ਗੁਰਕੀਰਤਨ ਸਿੰਘ ਸੰਧੂ ਵਾਈਸ ਚੇਅਰਮੈਨ ਅਤੇ ਅਨਮੋਲ ਗੋਇਲ ਖਜਾਨਚੀ ਨਿਯੁਕਤ
ਕੋਟਕਪੂਰਾ, 24 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਪੰਜਾਬ ਦੀ ਸਾਲਾਨਾ ਮੀਟਿੰਗ ਅਤੇ ਚੌਣ ਸਥਾਨਕ ਇੱਕ ਨਿੱਜੀ ਰੈਸਟੋਰੈਂਟ ਵਿਖੇ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਸੰਸਥਾ ਦੇ ਜਨਰਲ ਸਕੱਤਰ ਓ.ਪੀ. ਗੋਇਲ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸੰਸਥਾ ਦੀਆਂ ਬੀਤੇ ਵਰੇ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਉਪਰੰਤ ਕੈਸ਼ੀਅਰ ਅਨਮੋਲ ਗੋਇਲ ਨੇ ਵਿੱਤੀ ਵਰੇ 2023-24 ਦੀ ਵਿੱਤ ਰਿਪੋਰਟ ਪੇਸ਼ ਕੀਤੀ ਅਤੇ ਇਸ ਦਾ ਆਡਿਟ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਗਗਨਦੀਪ ਜਿੰਦਲ ਨੇ ਆਪਣੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਾਰੇ ਮੈਂਬਰਾਂ ਦੇ ਸੁਝਾਅ ਲਏ, ਜਿਸ ਤੋਂ ਬਾਅਦ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਚੌਣ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਵਿੱਚ ਸਰਬਸੰਮਤੀ ਨਾਲ ਗਗਨਦੀਪ ਜਿੰਦਲ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ ਅਤੇ ਨਵੀਂ ਕਮੇਟੀ ਦੇ ਗਠਨ ਦੇ ਅਧਿਕਾਰ ਵੀ ਗਗਨਦੀਪ ਜਿੰਦਲ ਨੂੰ ਸੌਂਪੇ ਗਏ। ਉਹਨਾਂ ਵੱਲੋਂ ਆਪਣੀ ਨਵੀਂ ਟੀਮ ਦਾ ਗਠਨ ਕਰਦਿਆਂ ਜਤਿੰਦਰ ਚਾਵਲਾ ਨੂੰ ਫਾਊਂਡਰ, ਗੁਰਵਿੰਦਰ ਸਿੰਘ ਨੂੰ ਚੇਅਰਮੈਨ, ਓ.ਪੀ. ਗੋਇਲ ਨੂੰ ਜਨਰਲ ਸਕੱਤਰ, ਗੁਰਕੀਰਤਨ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ, ਸੁਖਚੈਨ ਸਿੰਘ ਬਰਾੜ ਨੂੰ ਸੀਨੀਅਰ ਮੀਤ ਪ੍ਰਧਾਨ, ਵਿਵੇਕ ਅਰੋੜਾ ਨੂੰ ਮੀਤ ਪ੍ਰਧਾਨ, ਗੁਰਮੀਤ ਸਿੰਘ ਮਠਾੜੂ ਨੂੰ ਜੱਥੇਬੰਦਕ ਸਕੱਤਰ, ਅਨਮੋਲ ਗੋਇਲ ਨੂੰ ਖਜਾਨਚੀ, ਅਭਿਸ਼ੇਕ ਮਿੱਤਲ ਨੂੰ ਸਹਾਇਕ ਖਜਾਨਚੀ, ਅਮਰਿੰਦਰ ਸਿੰਘ ਬੰਨੀ ਬਰਾੜ ਅਤੇ ਸਾਹਿਲ ਬਾਂਗਾ ਨੂੰ ਰਾਜਨੀਤਿਕ ਸਕੱਤਰ, ਰੋਹਿਤ ਸੇਠੀ ਅਤੇ ਹਰਵਿੰਦਰ ਸਿੰਘ ਵੈਂਸੀ ਨੂੰ ਪ੍ਰੋਜੈਕਟ ਚੇਅਰਮੈਨ, ਗੁਰਮੀਤ ਸਿੰਘ ਸਰਾਂ ਨੂੰ ਈਵੈਂਟ ਆਰਗੇਨਾਈਜਰ, ਐਡਵੋਕੇਟ ਜਤਿੰਦਰ ਸਿੰਘ ਸਿੱਧੂ ਨੂੰ ਕਾਨੂੰਨੀ ਸਲਾਹਕਾਰ ਅਤੇ ਸੁਖਵਿੰਦਰ ਸਿੰਘ ਰੋਮਾਣਾ ਨੂੰ ਪੀ.ਆਰ.ਓ. ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਕਰਾਤ ਮਿੱਤਲ, ਸਤਿੰਦਰ ਸਿੰਘ ਹੂਜਾ, ਗਮਦੂਰ ਸਿੰਘ ਬਰਾੜ, ਅਮਨਦੀਪ ਸਿੰਘ ਢਿੱਲੋਂ, ਸ਼ਾਨੂੰ ਸਾਂਘਾ, ਪਾਰਿਸ਼ ਚੁੱਘ, ਹਰਵਿੰਦਰਜੀਤ ਸਿੰਘ ਮਾਨ, ਅਮਨਦੀਪ ਸਿੰਘ ਗੁਲਾਟੀ, ਸੁਨੀਲ ਸੰਨੀ, ਦੀਪਕ ਕੁਮਾਰ, ਸੰਦੀਪ ਸਿੰਘ ਸੰਧੂ, ਰਿਸ਼ਭ ਗੋਇਲ, ਹਰਜੀਤ ਸਿੰਘ ਵਾਲੀਆ, ਰਘੁਬੀਰ ਸਿੰਘ ਆਹਲੂਵਾਲੀਆ, ਜਗਤਾਰ ਸਿੰਘ ਭੁੱਲਰ, ਲਵੀ ਕੋਟਕਪੂਰਾ ਆਦਿ ਵੀ ਹਾਜਰ ਸਨ।