈਕਵਾਂਡੋ ਅਕੈਡਮੀ, ਫਰੀਦਕੋਟ ਰੋਡ ਨੇੜੇ ਡਾ. ਸੁਜਾਨ ਦੰਦਾਂ ਦੇ ਡਾਕਟਰ ਕੋਟਕਪੂਰਾ ਤੋਂ ਹੋਵੇਗੀ, ਜਿਸ ਵਿੱਚ ਬੱਚਿਆਂ ਨੂੰ ਸਵੇਰੇ ਲੈ ਕੇ ਜਾਣ ਅਤੇ ਵਾਪਸ ਇਸੇ ਸਥਾਨ ’ਤੇ ਹੋਵੇਗੀ। ਉਹਨਾਂ ਦੱਸਿਆ ਕਿ ਉਕਤ ਕੈਂਪ ਵਿੱਚ ਭਾਗ ਲਈ 3 ਸਾਲ ਤੋਂ ਉੱਪਰ ਵਾਲੇ ਬੱਚੇ ਏ.ਕੇ. ਤਾਈਕਵਾਂਡੋ ਅਕੈਡਮੀ ਕੋਟਕਪੂਰਾ ਵਿਖੇ ਪਹੁੰਚ ਕਰਨ ਜਾਂ ਉਹਨਾ ਦੇ ਮੋਬਾਇਲ ਨੰਬਰ 99880-32382, 78883-00021 ’ਤੇ ਸੰਪਰਕ ਕਰ ਸਕਦੇ ਹਨ।