ਮਿਸਟਰ ਫੇਅਰਵੈੱਲ ਪਰਵਾਜ਼ ਸਿੰਘ ਤੇ ਮਿਸ ਫੇਅਰਵੈੱਲ ਗੁਰਲੀਨ ਕੌਰ ਨੂੰ ਚੁਣਿਆ
ਮਿਸਟਰ ਫੋਟੋਜੈਨਿਕ ਅਨੀਸ਼ ਵਰਮਾ ਅਤੇ ਮਿਸ ਫੋਟੋਜੈਨਿਕ ਕਰਿਮਾ ਮਲਿਕ ਦੇ ਹਿੱਸੇ ਆਇਆ
ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਐੱਸ. ਗੁਰੂਕੁਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਸਮੇਂ-ਸਮੇਂ ’ਤੇ ਵੱਖ-ਵੱਖ ਪੱਖਾਂ ਨਾਲ ਸਬੰਧਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ,।ਇਸ ਵਾਰ ਵੀ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲੰਮਾ ਸਮਾਂ ਬਤੀਤ ਕਰਨ ਉਪਰੰਤ ਉਹਨਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਅਤੇ ਪਿਆਰ/ਸਨੇਹ ਦਿਖਾਉਣ ਲਈ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਰੁਖ਼ਸਤ”ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਧਵਨ ਕੁਮਾਰ ਦੀ ਆਗਿਆ ਲੈ ਕੇ ਕਰਦਿਆਂ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਈ ਤਰ•ਾਂ ਦੀਆਂ ਮੰਨੋਰੰਜਨਦਾਇਕ ਗਤੀਵਿਧੀਆਂ, ਹਾਸ-ਰਸ ਭਰਪੂਰ ਖੇਡਾਂ ਅਤੇ ਮੁਕਾਬਲੇ ਕਰਵਾਏ ਗਏ, ਜਿੰਨਾਂ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ’ਚੋਂ ਮਿਸਟਰ ਫੇਅਰਵੈੱਲ ਪਰਵਾਜ਼ ਸਿੰਘ, ਮਿਸ ਫੇਅਰਵੈੱਲ ਗੁਰਲੀਨ ਕੌਰ, ਮਿਸਟਰ ਫੋਟੋਜੈਨਿਕ ਅਨੀਸ਼ ਵਰਮਾ, ਮਿਸ ਫੋਟੋਜੈਨਿਕ ਕਰਿਮਾ ਮਲਿਕ ਨੂੰ ਚੁਣਿਆ ਗਿਆ|।ਪ੍ਰੋਗਰਾਮ ’ਚ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਮਾਡਲਿੰਗ ਵੀ ਕੀਤੀ ਗਈ ਅਤੇ ਇਸ ਤੋਂ ਬਾਅਦ ਪ੍ਰਿੰਸੀਪਲ ਧਵਨ ਵੱਲੋਂ ਵਧੀਆ ਵਿਅਕਤੀਤਵ ਟੈਗ ਵੀ ਪ੍ਰਾਪਤ ਕੀਤੇ ਗਏ| ਦੁਪਹਿਰ ਦਾ ਖਾਣਾ ਖਾਣ ਉਪਰੰਤ ਪਾਰਟੀ ਨੂੰ ਅੱਗੇ ਵਧਾਉਂਦੇ ਹੋਏ ਪ੍ਰਿੰਸੀਪਲ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਨ•ਾਂ ਵਿਦਿਆਰਥੀਆਂ ਨੇ ਪੂਰੇ ਵਿੱਦਿਅਕ ਵਰ•ੇ ਵਿੱਚ ਮਿਹਨਤ ਅਤੇ ਲਗਨ ਨਾਲ ਪੜ•ਾਈ ਕੀਤੀ ਹੈ, ਉਹ ਚਿੰਤਾ ਰਹਿਤ ਹੋ ਕੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਉਚੇਚੇ ਅੰਕ ਪ੍ਰਾਪਤ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੁਸ਼ਨਾਉਣ, ਨਾਲ ਹੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਤਰੱਕੀਆਂ ਕਰਕੇ ਆਪਣੇ ਸੁਪਨੇ ਪੂਰੇ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ|।ਪ੍ਰੋਗਰਾਮ ’ਚ 11ਵੀਂ ਜਮਾਤ ਵਲੋਂ 12ਵੀਂ ਜਮਾਤ ਨੂੰ ਵਿਦਾਇਗੀ ਤੋਹਫ਼ੇ ਦੇ ਕੇ ਨਿਵਾਜਿਆ ਗਿਆ|।ਅਖੀਰ ਵਿੱਚ ਗਰੁੱਪ ਫੋਟੋ ਉਪਰੰਤ ਓਪਨ ਡਾਂਸ ਕਰਕੇ ਸਭ ਨੇ ਖ਼ੂਬ ਮਨੋਰੰਜਨ ਕੀਤਾ|