ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇਣ ਦੀ ਸਹਿਮਤੀ
ਕੋਟਕਪੂਰਾ, 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਪੰਜਾਬ ਵੱਲੋਂ ਕੋਟਕਪੂਰਾ ਵਿਖੇ ਪ੍ਰਧਾਨ ਗਗਨਦੀਪ ਜਿੰਦਲ ਦੀ ਅਗਵਾਈ ਹੇਠ ਵਿਸ਼ੇਸ਼ ਕੰਸਲਟੈਂਟਸ ਮੀਟ ਕਰਵਾਈ ਗਈ। ਇਸ ਮੀਟਿੰਗ ਵਿੱਚ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਦੇ ਪੰਜਾਬ ਸਰਕਾਰ ਤੋਂ ਲਾਇਸੰਸਸ਼ੁਦਾ ਕੰਸਲਟੈਂਟਸ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪੀਅਰਸਨ ਪੀ.ਟੀ.ਈ. ਤੋਂ ਨੋਇਲ ਜੇਮਸ (ਡਿਪਟੀ ਜਨਰਲ ਮੈਨੇਜਰ ਸੇਲਜ਼-ਆਸਟੇ੍ਰਲੀਆ, ਨਿਊਜੀਲੈਂਡ ਅਤੇ ਇੰਡੀਆ), ਐਰਿਕ ਰਾਜ (ਬਿਜਨਸ ਡਿਵੈਲਪਮੈਂਟ ਮੈਨੇਜਰ-ਨੌਰਥ ਐਂਡ ਈਸਟ) ਅਤੇ ਨਰਿੰਦਰ ਸਿੰਘ (ਟੈਰੀਟਰੀ ਮੈਨੇਜਰ ਸੇਲਜ਼- ਮਾਲਵਾ ਪੰਜਾਬ ਅਤੇ ਗੰਗਾਨਗਰ) ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਕੰਸਲਟੈਂਟਸ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਮੁੱਖ ਤੌਰ ’ਤੇ ਕਿਸਾਨ ਜੱਥੇਬੰਦੀਆਂ ਦੇ ਨਾਮ ’ਤੇ ਕੰਸਲਟੈਂਟਸ ਨੂੰ ਡਰਾਉਣ ਧਮਕਾਉਣ, ਯੂਟਿਊਬ ਬਲੋਗਰਾਂ ਵੱਲੋਂ ਧਮਕੀਆਂ ਦੇਣ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਿਰਫ ਲਾਇਸੰਸਸ਼ੁਦਾ ਕੰਸਲਟੈਂਟਸ ਨੂੰ ਪ੍ਰੇਸ਼ਾਨ ਕਰਨ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦੇਣ ’ਤੇ ਸਹਿਮਤੀ ਪ੍ਰਗਟਾਈ ਗਈ। ਪੀਅਰਸਨ ਦੀ ਟੀਮ ਵੱਲੋਂ ਵਿਦੇਸ਼ ਜਾਣ ਲਈ ਦਿੱਤੇ ਜਾਣ ਵਾਲੇ ਅੰਗਰੇਜੀ ਭਾਸ਼ਾ ਦੇ ਵੱਖ ਵੱਖ ਪੀ.ਟੀ.ਈ. ਟੈਸਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਯਕੀਨ ਦਿਵਾਇਆ ਗਿਆ ਕਿ ਕੰਸਲਟੈਂਟਸ ਅਤੇ ਵਿਦਿਆਰਥੀਆਂ ਨੂੰ ਟੈਸਟ ਸੈਂਟਰਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਅਤੇ ਜਲਦ ਦੀ ਬਿਨਾਂ ਲਾਇਸੰਸਸ਼ੁਦਾ ਟੈਸਟ ਬੁਕਿੰਗ ਸੈਂਟਰਾਂ ਨੂੰ ਬੰਦ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਤਿੰਦਰ ਚਾਵਲਾ, ਵਾਈਸ ਚੇਅਰਮੈਨ ਗੁਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ ਬਰਾੜ, ਮੀਤ ਪ੍ਰਧਾਨ ਵਿਵੇਕ ਅਰੋੜਾ, ਖਜਾਨਚੀ ਅਨਮੋਲ ਗੋਇਲ, ਪ੍ਰੋਜੈਕਟ ਚੇਅਰਮੈਨ ਗੁਰਮੀਤ ਸਿੰਘ ਮਠਾੜੂ, ਪੀ.ਆਰ.ਓ. ਸਾਹਿਲ ਬਾਂਗਾ, ਈਵੈਂਟ ਆਰਗੇਨਾਈਜਰ ਗੁਰਮੀਤ ਸਿੰਘ ਸਰਾਂ, ਜਗਤਾਰ ਸਿੰਘ ਭੁੱਲਰ ਐੱਮ.ਡੀ. ਈਟੈਕ ਇੰਮੀਗ੍ਰੇਸ਼ਨ ਕੋਟਕਪੂਰਾ, ਗੁਰਕੀਰਤਨ ਸਿੰਘ ਸੰਧੂ ਐੱਮ.ਡੀ. ਐਜੂਕੇਅਰ ਇੰਮੀਗ੍ਰੇਸ਼ਨ ਕੋਟਕਪੂਰਾ, ਹਰਵਿੰਦਰ ਸਿੰਘ ਵੈਂਸੀ, ਸ਼ਾਨੂੰ ਸੰਘਾ, ਅਮਰਿੰਦਰ ਸਿੰਘ ਬਰਾੜ, ਸੁਖਵਿੰਦਰ ਸਿੰਘ ਮਠਾੜੂ, ਹਰਵਿੰਦਰਜੀਤ ਸਿੰਘ, ਪ੍ਰਭਜੀਤ ਸਿੰਘ ਸੋਢੀ, ਸੰਦੀਪ ਸਿੰਘ ਸੰਧੂ, ਰਜਤ ਸੋਨੀ, ਕਰਮਪਾਲ ਸਿੰਘ ਸਮਾਘ, ਇੰਦਰਜੀਤ ਸਿੰਘ ਕਲੇਰ, ਬਲਦੇਵ ਸ਼ਰਮਾ, ਸਤਿੰਦਰ ਸਿੰਘ ਆਹੂਜਾ, ਅਮਨਦੀਪ ਸਿੰਘ ਗੁਲਾਟੀ ਸਮੇਤ ਫਰੀਦਕੋਟ ਤੋਂ ਨਵਨੀਤ ਜੈਨ, ਸ਼ਮਿੰਦਰ ਸਿੰਘ, ਨਵੀਨ ਅਰੋੜਾ, ਅਮਨਦੀਪ ਸਿੰਘ, ਜੈਤੋ ਤੋਂ ਅਮਨਦੀਪ ਸਿੰਘ ਬਰਾੜ, ਅਮਰੀਕ ਸਿੰਘ ਬਰਾੜ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਦੀਪ ਸਿੰਘ, ਪਰਾਗ ਗਰਗ, ਸੁਖਜੀਤ ਸਿੰਘ ਵੀ ਹਾਜਰ ਸਨ।
Leave a Comment
Your email address will not be published. Required fields are marked with *