ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਅਰੁਣ ਸਿੰਗਲਾ ‘‘ਸਿੰਗਲਾ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਸਰਵਿਸਿਜ’’ ਦੇ ਐਮ.ਡੀ. ਅਤੇ ਪ੍ਰਧਾਨ ਲਾਈਫ ਇਨਸੋਰੈਂਸ ਫੈਡਰੇਸ਼ਨ ਆਫ ਇੰਡੀਆ ਨੂੰ ਐੱਲ.ਆਈ.ਸੀ. ਵੱਲੋਂ ਫਰਾਂਸ ਦੇ ਸ਼ਹਿਰ ਪੈਰਿਸ ’ਚ ਹੋਣ ਵਾਲੀ ਕਾਨਫਰੰਸ ’ਚ ਭਾਗ ਲੈਣ ਦਾ ਸੱਦਾ ਪੱਤਰ ਮਿਲਿਆ। ਇਸ ਮੌਕੇ ਉਹਨਾਂ ਦੱਸਿਆ ਕਿ ਪੰਜਾਬ ’ਚੋਂ ਸਿਰਫ ਦੋ ਹੀ ਸੀ.ਐੱਲ.ਆਈ.ਸੀ. ਸਾਥੀਆਂ ਨੂੰ ਇਸ ’ਚ ਭਾਗ ਲੈਣ ਦਾ ਮੌਕਾ ਮਿਲਿਆ ਹੈ। ਜਿਸ ’ਚ ਫਰੀਦਕੋਟ ਜਿਲੇ ’ਚੋਂ ਸਿਰਫ ਅਰੁਣ ਸਿੰਗਲਾ ਹਨ। ਇਸ ਮੌਕੇ ਉਹਨਾਂ ਨੂੰ ਸੀਨੀਅਰ ਬ੍ਰਾਂਚ ਮੈਨੇਜਰ ਮੁਨੀਸ਼ ਮੁਖੀਜਾ, ਕੋਟਕਪੂਰਾ ਦੇ ਬ੍ਰਾਂਚ ਮੈਨੇਜਰ ਪ੍ਰਵੀਨ ਪੁੰਨੀਆ, ਏ.ਬੀ.ਐੱਮ. ਮਨੀਸ਼ ਸ਼ਰਮਾ, ਏ.ਬੀ.ਐੱਮ.ਭੁਪਿੰਦਰ ਸੰਡਿਆਲ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇਹਨਾਂ ਦੀ ਇਸ ਉਪਲਬਧੀ ’ਤੇ ਮਾਣ ਹੈ। ਉਹਨਾਂ ਨੂੰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਅਰੁਣ ਸਿੰਗਲਾ ਵੱਲੋਂ ਸਾਰੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਟੀਮ ਮੈਂਬਰਾਂ ਬਲਵਿੰਦਰ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ, ਗਗਨਦੀਪ ਤਨੇਜਾ, ਸੰਦੀਪ ਕੁਮਾਰ, ਗੁਰਚਰਨ ਸਿੰਘ, ਸੁਨੀਲ ਕੁਮਾਰ, ਅਮਰਦੀਪ ਕੌਰ, ਸੰਦੀਪ ਕੌਰ (ਨੇਹਾ), ਸੁਖਜੀਤ ਕੌਰ, ਕਰਮਜੀਤ ਕੌਰ ਵਲੋਂ ਅਰੁਣ ਸਿੰਗਲਾ ਨੂੰ ਮੁਬਾਰਕਾਂ ਦਿੱਤੀਆਂ ਗਈਆਂ।