ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕੈਂਪ ਇੰਚਾਰਜ ਮੈਡਮ ਸ਼ਵਿੰਦਰ ਕੌਰ, ਮੈਡਮ ਚੰਦਨ ਕੌਰ ਸੋਢੀ ਅਤੇ ਮੈਡਮ ਸੰਦੀਪ ਕੌਰ ਦੀ ਅਗਵਾਈ ਵਿਚ ਸਕੂਲ ਦੀ ਨੁਹਾਰ ਬਦਲੀ। ਕਰੀਬ 200 ਵਲੰਟੀਅਰਜ਼ ਨੂੰ ਵੱਖ-ਵੱਖ ਟੀਮ ਲੀਡਰਾਂ ਦੀ ਅਗਵਾਈ ਵਿੱਚ ਸਕੂਲ ਦੇ ਹਰ ਕੋਨੇ ਨੂੰ ਸਾਫ ਸੁਥਰਾ ਬਣਾ ਦਿੱਤਾ। ਸਵੱਛਤਾ ਪਖਵਾੜੇ ਤਹਿਤ ਸਕੂਲ ਨੂੰ ਹਰਾ-ਭਰਾ, ਪ੍ਰਦੂਸ਼ਣ ਮੁਕਤ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਉਚੇਚੇ ਯਤਨ ਕੀਤੇ ਗਏ। ਵਲੰਟੀਅਰਜ਼ ਵੱਲੋਂ ਆਪਣੇ ਘਰਾਂ ਵਿੱਚੋਂ ਪਲਾਸਟਿਕ ਇੱਕਤਰ ਕਰਕੇ ਇੱਕ ਜਗਾ ਇਕੱਠਾ ਕੀਤਾ ਗਿਆ। ਕੈਂਪ ਵਿੱਚ ਸ਼ਾਹਬਾਜ਼ ਸਿੰਘ ਸੰਧੂ ਸਮਾਜ ਸੇਵੀ ਨੇ ਵਿਦਿਆਰਥੀਆਂ ਨਾਲ ਕਿੱਤਾ ਅਗਵਾਈ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਕੂਲ ਲਾਇਬ੍ਰੇਰੀ ਲਈ ਕਿੱਤਾ ਅਗਵਾਈ ਨਾਲ ਸਬੰਧਤ ਪੁਸਤਕਾਂ ਵੀ ਭੇਂਟ ਕੀਤੀਆ। ਬਲਜੀਤ ਸਿੰਘ ਖੀਵਾ ਨੇ ਕੌਮੀ ਸੇਵਾ ਯੋਜਨਾ ਕੈਂਪਾਂ ਦੀ ਮਹੱਤਤਾ ਅਤੇ ਰੋਜਾਨਾ ਜੀਵਨ ਵਿਚ ਅਨੁਸ਼ਾਸਨ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਰਾਜੀਵ ਮਲਿਕ ਪੰਜਾਬ ਬਲੱਡ ਗਰੁੱਪ ਕੋਟਕਪੂਰਾ ਦੇ ਪ੍ਰਧਾਨ ਨੇ ਅੰਤਰਰਾਸ਼ਟਰੀ ਖੂਨ ਦਿਵਸ਼ ਮੌਕੇ ਖ਼ੂਨਦਾਨ ਸਬੰਧੀ ਵਿਚਾਰ ਸਾਂਝੇ ਕੀਤੇ ਇਸ ਮੌਕੇ ਵਿਵੇਕ ਕਪੂਰ, ਪਰਮਜੀਤ ਕੌਰ, ਬਲਜੀਤ ਕੌਰ ਤੱਗੜ, ਪ੍ਰਿਅੰਕਾ, ਰਜਨੀ ਵਸ਼ਿਸ਼ਟ, ਸਰਬਜੀਤ ਕੌਰ, ਪੂਨਮ ਦਿਓੜਾ, ਬਰਜਿੰਦਰ ਕੁਮਾਰ, ਰਾਜਿੰਦਰ ਕੁਮਾਰ, ਨਵਦੀਪ ਕੱਕੜ, ਬੂਟਾ ਸਿੰਘ ਵਾਕਫ਼ ਤੋਂ ਇਲਾਵਾ ਸਮੁੱਚਾ ਸਟਾਫ ਵੱਲੋਂ ਵਲੰਟੀਅਰਜ਼ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਕੈਂਪ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
